ਬਲੱਡ ਮੈਨ ਦਵਿੰਦਰ ਨੀਟੂ ਨੇ ਹਿਮਚਲ ਪ੍ਰਦੇਸ਼ ਜਾ ਕੇ 98 ਵੀਂ ਵਾਰ ਕੀਤਾ ਖੂਨਦਾਨ

blood donit

ਬਲੱਡ ਮੈਨ ਦਵਿੰਦਰ ਨੀਟੂ ਨੇ ਹਿਮਚਲ ਪ੍ਰਦੇਸ਼ ਜਾ ਕੇ 98 ਵੀਂ ਵਾਰ ਕੀਤਾ ਖੂਨਦਾਨ

ਕੋਟਕਪੂਰਾ (ਅਜੈ ਮਨਚੰਦਾ)। ਪ੍ਰਸਿੱਧ ਖੂਨਦਾਨੀ ਅਤੇ ਆਈ ਐੱਸ ਬੀ ਟੀ ਆਈ (ਪੰਜਾਬ ਚੈਪਟਰ ) ਦੇ ਮੀਤ ਪ੍ਰਧਾਨ ਦਵਿੰਦਰ ਕੁਮਾਰ ਨੀਟੂ ਨੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਖ਼ੂਨਦਾਨ ਕੀਤਾ। ਬਲੱਡ ਲਾਇਨਜ਼ ਵੈਲਫੇਅਰ ਸੁਸਾਇਟੀ ਓੂਨਾ (ਹਿਮਾਚਲ ਪ੍ਰਦੇਸ਼) ਵੱਲੋਂ ਸ਼ਹੀਦ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਬਲੱਡ ਮੈਨ ਦਵਿੰਦਰ ਕੁਮਾਰ ਨੀਟੂ ਨੇ 98 ਵੀੰ ਵਾਰ ਖ਼ੂਨਦਾਨ ਕਰਕੇ ਮਾਨਵਤਾ ਦੀ ਸੇਵਾ ਕਰਕੇ ਨਿਵੇਕਲੀ ਮਿਸਾਲ ਪੈਦਾ ਕੀਤੀ । ਬਲੱਡ ਲਾਇਨਜ਼ ਸੰਮਤੀ ਦੇ ਡਾ. ਸੰਦੀਪ ਭਾਰਦਵਾਜ ਸਮੇਤ 220 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਸਰਕਾਰੀ ਬਲੱਡ ਬੈਂਕ ਓੂਨਾ ਦੀ ਟੀਮ ਵੱਲੋਂ ਡਾ. ਅਨੀਤਾ ਦੀ ਅਗਵਾਈ ਹੇਠ ਖੂਨ ਇਕੱਤਰ ਕੀਤਾ ਗਿਆ ਅਤੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here