ਨਾਗੀ ਹਸਪਤਾਲ ਮੁੱਦਕੀ ਵਿਖੇ ਕੈਂਪ ਦੌਰਾਨ 32 ਯੂਨਿਟ ਹੋਇਆ ਖੂਨਦਾਨ

Blood Donation

ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਖੂਨਦਾਨੀਆ ਦੀ ਕੀਤੀ ਹੌਂਸਲਾ ਅਫ਼ਜਾਈ | Blood Donation

ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ, ਬੀਤੇ ਦਿਨ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵੈਲਫੇਅਰ ਸੁਸਾਇਟੀ ਪਿੰਡ ਵਾੜਾ ਜਵਾਹਰ ਸਿੰਘ ਵਾਲਾ ( ਫ਼ਿਰੋਜ਼ਪੁਰ ) ਵੱਲੋ ਏ ਵਨ ਨਾਗੀ ਹਸਪਤਾਲ ਮੁੱਦਕੀ ਵਿਖੇ ਫਰੀ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 32 ਯੂਨਿਟ ਖੂਨਦਾਨ ਹੋਇਆ। ਇਹ ਖੂਨਦਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਫਰੀਦਕੋਟ ਦੀ ਆਈ ਟੀਮ ਵੱਲੋ ਲਿਆ ਗਿਆ। (Blood Donation)

ਇਸ ਫਰੀ ਬਲੱਡ ਕੈਂਪ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਆਗੂਆ ਤੇ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੌੜ ਦੀ ਟੀਮ ਨੇ ਆਪਣੀ ਐਬੂਲੈਂਸ ਵੈਨ ਸਮੇਤ ਹਿੱਸਾ ਲਿਆ। ਇਸ ਫਰੀ ਬਲੱਡ ਕੈਂਪ ਵਿੱਚ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਨੇ ਵਿਸੇਸ਼ ਤੌਰ ਤੇ ਹਾਜਰੀ ਲਗਵਾਈ ਤੇ ਖੂਨਦਾਨੀਆ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਏ ਵਨ ਨਾਗੀ ਹਸਪਤਾਲ ਦਿੱਤੀਆ ਜਾ ਰਹੀਆ ਸੇਵਾਵਾ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਹਨਾ ਦੇ ਨਾਲ ਪੀ ਏ ਰੋਬੀ ਸਿੰਘ ਸੰਧੂ, ਬੇਅੰਤ ਸਿੰਘ ਹਕੂਮਤ ਸਿੰਘ ਵਾਲਾ ਬਲਾਕ ਪ੍ਰਧਾਨ ਘੱਲ ਖੁਰਦ , ਵਰਿੰਦਰ ਕੁਮਾਰ ਸਰਮਾਂ ਮੁੱਦਕੀ,ਪੁਲਿਸ ਚੌਕੀ ਮੁੱਦਕੀ ਦੇ ਇੰਚਾਰਜ ਇੰਸਪੈਕਟਰ ਸਵਰਨ ਸਿੰਘ, ਡਾ ਕੁਲਦੀਪ ਸਿੰਘ ਨਾਗੀ ਹਸਪਤਾਲ ਮੁੱਦਕੀ, ਰਮਨਦੀਪ ਕੌਰ, ਸਰਬਜੋਤ ਕੌਰ, ਸੰਨਦੀਪ ਸਿੰਘ, ਬੇਅੰਤ ਸਿੰਘ, ਜਸਵਿੰਦਰ ਸਿੰਘ ਵਾੜਾ ਜਵਾਹਰ ਸਿੰਘ ਵਾਲਾ, ਲਖਵਿੰਦਰ ਸਿੰਘ ਮੁੱਦਕੀ, ਡਾ ਰਾਕੇਸ਼ ਕੁਮਾਰ ਮਹਿਤਾ, ਡਾ ਕੁਲਦੀਪ ਸਿੰਘ ਕੈਲਾਸ, ਡਾ ਹਰਪ੍ਰੀਤ ਸਿੰਘ, ਡਾ ਬਸੰਤ ਸਿੰਘ ,ਡਾ ਜਸਵਿੰਦਰ ਸਿੰਘ, ਡਾ ਰਣਜੀਤ ਸਿੰਘ, ਡਾ ਜਗਜੀਤ ਸਿੰਘ, ਡਾ ਭੋਲਾ ਸਿੰਘ, ਤੋ ਇਲਾਵਾ ਲੋਕ ਭਲਾਈ ਆਰਮੀ ਗਰੁੱਪ ਦੇ ਜੂੰਮੈਵਾਰ ਗੁਰਪ੍ਰੀਤ ਸਿੰਘ ਫੌਜੀ , ਡਾ ਨਰੈਣ ਸਿੰਘ, ਲਖਵੀਰ ਸਿੰਘ ਆਦਿ ਤੇ ਖੂਨਦਾਨੀ ਮੌਜੂਦ ਸਨ।