ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸਰੀਰਦਾਨੀ ਨੂੰ ਦਿੱਤੀ ਅੰਤਿਮ ਵਿਦਾਈ | Body Donation
- ਉੱਤਰਾਖੰਡ ਦੇ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਹਲਦਵਾਨੀ ਦੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਕਰਨਗੇ ਖੋਜਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਵਿੱਕੀ ਇੰਸਾਂ (ਜਸਪਾਲ ਇੰਸਾਂ) ਤੇ ਕੁਲਬੀਰ ਸਿੰਘ ਇੰਸਾਂ ਦੇ ਮਾਤਾ ਇੰਦਰਜੀਤ ਕੌਰ ਇੰਸਾਂ ਜੀ (72) ਐਤਵਾਰ ਦੁਪਹਿਰ ਬਾਅਦ ਸਤਿਗੁਰੂ ਦੇ ਚਰਨਾਂ ’ਚ ਓੜ ਨਿਭਾਅ ਗਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਬਲਾਕ ਕਲਿਆਣ ਨਗਰ ਦੇ ਸਹਿਯੋਗ ਨਾਲ ਸੋਮਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਸੋਧ ਕਾਰਜਾਂ ਲਈ ਉੱਤਰਾਖੰਡ ਦੇ ਹਲਦਵਾਨੀ ਸਥਿਤ ਕਾਇਆ। ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਨੂੰ ਦਾਨ ਕੀਤੀ ਗਈ। ਸੱਚਖੰਡਵਾਸੀ ਨੂੰ ਅੰਤਿਮ ਵਿਦਾਈ ਦੇਣ ਲਈ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਸਮੇਤ ਵੱਖ-ਵੱਖ ਸੂਬਿਆਂ ਦੇ 85 ਮੈਂਬਰ ਸੇਵਾਦਾਰ ਭੈਣ-ਭਾਈ, ਬਲਾਕ ਕਲਿਆਣ ਨਗਰ ਦੀ ਸਾਧ-ਸੰਗਤ, ਪਰਿਵਾਰਕ ਮੈਂਬਰ ਤੇ ਸਕੇ-ਸਬੰਧੀ ਮੌਜ਼ੂਦ ਰਹੇ। (Body Donation)
ਸੱਚਖੰਡਵਾਸੀ ਦੇ ਸਪੁੱਤਰ ਕੁਲਬੀਰ ਸਿੰਘ ਇੰਸਾਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਬਾਅਦ ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ ਇੰਸਾਂ ਦੀ ਕਿਡਨੀ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਮਾਤਾ ਇੰਦਰਜੀਤ ਕੌਰ ਇੰਸਾਂ ਦੇ ਦੇਹਾਂਤ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਮਾਤਾ ਇੰਦਰਜੀਤ ਕੌਰ ਇੰਸਾਂ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਮੈਡੀਕਲ ਦੇ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਬਾਰੇ ਬਿਹਤਰ ਗਿਆਨ ਮਿਲ ਸਕੇ, ਇਸ ਦੇ ਲਈ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਹਲਦਵਾਨੀ (ਉੱਤਰਾਖੰਡ) ਨੂੰ ਦਾਨ ਕੀਤਾ ਗਿਆ। (Body Donation)
ਇਹ ਵੀ ਪੜ੍ਹੋ : ਜਾਂਦੇ ਜਾਂਦੇ ਵੀ ਇਨਸਾਨੀਅਤ ਦੇ ਕੰਮ ਆਏ ਗਣੇਸ਼ ਦੇਵੀ ਇੰਸਾਂ
ਇਸ ਤੋਂ ਪਹਿਲਾਂ ਸੱਚਖੰਡਵਾਸੀ ਮਾਤਾ ਜੀ ਦੇ ਸ਼ਾਹ ਸਤਿਨਾਮ ਜੀ ਮਾਰਗ ਸਥਿਤ ਸੁੱਖ ਸਾਗਰ ਕਲੋਨੀ, ਗਲੀ ਨੰਬਰ 3 ਸਥਿਤ ਰਿਹਾਇਸ਼ ’ਤੇ ਅਰਦਾਸ ਬੋਲ ਕੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ’ਚ ਰੱਖਿਆ ਗਿਆ। ਇੱਥੋਂ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਤੱਕ ਸੱਚਖੰਡਵਾਸੀ ਦੀ ਅੰਤਿਮ ਵਿਦਾਈ ਯਾਤਰਾ ਕੱਢੀ ਗਈ ਇਸ ਦੌਰਾਨ ਐਂਬੂਲੈਂਸ ਨਾਲ ਚੱਲ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਮੈਂਬਰਾਂ ਨੇ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ‘ਸਰੀਰਦਾਨੀ ਇੰਦਰਜੀਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ ਤੇ ਜਦੋਂ ਤੱਕ ਸੂਰਜ ਚੰਦ ਰਹੇਗਾ, ਸਰੀਰਦਾਨੀ ਇੰਦਰਜੀਤ ਕੌਰ ਇੰਸਾਂ ਤੇਰਾ ਨਾਂਅ ਰਹੇਗਾ’, ਦੇ ਨਾਅਰਿਆਂ ਨਾਲ ਆਸਮਾਨ ਗੂੰਜਾ ਦਿੱਤਾ। (Body Donation)
ਇਸ ਤੋਂ ਬਾਅਦ ਦਰਬਾਰ ਦੇ ਮੁੱਖ ਗੇਟ ’ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਮ੍ਰਿਤਕ ਸਰੀਰ ਨੂੰ ਐਂਬੂਲੈਂਸ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੁਖਦੇਵ ਦੀਵਾਨਾ ਇੰਸਾਂ, ਸੋਨੂੰ ਇੰਸਾਂ, 85 ਮੈਂਬਰ ਸੁਰੇਸ਼ ਇੰਸਾਂ, ਬਲਾਕ ਕਲਿਆਣ ਨਗਰ ਦੇ ਜੋਨ ਨੰਬਰ ਦੋ ਦੇ ਪ੍ਰੇਮੀ ਸੇਵਕ ਕਿਸ਼ੋਰੀ ਲਾਲ ਇੰਸਾਂ, 15 ਮੈਂਬਰ ਜਸਮੇਰ ਇੰਸਾਂ ਸਮੇਤ ਕਾਫ਼ੀ ਗਿਣਤੀ ’ਚ ਸਾਧ-ਸੰਗਤ, ਸਕੇ-ਸਬੰਧੀ, ਰਿਸ਼ਤੇਦਾਰ ਹਾਜ਼ਰ ਸਨ ਦੱਸ ਦਈਏ ਕਿ ਸਰੀਰਦਾਨੀ ਇੰਦਰਜੀਤ ਕੌਰ ਇੰਸਾਂ ਦੇ ਦੋ ਲੜਕੇ ਤੇ ਇੱਕ ਲੜਕੀ ਹੈ, ਇਨ੍ਹਾਂ ’ਚੋਂ ਇੱਕ ਵਿੱਕੀ ਇੰਸਾਂ ਡੇਰਾ ਸੱਚਾ ਸੌਦਾ ’ਚ ਜਿੰਮੇਵਾਰ ਸੇਵਾਦਾਰ ਵਜੋਂ ਸੇਵਾ ਕਰ ਰਹੇ ਹਨ। ਜਦੋਂਕਿ ਕੁਲਬੀਰ ਸਿੰਘ ਇੰਸਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। (Body Donation)
ਪੂਜਨੀਕ ਗੁਰੂ ਜੀ ਤੋਂ ਲਈ ਸੀ ਗੁਰੂਮੰਤਰ ਦੀ ਦਾਤ | Body Donation
ਸੱਚਖੰਡਵਾਸੀ ਦੇ ਬੇਟੇ ਕੁਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਗੁਰੂਮੰਤਰ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਹ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿੰਦੇ ਸਨ ਆਸ਼ਰਮ ’ਚ ਖੁੱਲ੍ਹੀ ਸੇਵਾ ਕਾਰਜਾਂ ’ਚ ਪੂਰੀ ਤਨ-ਮਨ ਨਾਲ ਜੁਟੇ ਰਹਿੰਦੇ ਸਨ। (Body Donation)
ਬੇਟੀ ਤੇ ਨੂੰਹ ਨੇ ਦਿੱਤਾ ਅਰਥੀ ਨੂੰ ਮੋਢਾ | Body Donation
ਇਸ ਤੋਂ ਪਹਿਲਾਂ ਅੰਤਿਮ ਵਿਦਾਈ ਸਮੇਂ ਡੇਰਾ ਸੱਚਾ ਸੌਦਾ ਦੀ ਸਿੱਖਿਆ ਬੇਟਾ-ਬੇਟੀ ਇੱਕ ਸਮਾਨ ਨੂੰ ਅੱਗੇ ਵਧਾਉਂਦਿਆਂ ਸੱਚਖੰਡਵਾਸੀ ਦੀ ਬੇਟੀ ਮਨਿੰਦਰ ਕੌਰ ਇੰਸਾਂ, ਨੂੰਹ ਰੇਖਾ ਕੌਰ ਇੰਸਾਂ, ਪੁੱਤਰ ਕੁਲਬੀਰ ਸਿੰਘ ਇੰਸਾਂ, ਵਿੱਕੀ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਦਿੱਤਾ। (Body Donation)