ਸਰੀਰਦਾਨੀ ਗੁਰਚਰਨ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਸਨਮਾਨਿਤ
ਨਾਮ ਚਰਚਾ ’ਚ ਪਹੁੰਚੀ ਸਾਧ-ਸੰਗਤ, ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ
(ਸੱਚ ਕਹੂੰ ਨਿਊਜ਼) ਸਰਸਾ। ਸਰੀਰਦਾਨੀ ਗੁਰਚਰਨ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਉਨ੍ਹਾਂ ਨਮਿੱਤ ਨਾਮ ਚਰਚਾ ਸ਼ਾਹ ਸਤਿਨਾਮ ਜੀ ਨਗਰ ਦੇ ਨਾਮ ਚਰਚਾ ਘਰ ’ਚ ਕੀਤੀ ਗਈ ਨਾਮ ਚਰਚਾ ’ਚ ਪੁੰਹਚੀ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਸਰੀਰਦਾਨੀ ਨੂੰ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਨੇ ਪਵਿੱਤਰ ਨਾਅਰਾ ਬੋਲ ਕੇ ਕੀਤੀ। ਇਸ ਮੌਕੇ ਸ਼ਾਹ ਸਤਿਨਾਮ ਜੀ ਨਗਰ ਕਮੇਟੀ ਵੱਲੋਂ ਸੱਚਖੰਡ ਵਾਸੀ ਗੁਰਚਰਨ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮਾਤਾ ਗੁਰਚਰਨ ਕੌਰ ਇੰਸਾਂ ਬੀਤੇ ਐਤਵਾਰ ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਸੰਕਲਪ ਪੱਤਰ ਭਰਿਆ ਹੋਇਆ ਸੀ ਇਸ ਦੇ ਚਲਦਿਆਂ ਮਾਤਾ ਗੁਰਚਰਨ ਕੌਰ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਟ੍ਰਾਈਸੇਨਟੇਨਰੀ ਮੈਡੀਕਲ ਕਾਲਜ ਹਸਪਤਾਲ ਰਿਸਰਚ ਇੰਸਟੀਟਿਊਟ ਗੁਰੂਗ੍ਰਾਮ ਨੂੰ ਦਾਨ ਕੀਤੀ ਗਈ ਸੀ। ਨਾਮ ਚਰਚਾ ਦੌਰਾਨ ਸੱਚਖੰਡ ਵਾਸੀ ਦੇ ਪਤੀ ਸੁਰਜੀਤ ਸਿੰਘ ਗਰੇਵਾਲ ਇੰਸਾਂ, ਪੁੱਤਰ ਸੁਖਜਿੰਦਰ ਸਿੰਘ ਇੰਸਾਂ, ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੰਜਾਬ ਪਾਲ ਇੰਸਾਂ, ਧੀ ਖੁਸ਼ਵੰਤ ਕੌਰ ਇੰਸਾਂ, ਅਮਨਪ੍ਰੀਤ ਕੌਰ ਇੰਸਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਰਹੀ ਦੱਸ ਦਈਏ ਕਿ ਸਰੀਰਦਾਨੀ ਮਾਤਾ ਗੁਰਸ਼ਰਨ ਕੌਰ ਇੰਸਾਂ ਦਾ ਪੂਰਾ ਪਰਿਵਾਰ ਪੂਜਨੀਕ ਗੁਰੂ ਜੀ ’ਤੇ ਦ੍ਰਿੜ ਵਿਸ਼ਵਾਸ ਅਤੇ ਆਸਥਾ ਰੱਖਦੇ ਹੋਏ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦਾ ਹੈ ਮਾਤਾ ਗੁਰਸ਼ਰਨ ਕੌਰ ਇੰਸਾਂ ਨੇ ਸੰਨ 1975 ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।
ਇਸ ਤੋਂ ਬਾਅਦ ਉਹ ਲਗਾਤਾਰ ਮਾਨਵਤਾ ਭਲਾਈ ਕਾਰਜਾਂ ’ਚ ਜੁਟੇ ਰਹੇ। ਮਾਤਾ ਗੁਰਚਰਨ ਕੌਰ ਇੰਸਾਂ ਆਪਣੇ ਆਖਰੀ ਸਮੇਂ ਤੱਕ ਰਾਮ-ਨਾਮ ਦੇ ਸਿਮਰਨ ’ਚ ਲੀਨ ਰਹੇ। ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਤਹਿਤ ਉਨ੍ਹਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਮਾਤਾ ਗੁਰਚਰਨ ਕੌਰ ਇੰਸਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਸੱਚਖੰਡਵਾਸੀ ਮਾਤਾ ਗੁਰਚਰਨ ਕੌਰ ਇੰਸਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੇ ਪੁੱਤਰ ਪੰਜਾਬ ਪਾਲ ਇੰਸਾਂ, ਧੀ ਖੁਸ਼ਵੰਤ ਕੌਰ ਇੰਸਾਂ, ਅਮਨਪ੍ਰੀਤ ਕੌਰ ਇੰਸਾਂ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਰਹੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ