Body Donation: ਮਰਨ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾ ਜਾਂਦੇ ਹਨ ਡੇਰਾ ਸ਼ਰਧਾਲੂ

Body Donation
Body Donation: ਮਰਨ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾ ਜਾਂਦੇ ਹਨ ਡੇਰਾ ਸ਼ਰਧਾਲੂ

ਸਾਲ 2024 ’ਚ ਹੁਣ ਤੱਕ ਬਲਾਕ ਮਲੋਟ ’ਚ ਡਾਕਟਰੀ ਦੀਆਂ ਨਵੀਆਂ ਖੋਜਾਂ ਲਈ ਹੋਏ 9 ਸਰੀਰਦਾਨ | Body Donation

ਮਲੋਟ (ਮਨੋਜ)। Body Donation: ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜਿੱਥੇ ਜਿਉਂਦੇ ਜੀ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਉਥੇ ਮਰਨ ਤੋਂ ਬਾਅਦ ਵੀ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ‘ਸਰੀਰਦਾਨ’ ਕਰਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਵੱਡਮੁੱਲਾ ਹਿੱਸਾ ਪਾ ਜਾਂਦੇ ਹਨ। ਜੇਕਰ ਸਾਲ 2024 ’ਚ ਹੁਣ ਤੱਕ ਦੀ ਗੱਲ ਕਰੀਏ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਦੇ ਪਰਿਵਾਰਿਕ ਮੈਂਬਰਾਂ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਦੀ ਆਪਸੀ ਸਹਿਮਤੀ ਤੋਂ ਬਾਅਦ 9 ਸਰੀਰਦਾਨ ਹੋ ਚੁੱਕੇ ਹਨ। Body Donation

ਇਹ ਵੀ ਪੜ੍ਹੋ : Fraud: ਯੂਟਿਊਬ ਤੋਂ ਸਿੱਖ ਕੀਤਾ Email ਦਾ ਐਕਸੈੱਸ ਹਾਸਲ ਅਤੇ ਖਾਤੇ ’ਚੋਂ ਉਡਾਏ 28 ਲੱਖ ਰੁਪਏ

ਜੋਕਿ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕੀਤੇ ਜਾ ਚੁੱਕੇ ਹਨ।ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਰਨ ਉਪਰੰਤ ਕੀਤੇ ਜਾ ਰਹੇ ‘ਸਰੀਰਦਾਨ’ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ ਅਤੇ ਨਵੀਆਂ ਮੈਡੀਕਲ ਖੋਜਾਂ ਲਈ ਰਾਹ ਦਸੇਰਾ ਬਣ ਰਹੇ ਹਨ। ਸਾਲ 2024 ’ਚ ਹੁਣ ਤੱਕ ਬਲਾਕ ਮਲੋਟ ’ਚ ਹੋਏ ਸਰੀਰਦਾਨਾਂ ਦੀ ਜੇਕਰ ਗੱਲ ਕਰੀਏ ਤਾਂ 6 ਫਰਵਰੀ 2024 ਨੂੰ ਬਾਬਾ ਦੀਪ ਸਿੰਘ ਨਗਰ ਨਿਵਾਸੀ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਆਪਣੇ ਪਰਿਵਾਰਿਕ ਮੈਂਬਰ ਸ਼੍ਰੀ ਰਾਜ ਕੁਮਾਰ ਦੇ ਚੋਲਾ ਛੱਡਣ ਤੋਂ ਬਾਅਦ ਉਨਾਂ ਦਾ ਪੂਰਾ ਸਰੀਰ ਨੋਇਡਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਨੋਇਡਾ (ਯੂ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ।

ਇਸੇ ਤਰਾਂ 10 ਫਰਵਰੀ ਨੂੰ ਅਬੁੱਲ ਖੁਰਾਣਾ ਨਿਵਾਸੀ ਡੇਰਾ ਸ਼ਰਧਾਲੂ ਪਰਿਵਾਰ ਨੇ ਅਮਰਜੀਤ ਕੌਰ ਇੰਸਾਂ ਪਤਨੀ ਸ.ਮਹਿੰਦਰ ਸਿੰਘ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨਾਂ ਦਾ ਪੂਰਾ ਮ੍ਰਿਤਕ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। 29 ਮਾਰਚ ਨੂੰ ਸਥਾਨਕ ਗੋਬਿੰਦ ਨਗਰੀ ਨਿਵਾਸੀ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਮਾਤਾ ਨਿਰਮਲਾ ਦੇਵੀ (87 ਸਾਲ) ਪਤਨੀ ਸਵ: ਸ਼੍ਰੀ ਅਮਰਨਾਥ ਛਾਬੜਾ ਦੇ ਚੋਲਾ ਛੱਡਣ ਤੋਂ ਬਾਅਦ ਉਨਾਂ ਦਾ ਪੂਰਾ ਸਰੀਰ ਕੈਰੀਅਰ ਇੰਸਟੀਚਿਊਟ ਆਫ਼ ਮੈਡੀਕਲ ਸਾਈਸਿੰਜ਼ ਐਂਡ ਹਸਪਤਾਲ, ਲਖਨਊ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। Body Donation

28 ਮਈ ਨੂੰ ਦਸ਼ਮੇਸ਼ ਕਲੋਨੀ ਨਿਵਾਸੀ ਡੇਰਾ ਸ਼ਰਧਾਲੂ ਪਰਿਵਾਰ ਨੇ ਮਾਤਾ ਤੁਲਸੀ ਦੇਵੀ ਇੰਸਾਂ (89 ਸਾਲ) ਪਤਨੀ ਸਵ: ਸ਼੍ਰੀ ਹੰਸ ਰਾਜ ਚਾਨਣਾ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨਾਂ ਦਾ ਪੂਰਾ ਸਰੀਰ ਐਫ.ਐਚ. ਮੈਡੀਕਲ ਕਾਲਜ, ਈਟਮਾਦਪੁਰ-ਆਗਰਾ (ਯੂ.ਪੀ.) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ।

24 ਜੂਨ ਨੂੰ ਮਾਤਾ ਨੀਲਮ ਰਾਣੀ ਇੰਸਾਂ ਪਤਨੀ ਸਵ: ਸ਼੍ਰੀ ਵਿਜੈ ਕੁਮਾਰ ਇੰਸਾਂ ਨਿਵਾਸੀ ਮੰਡੀ ਹਰਜੀ ਰਾਮ ਮਲੋਟ ਦੇ ਚੋਲਾ ਛੱਡਣ ਤੋਂ  ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਉਨਾਂ ਦਾ ਪੂਰਾ ਮ੍ਰਿਤਕ ਸਰੀਰ ਸ਼੍ਰੀ ਗੁਰੂ ਰਾਮ ਰਾਏ ਇੰਸਟੀਚਿਊਟ ਆਫ਼ ਮੈਡੀਕਲ ਐਂਡ ਹੈਲਥ ਸਾਈਸਿੰਜ਼ ਸ਼੍ਰੀ ਮਹੰਤ ਇੰਦਰੇਸ਼ ਹਸਪਤਾਲ, ਪਟੇਲ ਨਗਰ, ਦੇਹਰਾਦੂਨ ਨੂੰ ਦਾਨ ਕੀਤਾ।

7 ਜੁਲਾਈ ਨੂੰ ਮਾਤਾ ਸੁਮਿਤਰਾ ਦੇਵੀ ਇੰਸਾਂ ਧਰਮਪਤਨੀ ਮਿੱਠਨ ਲਾਲ ਇੰਸਾਂ ਨਿਵਾਸੀ ਮਲੋਟ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਉਨਾਂ ਦਾ ਪੂਰਾ ਸਰੀਰ ਨਵੀਆਂ ਡਾਕਟਰੀ ਦੀਆਂ ਖੋਜਾਂ ਲਈ ਡਿਪਾਰਟਮੈਂਟ ਆਫ਼ ਐਨਾਟਾਮੀ ਜੀ.ਐਮ.ਸੀ. ਡੋਡਾ, ਜੰਮੂ ਐਂਡ ਕਸ਼ਮੀਰ ਨੂੰ ਦਾਨ ਕੀਤਾ।

18 ਸਤੰਬਰ ਨੂੰ ਮਾਤਾ ਫੂਲਾਂ ਦੇਵੀ ਧਰਮਪਤਨੀ ਸਵ: ਸਰਦਾਰੀ ਲਾਲ ਨਿਵਾਸੀ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਉਨਾਂ ਦਾ ਪੂਰਾ ਸਰੀਰ ਐਸਐਮਐਮਐਚ ਗੌਰਮਿੰਟ ਮੈਡੀਕਲ ਕਾਲਜ ਸਹਾਰਨਪੁਰ (ਯੂਪੀ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। 23 ਸਤੰਬਰ ਨੂੰ ਮਾਤਾ ਗੁਰਦੇਵ ਕੌਰ ਇੰਸਾਂ (97) ਧਰਮਪਤਨੀ ਸੱਚਖੰਡਵਾਸੀ ਜਰਨੈਲ ਸਿੰਘ ਵਾਸੀ ਪਿੰਡ ਅਬੁੱਲਖੁਰਾਣਾ ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤ ਨਾਲ ਆਦੇਸ਼ ਮੈਡੀਕਲ ਕਾਲਜ ਭੁੱਚੋਕਲਾਂ (ਬਠਿੰਡਾ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ।

27 ਅਕਤੂਬਰ ਨੂੰ ਰਮੇਸ਼ ਕੁਮਾਰ ਇੰਸਾਂ ਨਿਵਾਸੀ ਦਾਨੇਵਾਲਾ (ਮਲੋਟ) ਦੇ ਚੋਲਾ ਛੱਡਣ ਤੋਂ ਬਾਅਦ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਉਨਾਂ ਦਾ ਮ੍ਰਿਤਕ ਸਰੀਰ ਨਵੀਆਂ ਡਾਕਟਰੀ ਦੀਆਂ ਖੋਜਾਂ ਲਈ ਐਸਜੀਆਰਆਰ ਇੰਸਟੀਚਿਊਟ ਆਫ਼ ਮੈਡੀਕਲ ਐਂਡ ਹੈਲਥ ਸਾਇੰਸਿਜ਼, ਮਹੰਤ ਇੰਦਰੇਸ਼ ਹਸਪਤਾਲ, ਪਟੇਲ ਨਗਰ, ਦੇਹਰਾਦੂਨ ਨੂੰ ਦਾਨ ਕੀਤਾ।

ਇੱਥੇ ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਚੋਲਾ ਛੱਡਣ ਤੋਂ ਬਾਅਦ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਹੁਣ ਤੱਕ 45 ਸਰੀਰਦਾਨ ਕੀਤੇ ਜਾ ਚੁੱਕੇ ਹਨ। 85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇਸਾਂ, 85 ਮੈਂਬਰ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਕਿਹਾ ਕਿ ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ ਰਾਤ ਜੁਟੀ ਹੋਈ ਹੈ ਅਤੇ ਉਮੀਦ ਕਰਦੇ ਹਾਂ ਕਿ ਇਸੇ ਤਰਾਂ ਸਾਧ-ਸੰਗਤ ਮਾਨਵਤਾ ਦੀ ਸੇਵਾ ਕਰਦੀ ਰਹੇਗੀ।

Body Donation‘ਡੇਰਾ ਸੱਚਾ ਸੌਦਾ ਦੇ ਸਾਰੇ ਹੀ ਮਾਨਵਤਾ ਭਲਾਈ ਦੇ ਕਾਰਜ ਪ੍ਰਸੰਸਾਯੋਗ ਅਤੇ ਕਾਬਿਲੇ ਤਾਰੀਫ਼ ਹਨ। ਸਾਧ-ਸੰਗਤ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਚੋਲਾ ਛੱਡਣ ਤੋਂ ਬਾਅਦ ਪੂਰਾ ਸਰੀਰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਡਾਕਟਰੀ ਦੀ ਪੜਾਈ ਕਰਦੇ ਵਿਦਿਆਰਥੀਆਂ ਨੂੰ ਲਾਭ ਮਿਲ ਰਿਹਾ ਹੈ।’ ਸਮਾਜਸੇਵੀ ਟਿੰਕਾ ਗਰਗ (ਬਲਿਊ ਬੈਲ), ਮਲੋਟ

Body Donation

‘ਆਪਣਿਆਂ ਲਈ ਤਾਂ ਹਰ ਕੋਈ ਕਰਦਾ ਹੈ ਪਰੰਤੂ ਦੂਜਿਆਂ ਲਈ ਕਰਨਾ ਬਹੁਤ ਹੀ ਔਖਾ ਹੈ ਅਤੇ ਪਰਮਾਤਮਾ ਦੀ ਬਣਾਈ ਸ਼੍ਰਿਸ਼ਟੀ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਕਰਨ ਨਾਲ ਪਰਮਾਤਮਾ ਵੀ ਬਹੁਤ ਖੁਸ਼ ਹੁੰਦਾ ਹੈ ਅਤੇ ਦੁਆਵਾਂ ਮਿਲਦੀਆਂ ਹਨ। ਪਰਮਾਤਮਾ ਕਰੇ ਇਹ ਸੇਵਾਦਾਰ ਇਸੇ ਤਰਾਂ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿਣ।’ ਸਮਾਜਸੇਵੀ ਗੁਰਬਿੰਦਰ ਸਿੰਘ (ਸੱਚ ਜਵੈਲਰਜ਼), ਮਲੋਟ

 

Body Donation‘ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੇ ਵਚਨਾਂ ’ਤੇ ਅਮਲ ਕਰਦੇ ਹੋਏ ਜਿਉਂਦੇ ਜੀਅ ਖੂਨਦਾਨ ਅਤੇ ਮਰਨ ਤੋਂ ਬਾਅਦ ਅੱਖਾਂਦਾਨ ਅਤੇ ਸਰੀਰਦਾਨ ਕਰਕੇ ਆਪਣੀ ਮਨੁੱਖੀ ਜ਼ਿੰਦਗੀ ਨੂੰ ਮਾਨਵਤਾ ਦੇ ਲੇਖੇ ਲਾ ਰਹੇ ਹਨ। ਉਨਾਂ ਕਿਹਾ ਕਿ ਸੇਵਾਦਾਰਾਂ ਦੀ ਸੇਵਾ ਨੂੰ ਮੇਰਾ ਸਲਾਮ ਹੈ।’ਸਮਾਜਸੇਵੀ ਭੁਪਿੰਦਰ ਸਿੰਘ (ਪੰਜਾਬ ਜਵੈਲਰਜ਼), ਮਲੋਟ