ਬ੍ਰਾਜੀਲ ‘ਚ ਬੋਲਸੋਨਾਰੋ ਨੇ ਜਿੱਤੀ ਰਾਸ਼ਟਰਪਤੀ ਚੋਣ

Bolsonaro, Won, Presidential, Election, Brazil

88 ਫੀਸਦੀ ਵੋਟਾਂ ਦੀ ਗਿਣਤੀ ਤੱਕ 55.7 ਫੀਸਦੀ ਮਤ ਹਾਸਲ ਹੋਏ

ਬ੍ਰਾਸੀਲੀਆ, ਏਜੰਸੀ। ਬ੍ਰਾਜੀਲ ‘ਚ ਦੱਖਣਪੰਥੀ ਉਮੀਦਵਾਰ ਜੇਅਰ ਬੋਲਸੋਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ Bolsonaro ਨੇ 88 ਫੀਸਦੀ ਵੋਟਾਂ ਦੀ ਗਿਣਤੀ ਹੋਣ ਤੱਕ 55.7 ਫੀਸਦੀ ਮਤ ਹਾਸਲ ਕਰ ਲਏ ਹਨ ਜਦੋਂ ਕਿ ਉਹਨਾਂ ਦੇ ਨੇੜਲੇ ਵਿਰੋਧੀ ਵਰਕਰਸ ਪਾਰਟੀ ਦੇ ਖੱਬੇਪੱਖੀ ਨੇਤਾ ਫਰਨਾਂਡੋ ਹਦਾਦ ਨੂੰ ਅਜੇ ਤੱਕ 44 ਫੀਸਦੀ ਵੋਟ ਮਿਲੇ ਹਨ। ਨਤੀਜਿਆਂ ਦੀ ਘੋਸ਼ਣਾ ਹਾਲਾਂਕਿ ਮਤਗਣਨਾ ਸਮਾਪਤ ਹੋਣ ਤੋਂ ਬਾਅਦ ਕੀਤੀ ਜਾਵੇਗੀ ਪਰ ਸ੍ਰੀ ਬੋਲਸੋਨਾਰੋ ਦੇ ਸਮਰਥਕਾਂ ਨੇ ਉਹਨਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੇ ਸਮਰਥਕ ਰਾਸ਼ਟਰਗਾਨ ਅਤੇ ਆਤਿਸ਼ਬਾਜੀ ਰਾਹੀਂ ਉਹਨਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।