RBI ਨੂੰ ਰੂਸੀ ਭਾਸ਼ਾ ’ਚ ਆਈ ਮੇਲ
- ਦਿੱਲੀ ਦੇ ਸਕੂਲਾਂ ਨੂੰ ਵੀ ਮਿਲੀ ਹੈ ਬੰਬ ਨਾਲ ਉਡਾਉਣ ਦੀ ਧਮਕੀ
ਮੁੰਬਈ/ਨਵੀਂ ਦਿੱਲੀ (ਏਜੰਸੀ)। Bomb Threat Delhi: ਦਿੱਲੀ ਦੇ 6 ਸਕੂਲਾਂ ਤੇ ਮੁੰਬਈ ਸਥਿਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਬੰਬ ਦੀ ਧਮਕੀ ਮਿਲੀ ਹੈ। ਰੂਸੀ ਭਾਸ਼ਾ ’ਚ ਇਹ ਧਮਕੀ ਭਰਿਆ ਈ-ਮੇਲ ਵੀਰਵਾਰ ਦੁਪਹਿਰ ਨੂੰ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ’ਤੇ ਆਇਆ ਹੈ। ਸਕੂਲਾਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਨੇ ਲਿਖਿਆ ਸੀ ਕਿ 13-14 ਦਸੰਬਰ ਨੂੰ ਸਕੂਲਾਂ ’ਚ ਬੰਬ ਧਮਾਕੇ ਹੋਣਗੇ। ਧਮਕੀ ਤੋਂ ਬਾਅਦ ਮੁੰਬਈ ਪੁਲਿਸ ਅਲਰਟ ’ਤੇ ਹੈ। ਮੁੰਬਈ ਪੁਲਿਸ ਦੇ ਜ਼ੋਨ 1 ਦੇ ਡੀਸੀਪੀ ਨੇ ਦੱਸਿਆ ਕਿ ਮਾਤਾ ਰਮਾਬਾਈ ਮਾਰਗ (ਐਮਆਰਏ ਮਾਰਗ) ਪੁਲਿਸ ਸਟੇਸ਼ਨ ’ਚ ਅਣਪਛਾਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Punjab Farmer Leader: ਅਮਰੀਕਾ ਤੋਂ ਪੁੱਜੇ ਡਾਕਟਰ ਨੇ ਕੀਤੀ ਡੱਲੇਵਾਲ ਦੀ ਸਿਹਤ ਜਾਂਚ
ਦਿੱਲੀ ਦੇ 6 ਸਕੂਲਾਂ ਨੂੰ ਧਮਕੀ ਭਰਿਆ ਮੇਲ | Bomb Threat Delhi
ਸ਼ੁੱਕਰਵਾਰ ਸਵੇਰੇ ਦਿੱਲੀ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਮਿਲੀ ਜਾਣਕਾਰੀ ਮੁਤਾਬਕ ਈਮੇਲ ਰਾਤ 12:54 ’ਤੇ ਆਈ ਸੀ, ਜਿਸ ’ਚ ਮਾਪਿਆਂ ਦੀ ਮੀਟਿੰਗ ਤੇ ਖੇਡ ਦਿਵਸ ’ਤੇ ਹਮਲੇ ਦੀ ਧਮਕੀ ਦਿੱਤੀ ਗਈ ਸੀ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਵਿਹਾਰ ਦੇ ਭਟਨਾਗਰ ਇੰਟਰਨੈਸ਼ਨਲ ਸਕੂਲ ਤੋਂ ਸਵੇਰੇ 4:21 ਵਜੇ, ਸ਼੍ਰੀ ਨਿਵਾਸ ਪੁਰੀ ਦੇ ਕੈਂਬਰਿਜ ਸਕੂਲ ਤੋਂ ਸਵੇਰੇ 6:23, ਡੀਪੀਐਸ ਅਮਰ ਕਲੋਨੀ ਤੋਂ ਸਵੇਰੇ 6:35 ਵਜੇ ਦੱਖਣੀ ਦਿੱਲੀ ਪਬਲਿਕ ਸਕੂਲ ਆਫ਼ ਡਿਫੈਂਸ ਕਲੋਨੀ ਵਿਖੇ।
ਸਕੂਲ ਤੋਂ ਸਵੇਰੇ 7:57 ਵਜੇ, ਦਿੱਲੀ ਪੁਲਿਸ ਪਬਲਿਕ ਸਕੂਲ, ਸਫਦਰਜੰਗ ਤੋਂ ਸਵੇਰੇ 8:02 ਵਜੇ ਤੇ ਵੈਂਕਟੇਸ਼ਵਰ ਗਲੋਬਲ ਸਕੂਲ, ਰੋਹਿਣੀ ਤੋਂ ਸਵੇਰੇ 8:30 ਵਜੇ ਕਾਲਾਂ ਆਈਆਂ। ਉਨ੍ਹਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਇਨ੍ਹਾਂ ਸਕੂਲਾਂ ਦੀ ਜਾਂਚ ਲਈ ਫਾਇਰ ਬ੍ਰਿਗੇਡ ਤੇ ਪੁਲਿਸ ਮੁਲਾਜ਼ਮ ਪਹੁੰਚ ਗਏ ਹਨ। ਹਾਲਾਂਕਿ ਅਜੇ ਤੱਕ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਹੈ। ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਸੰਦੇਸ਼ ਭੇਜ ਕੇ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਅਪੀਲ ਕੀਤੀ ਹੈ।