ਗੁਆਂਢੀ ਔਰਤ ਦੀ ਵਾਸ਼ਿੰਗ ਮਸ਼ੀਨ ‘ਚੋਂ ਮਿਲੀ ਬੱਚੇ ਦੀ ਲਾਸ਼

washing machine

ਕਤਲ ਕਰ ਕੇ ਵਾਸ਼ਿਗ ਮਸ਼ੀਨ ਦੇ ਡਰਾਇਰ ‘ਚ ਲੁਕਾ ਦਿੱਤਾ ਸੀ ਬੱਚਾ

ਕਪੂਰਥਲਾ। ਪੰਜਾਬ ਦੇ ਕਪੂਰਥਲਾ ‘ਚ ਇੱਕ ਦੋ ਸਾਲਾ ਬੱਚੇ ਦੀ ਗਆਂਢੀ ਔਰਤ ਨੇ ਕਤਲ ਕਰ ਦਿੱਤਾ। ਕਤਲ ਘਰ ਕੇ ਵਾਸ਼ਿੰਗ ਮਸ਼ੀਨ ਡ੍ਰਾਇਅਰ ਵਿੱਚ ਛੁਪਾ ਦਿੱਤਾ। ਬੱਚਾ ਇੱਥੇ ਮਾਮੇ ਦੇ ਵਿਆਹ ਲਈ ਆਇਆ ਸੀ। ਮੰਗਲਵਾਰ ਦੁਪਹਿਰ ਨੂੰ ਉਹ ਆਪਣੇ ਭਰਾ ਨਾਲ ਖੇਡਣ ਗਿਆ ਸੀ। ਪਰਿਵਾਰ ਨੇ ਸੀ.ਸੀ.ਟੀ.ਵੀ. ‘ਤੇ ਨਜ਼ਰ ਆਉਂਦੇ ਗੁਆਂਢੀ ‘ਤੇ ਸ਼ੰਕਾ ਜਤਾਈ ਸੀ। ਔਰਤ ਦੇ ਕਤਲ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਫਰੀਸਰਨ ਨਿਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ 2 ਸਾਲ ਦਾ ਬੇਟਾ ਮੰਗਲਵਾਰ ਰਾਤ ਸਾਢੇ 12 ਵਜੇ ਆਪਣੇ ਭਰਾ ਨਾਲ ਖੇਡਣ ਗਿਆ ਸੀ। ਫਿਰ ਉਹ ਅਲੋਪ ਹੋ ਗਿਆ। ਸੀਸੀਟੀਵੀ ਫੁਟੇਜ ਵਿਚ ਪੁਲਿਸ ਨੂੰ ਬੱਚਾ ਗੁਆਢੀ ਔਰਤ ਰਾਜ ਕੌਰ ਦੇ ਘਰ ਵੱਲ ਜਾਂਦਾ ਦਿਖਾਈ ਦਿੱਤਾ ਪਰ ਪਰਤਦਾ ਨਹੀਂ ਵੇਖਿਆ ਗਿਆ। ਤਲਾਸ਼ੀ ਲੈਣ ‘ਤੇ ਬੱਚੇ ਦੀ ਲਾਸ਼ ਵਾਸ਼ਿੰਗ ਮਸ਼ੀਨ ‘ਚੋਂ ਮਿਲੀ। ਰਾਜ ਕੌਰ ਸਮੇਤ ਦੋ ਔਰਤਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਸਰਚ ਦੇ ਦੌਰਾਨ ਮਸ਼ੀਨ ਨਹੀਂ ਛੱਡੀ ਤਾਂ ਸ਼ੱਕ ਵਧ ਗਿਆ

ਪੁਲਿਸ ਨੇ ਦੱਸਿਆ ਕਿ ਗੁਆਂਢੀ ਔਰਤ ਰਾਜ ਕੌਰ ਨੇ ਪਹਿਲਾਂ ਤਲਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੇ ਕਿਹਾ ਕਿ ਉਹ ਕੱਪੜੇ ਸੁਕਾ ਰਹੀ ਹੈ। ਔਰਤ ਕੰਬਲ ਨਾਲ ਢਕੀ ਹੋਈ ਕਪੜੇ ਧੋਣ ਵਾਲੀ ਮਸ਼ੀਨ ‘ਤੇ ਹੱਥ ਰੱਖ ਕੇ ਹੀ ਖੜ੍ਹੀ ਰਹੀ। ਸ਼ੱਕ ਹੋਣ ‘ਤੇ, ਜਦੋਂ ਪੁਲਿਸ ਨੇ ਵਾਸ਼ਿੰਗ ਮਸ਼ੀਨ ਦਾ ਡ੍ਰਾਇਅਰ ਖੋਲ੍ਹਿਆ ਤਾਂ ਉਸ ਵਿੱਚੋਂ ਬੱਚੇ ਦੀ ਲਾਸ਼ ਮਿਲੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।