ਡੇਰਾ ਸ਼ਰਧਾਲੂਆਂ ਵੱਲੋਂ ਖੂਨ ਦਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ
(ਰਜਨੀਸ਼ ਰਵੀ) ਬੱਲੂਆਣਾ । ਸਿਵਲ ਹਸਪਤਾਲ ਅਬੋਹਰ ਵਿਖੇ ਖੂਨ ਦੀ ਕਮੀ ਦੇ ਚਲਦਿਆਂ ਖ਼ੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਡੇਰਾ ਸ਼ਰਧਾਲੂਆਂ ਵੱਲੋਂ ਖ਼ੂਨਦਾਨ (Blood Donation) ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਹਫਤੇ ’ਚ ਅੱਜ ਤੀਜੀ ਵਾਰ ਡੇਰਾ ਸ਼ਰਧਾਲੂਆਂ ਵੱਲੋਂ ਖੂਨ ਦਾਨ ਕੀਤੇ ਜਾਣ ਦਾ ਸਮਾਚਾਰ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਬੱਲੂਆਣਾ ਦੀ ਜ਼ਿੰਮੇਵਾਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਅਬੋਹਰ ਦੇ ਸਿਵਲ ਹਸਪਤਾਲ ’ਚ ਖੂਨ ਦੀ ਕਮੀ ਦੇ ਚਲਦੇ ਹੋਏ ਡੇਰਾ ਸ਼ਰਧਾਲੂਆਂ ਵੱਲੋਂ ਇਸ ਹਫ਼ਤੇ ਦੋ ਵਾਰ ਖੂਨਦਾਨ ਕੀਤੇ ਜਾਣ ਤੋਂ ਬਾਅਦ ਅੱਜ ਫਿਰ ਖੂਨਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਅਤੇ ਉਨ੍ਹਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ। Blood Donation
ਉਨ੍ਹਾਂ ਦੱਸਿਆ ਕਿ ਖੂਨਦਾਨ ਜੀਵਨ ਦਾਨ ਦੇ ਸਿਧਾਂਤ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦਾ ਖੂਨਦਾਨ ਖੇਤਰ ’ਚ ਵੱਡਾ ਨਾਮ ਹੈ ਅਤੇ ਕਈ ਵਰਲਡ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਮ ਦਰਜ ਹਨ ਉਨ੍ਹਾਂ ਦੱਸਿਆ ਕਿ ਜਿਸ ਦਿਨ ਤੋਂ ਸਿਵਲ ਹਸਪਤਾਲ ਤੋਂ ਖੂਨ ਦੀ ਕਮੀ ਦਾ ਸੰਦੇਸ਼ ਮਿਲਿਆ ਕਿ ਬਲੱਡ ਬੈਂਕ ’ਚ ਖੂਨ ਦੀ ਕਮੀ ਚੱਲ ਰਹੀ ਹੈ ਅਤੇ ਇੱਥੇ ਸਿਵਲ ਹਸਪਤਾਲ ’ਚ ਲਗਾਤਾਰ ਥੈਲੇਸੀਮੀਆ ਅਤੇ ਡਿਲਵਰੀ ਦੇ ਕੇਸ ਆ ਰਹੇ ਹਨ ਅਤੇ ਲਗਭਗ 10 ਤੋਂ 15 ਯੂਨਿਟ ਰੋਜ਼ ਦੀ ਜਰੂਰਤ ਹੈ ਤਾਂ ਉਸੇ ਦਿਨ ਤੋਂ ਬਲਾਕ ਬੱਲੂਆਣਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਕੀਤਾ ਜਾ ਰਿਹਾ ਹੈ ਅਤੇ ਅੱਜ ਫਿਰ ਚਾਰ ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕਰਨ ਵਾਲੇ ਡੇਰਾ ਸ਼ਰਧਾਲੂਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਖੂਨਦਾਨ ਕਰਨ ਵਾਲਿਆਂ ਵਿੱਚ ਗੁਰਲਾਲ ਸਿੰਘ, ਸੁਰਿੰਦਰ ਕੁਮਾਰ, ਓਮ ਪ੍ਰਕਾਸ਼ ਅਤੇ ਕੁਲਦੀਪ ਇੰਸਾਂ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ