ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਅਵਤਾਰ ਮਹੀਨੇ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ

ਜਿਲਾ ਲੁਧਿਆਣਾ ਦੇ 4 ਬਲਾਕਾਂ ਨੇ ਕੀਤਾ 377 ਯੂਨਿਟ ਖੂਨਦਾਨ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ) ਡੇਰਾ ਸੱਚਾ ਸੌਦਾ ਜਿਲਾ ਲੁਧਿਆਣਾ ਦੇ 4 ਬਲਾਕਾਂ ਵੱਲੋਂ ਅੱਜ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਬਲਾਕਾਂ ਨੇ ਮਿਲ ਕੇ 377 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ। ਖੂਨਦਾਨ ਕਰਨ ਵਾਲੇ ਜਿਲਾ ਲੁਧਿਆਣਾ ਦੇ ਬਲਾਕਾਂ ‘ਚੋ ਸਿਧਵਾ ਬੇਟ, ਜਗਰਾਓ, ਰਾਏਕੋਟ, ਮਾਣੂੰਕੇ ਬਲਾਕ ਹਨ।

ਪੰਜਾਬ ਦੇ 45 ਮੈਂਬਰ ਸਾਹਿਬਾਨ ਜਗਦੀਸ਼ ਇੰਸਾਂ, ਜਸਵੀਰ ਇੰਸਾਂ, ਯੂਥ ਸੰਦੀਪ ਇੰਸਾਂ, ਸਰਵਨ ਇੰਸਾਂ, 45ਮੈਂਬਰ ਭੈਣਾਂ ਜਸਵੀਰ ਕੌਰ ਇੰਸਾਂ, ਕ੍ਰਿਸ਼ਨਾ ਇੰਸਾਂ, ਰਣਜੀਤ ਕੌਰ ਇੰਸਾਂ, ਜਸਪਾਲ ਕੌਰ ਇੰਸਾਂ ਅਤੇ ਬਲਾਕ ਮਾਣੂੰਕੇ ਦੇ ਜਿੰਮੇਵਾਰ ਬਲਵੀਰ ਇੰਸਾਂ, ਬਲਾਕ ਜਗਰਾਓ ਤੋਂ ਸੁਰਜੀਤ ਸਿੰਘ ਇੰਸਾਂ, ਸੁਖਵਿੰਦਰ ਇੰਸਾਂ, ਬਲਾਕ ਰਾਏਕੋਟ ਤੋਂ ਜਰਨੈਲ ਇੰਸਾਂ, ਬਲਾਕ ਸਿਧਵਾ ਬੇਟ ਤੋਂ ਮੰਗਤ ਇੰਸਾਂ, ਬਲਵੀਰ ਸਿੰਘ ਇੰਸਾਂ ‘ਤੇ ਲੁਧਿਆਣਾ ਤੋਂ ਬਲੱਡ ਸਮਿਤੀ ਦੇ ਜਿੰਮੇਵਾਰ ਜਗਜੀਤ ਇੰਸਾਂ, ਕੁਲਦੀਪ ਇੰਸਾਂ, ਰਣਜੀਤ ਭੰਡਾਰੀ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾਂ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪਵਿੱਤਰ ਸਿਖਿਆਵਾਂ ‘ਤੇ ਚੱਲਦੇ ਹੋਏ 377 ਯੂਨਿਟ ਖੂਨਦਾਨ ਵਿੱਚੋਂ ਬਲਾਕ ਮਾਣੂੰਕੇ ਦੀ ਸਾਧ-ਸੰਗਤ ਵੱਲੋਂ 151 ਯੂਨਿਟ, ਬਲਾਕ ਰਾਏਕੋਟ ਦੀ ਸਾਧ-ਸੰਗਤ ਵੱਲੋਂ 125 ਯੂਨਿਟ, ਬਲਾਕ ਜਗਰਾਓ ‘ਤੇ ਸਿਧਵਾ ਬੇਟ ਦੀ ਸਾਧ-ਸੰਗਤ ਵੱਲੋਂ 101 ਯੂਨਿਟ ਖੂਨਦਾਨ ਕੀਤਾ ਗਿਆ।

ਸ਼ਹਿਰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ‘ਚੋ ਪਹੁੰਚੇ ਡਾਕਟਰ ਸਾਹਿਬਾਨਾਂ, ਮੈਡੀਕਲ ਸਟਾਫ, ‘ਤੇ ਪਿੰਡ ਬੁਰਜ ਕੁਲਾਰਾ ਦੇ ਸਰਪੰਚ ਅਵਤਾਰ ਸਿੰਘ ਪੰਚ ਗੁਰਮੀਤ ਸਿੰਘ, ਲਸ਼ਮਣ ਸਿੰਘ, ਗੁਰਦੀਪ ਸਿੰਘ, ਨੇ ਸਾਧ-ਸੰਗਤ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਪ੍ਰੀਤ ਹਸਪਤਾਲ (ਮਾਡਲ ਟਾਊਨ) ਤੋਂ ਬੀ.ਟੀ ਓ ਡਾਂ ਨਿਧੀ ਦੇਵੀ, ਪ੍ਰੀਤ ਹਸਪਤਾਲ (ਬਸਤੀ ਜੋਧੇਵਾਲ) ਤੋਂ ਬੀ.ਟੀ.ਓ ਡਾਂ ਜੋਤਿਕਾ ਅਰੋੜਾ, ਗੁਰੂ ਨਾਨਕ ਚੈਰੀਟੇਬਲ ਹਸਪਤਾਲ ਤੋਂ ਬੀ.ਟੀ.ਓ ਡਾਂ ਸਾਖੀ ਅਵਸਥੀ, ਸ਼੍ਰੀ ਰਘੁਨਾਥ ਹਸਪਤਾਲ ਤੋਂ ਬੀ.ਟੀ.ਓ ਡਾਂ ਸਾਹਿਲ ਬਾਂਸਲ, ਦੀਪ ਹਸਪਤਾਲ ਤੋਂ ਬੀ.ਟੀ.ਓ ਡਾਂ ਮਨਜੋਤ ਵਾਲੀਆ , ਰੈਡ ਕਰਾਸ ਸੁਸਾਇਟੀ ਤੋਂ ਬੀ.ਟੀ.ਓ ਡਾਂ ਜੇ.ਪੀ.ਮੰਗਲਾ ਨੇ ਵੀ ਸਾਧ-ਸੰਗਤ ਅਤੇ ਬਲਾਕਾਂ ਦੇ ਜਿੰਮੇਵਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.