Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ

Body Donation
Body Donation: ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣੇ ਰਤਨ ਚੰਦ ਇੰਸਾਂ

ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donation

Body Donation: ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਪਿੰਡ ਹੀਰਕੇ ਵਾਸੀ ਰਤਨ ਚੰਦ ਇੰਸਾਂ (73) ਪੁੱਤਰ ਅਮਰ ਨਾਥ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਨ। ਰਤਨ ਚੰਦ ਇੰਸਾਂ ਦੇ ਦੇਹਾਂਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਵੱਲੋਂ ਜਿਉਂਦੇ ਜੀਅ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਮੌਤ ਉਪਰੰਤ ਸਰੀਰਦਾਨ ਦੇ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਹੈ, ਸਰੀਰਦਾਨੀ ਰਤਨ ਚੰਦ ਇੰਸਾਂ ‘ਸੱਚ ਕਹੂੰ’ ਮੁੱਖ ਦਫਤਰ ਦੇ ਸਟਾਫ ਮੈਂਬਰ ਰਵਿੰਦਰ ਸ਼ਰਮਾ ਦੇ ਪਿਤਾ ਤੇ ‘ਸੱਚ ਕਹੂੰ’ ਦੇ ਸੰਪਾਦਕ ਤਿਲਕ ਰਾਜ ਇੰਸਾਂ ਦੇ ਮਾਮਾ ਸਨ।

ਇਹ ਖਬਰ ਵੀ ਪੜ੍ਹੋ : Akhand Sumiran: 1 अक्तूबर से 31 अक्तूबर 2024 तक अखंड सुमिरन मुकाबला, अखंड सुमिरन मुकाबले में प्रथम र…

ਰਤਨ ਚੰਦ ਇੰਸਾਂ ਨੇ ਪਿੰਡ ਹੀਰਕੇ ਦੇ ਤੀਜੇ ਤੇ ਬਲਾਕ ਝੁਨੀਰ ਦੇ 22ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਸਰੀਰਦਾਨ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਨੂੰ ਸੁਰੱਖਿਅਤ ਕੱਢ ਕੇ ਆਈ ਬੈਂਕ ਪਹੁੰਚਾਇਆ ਗਿਆ, ਜੋ ਦੋ ਵਿਅਕਤੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ਬਲਾਕ ਝੁਨੀਰ ਦੇ ਬਲਾਕ ਪ੍ਰੇਮੀ ਸੇਵਕ ਡਾ. ਸੇਵਕ ਇੰਸਾਂ ਨੇ ਦੱਸਿਆ ਕਿ ਰਤਨ ਚੰਦ ਇੰਸਾਂ ਡੇਰਾ ਸੱਚਾ ਸੌਦਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ, ਮਾਨਵਤਾ ਭਲਾਈ ਦੇ ਹਰ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਰਤਨ ਚੰਦ ਇੰਸਾਂ ਦਾ ਅੱਜ ਦੇਹਾਂਤ ਹੋਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਧਰਮ ਪਤਨੀ ਮਹਿੰਦਰੋ ਦੇਵੀ ਇੰਸਾਂ, ਸਪੁੱਤਰ ਨਰਿੰਦਰ ਇੰਸਾਂ, ਰਵਿੰਦਰ ਇੰਸਾਂ, ਨੂੰਹਾਂ ਰੁਪਿੰਦਰ ਕੌਰ ਇੰਸਾਂ, ਮੋਨਿਕਾ ਇੰਸਾਂ ਆਦਿ ਨੇ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਮਹਾਂਵੀਰ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਮੁਰੀਦਾਵਾਦ (ਯੂਪੀ) ਲਈ ਦਾਨ ਕੀਤਾ ਗਿਆ ਹੈ। Body Donation

ਇਸ ਮੌਕੇ ਵੱਡੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਤੋਂ ਇਲਾਵਾ ਅਨੇਕਾਂ ਧਾਰਮਿਕ ਬੁੱਧੀਜੀਵੀਆਂ, ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਅੰਤਿਮ ਵਿਦਾਇਗੀ ’ਚ ਪੁੱਜੀਆਂ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੀ ਅਗਵਾਈ ’ਚ ਐਂਬੂਲੈਂਸ ਨੂੰ ਪਿੰਡ ਦੀ ਸਰਪੰਚ ਹਰਮੇਲ ਕੌਰ ਦੇ ਪਤੀ ਹਰਚਰਨ ਸਿੰਘ ਭੋਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਰੀਰਦਾਨੀ ਰਤਨ ਚੰਦ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀਆਂ ਨੂੰਹਾਂ, ਧੀਆਂ ਨੇ ਮੋਢਾ ਦਿੱਤਾ।

ਮ੍ਰਿਤਕ ਦੇਹ ਲਿਜਾਣ ਵਾਲੀ ਐਂਬੂਲੈਂਸ ਨੂੰ ਇੱਕ ਵੱਡੇ ਕਾਫਲੇ ਦੇ ਰੂਪ ’ਚ ਘਰ ਤੋਂ ਬੱਸ ਸਟੈਂਡ ਤੱਕ ਲਿਜਾਣ ਮੌਕੇ ‘ਸਰੀਰਦਾਨੀ ਰਤਨ ਚੰਦ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ। ਇਸ ਮੌਕੇ ‘ਸੱਚ ਕਹੂੰ’ ਮੁੱਖ ਦਫਤਰ ਤੋਂ ਇਸ਼ਤਿਹਾਰ ਮੈਨੇਜਰ ਰਾਜੀਵ ਇੰਸਾਂ, ਸਰਕੂਲੇਸ਼ਨ ਇੰਚਾਰਜ ਸੁਰਿੰਦਰ ਗੋਰਾ ਇੰਸਾਂ, ਸੁਨੀਲ ਇੰਸਾਂ, ਭਗਤ ਸਿੰਘ, ਦੀਪਕ ਤਿਆਗੀ, ਮੋਹਨ ਇੰਸਾਂ, 85 ਮੈਂਬਰ ਭੈਣ ਅਲਕਾ ਇੰਸਾਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਧਾਰਮਿਕ ਵਿੰਗ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਤੋਤਾ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ, ਗੁਰਵਿੰਦਰ ਸਿੰਘ ਬੱਗਾ ਪੰਚ, ਅਮਨਦੀਪ ਸਿੰਘ ਖੂਨਦਾਨੀ ਸਟੇਟ ਐਵਾਰਡੀ, ਅਕਾਲੀ ਆਗੂ ਜੱਜ ਵੀਰ ਸਿੰਘ, ਕਾਮਰੇਡ ਰਾਜਵਿੰਦਰ ਸਿੰਘ ਭੁੱਲਰ, ਜਸ ਸਰਪੰਚ ਭੱਲਣਵਾੜਾ ਤੋਂ ਇਲਾਵਾ ਇਲਾਕੇ ਦੀਆਂ ਅਨੇਕਾਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ। Body Donation

ਮਰਨ ਉਪਰੰਤ ਵੀ ਮਹਾਨ ਦਾਨ ਕਰ ਗਏ ਰਤਨ ਚੰਦ ਇੰਸਾਂ : ਹਰਚਰਨ ਸਿੰਘ

ਇਸ ਮੌਕੇ ਪਿੰਡ ਹੀਰਕੇ ਦੀ ਸਰਪੰਚ ਹਰਮੇਲ ਕੌਰ ਦੇ ਪਤੀ ਹਰਚਰਨ ਸਿੰਘ ਨੇ ਕਿਹਾ ਕਿ ਰਤਨ ਚੰਦ ਇੰਸਾਂ ਧਾਰਮਿਕ ਖਿਆਲਾਂ ਦੇ ਵਿਅਕਤੀ ਸਨ। ਉਨ੍ਹਾਂ ਜਿੱਥੇ ਆਪਣੀ ਜ਼ਿੰਦਗੀ ਦਾ ਹਰ ਪਲ ਸਮਾਜ ਸੇਵਾ ਲਈ ਲਾਇਆ ਉਥੇ ਮਰਨੋ ਉਪਰੰਤ ਉਹ ਅਜਿਹੇ ਦੋ ਕਾਰਜ ਸਰੀਰਦਾਨ ਤੇ ਨੇਤਰਦਾਨ ਕਰ ਗਏ ਹਨ ਜੋ ਪਿੰਡ ਹੀਰਕੇ ਵਾਸੀ ਹਮੇਸ਼ਾ ਲਈ ਯਾਦ ਰੱਖਣਗੇ।