ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਪ੍ਰੇਰਨਾ ਕਿਤਾਬਾਂ ਦੇ ਪ੍...

    ਕਿਤਾਬਾਂ ਦੇ ਪ੍ਰੇਮੀ

    Success

    ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਬੜੇ ਹੀ ਮਿਹਨਤੀ, ਮਿੱਠ ਬੋਲੜੇ ਤੇ ਬੁੱਧੀਮਾਨ ਸਨ ਆਜ਼ਾਦੀ ਦੀ ਲੜਾਈ ‘ਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ ਦੇਸ਼ ਆਜ਼ਾਦ ਹੋਣ ‘ਤੇ ਉਹ ਰਾਸ਼ਟਰਪਤੀ ਬਣੇ ਉਨ੍ਹਾਂ ਨੂੰ ਕਿਤਾਬਾਂ ਨਾਲ ਬੜਾ ਪ੍ਰੇਮ ਸੀ ਉਨ੍ਹਾਂ ਦੇ ਘਰ ‘ਚ ਤਮਾਮ ਪ੍ਰਸਿੱਧ ਕਿਤਾਬਾਂ ਸਨ ਉਹ ਹਰ ਰਾਤ ਸੌਣ ਤੋਂ ਪਹਿਲਾਂ ਕਿਤਾਬਾਂ ਜ਼ਰੂਰ ਪੜ੍ਹਦੇ ਸਨ ਤੇ ਕਦੇ-ਕਦੇ ਤਾਂ ਕਿਤਾਬ ਪੜ੍ਹਦੇ-ਪੜ੍ਹਦੇ ਹੀ ਸੌਂ ਜਾਂਦੇ ਸਨ ਇੱਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਉਹ ਜਦੋਂ ਕਈ ਦਿਨਾਂ ਬਾਅਦ ਘਰ ਵਾਪਸ ਪਰਤੇ ਤਾਂ ਇਹ ਵੇਖ ਕੇ ਉਨ੍ਹਾਂ ਨੂੰ ਬੜਾ ਦੁੱਖ ਹੋਇਆ ਕਿ ਉਨ੍ਹਾਂ ਦੀਆਂ ਕਿਤਾਬਾਂ ਪੁੱਠੀਆਂ-ਸਿੱਧੀਆਂ ਪਈਆਂ ਹਨ ਤੇ ਕਈ ਕਿਤਾਬਾਂ ਦੇ ਕੁਝ ਪੰਨੇ ਵੀ ਪਾਟ ਗਏ ਹਨ

    ਉਹ ਸਮਝ ਗਏ ਕਿ ਇਹ ਕੰਮ ਬੱਚਿਆਂ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਕਿਤਾਬਾਂ ਬਾਰੇ ਪੁੱਛਿਆ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਿਤਾਬਾਂ ਨੂੰ ਛੂਹਿਆ ਵੀ ਨਹੀਂ ਹੈ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਕਿ ਕਿਤਾਬਾਂ ਨੂੰ ਕਿਸ ਨੇ ਛੇੜਿਆ ਹੈ Àਹ ਬਹੁਤ ਬੁੱਧੀਮਾਨ ਸਨ ਸੋਚਣ ਲੱਗੇ, ਸੱਚਾਈ ਜਾਣਨ ਲਈ ਕੋਈ ਤਰਕੀਬ ਸੋਚੀ ਜਾਵੇ ਉਨ੍ਹਾਂ ਨੇ ਬੱਚਿਆਂ ਨੂੰ ਹੱਸ ਕੇ ਕਿਹਾ, ‘ਵੇਖੋ, ਸਾਰੇ ਸੱਚ-ਸੱਚ ਦੱਸੋ, ਜਿਸ ਨੇ ਕਿਤਾਬਾਂ ਨੂੰ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਮੈਂ ਟੌਫ਼ੀਆਂ ਖਵਾਵਾਂਗਾ’ ਬੱਚੇ ਚਾਲ ‘ਚ ਆ ਗਏ ਸਾਰਿਆਂ ਨੇ ਵਧ-ਚੜ੍ਹ ਕੇ ਦੱਸਿਆ ਸੱਚਾਈ ਸਾਹਮਣੇ ਆਈ ਤਾਂ ਉਹ ਬੱਚਿਆਂ ਨੂੰ ਟੌਫ਼ੀਆਂ ਦਿੰਦੇ ਹੋਏ ਬੋਲੇ, ‘ਵੇਖੋ, ਕਿਤਾਬਾਂ ਪਾੜਨੀਆਂ ਚੰਗੀ ਗੱਲ ਨਹੀਂ ਹੈ ਕਿਤਾਬਾਂ ਤੋਂ ਸਾਨੂੰ ਗਿਆਨ ਮਿਲਦਾ ਹੈ ਕਿਤਾਬਾਂ ਸਾਡੀਆਂ ਗੁਰੂ ਹਨ ਕਿਤਾਬਾਂ ਨੂੰ ਨੁਕਸਾਨ ਪਹੁੰਚਾਉਣਾ ਗੁਰੂ ਨੂੰ ਅਪਮਾਨਿਤ ਕਰਨ ਬਰਾਬਰ ਹੈ

    LEAVE A REPLY

    Please enter your comment!
    Please enter your name here