ਜੋਨ ਨੰਬਰ 4 ਅਤੇ ਜੋਨ ਨੰਬਰ 5 ਨੇ ਲੋੜਵੰਦ ਲੋਕਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਵੰਡੇ ਕੰਬਲ ਅਤੇ ਗਰਮ ਕੱਪੜੇ | Dera Sacha Sauda
- ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ : 85 ਮੈਂਬਰ ਪੰਜਾਬ
ਮਲੋਟ (ਮਨੋਜ) । ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ (ਐੱਮਐੱਸਜੀ ਭੰਡਾਰਾ) ਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਸਾਧ-ਸੰਗਤ ਨੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਗਤੀ ਦੇ ਦਿੱਤੀ ਹੈ। ਜਨਵਰੀ ਦਾ ਮਹੀਨਾ ਚੜ੍ਹਦੇ ਸਾਰ ਹੀ ਸਾਧ-ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਾਧ-ਸੰਗਤ ਵੱਲੋਂ ਇਸ ਮਹੀਨੇ ਵਿੱਚ ਮਾਨਵਤਾ ਭਲਾਈ ਦੇ ਕਾਰਜ ਵੀ ਤੇਜੀ ਨਾਲ ਕੀਤੇ ਜਾਂਦੇ ਹਨ। ਇਸੇ ਕੜ੍ਹੀ ਤਹਿਤ ਬਲਾਕ ਮਲੋਟ (Dera Sacha Sauda) ਦੀ ਸਾਧ-ਸੰਗਤ ਵੱਲੋਂ ਅੱਜ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਸਾਰ ਹੀ ਬਲਾਕ ਮਲੋਟ ਦੇ ਜੋਨ ਨੰਬਰ 4 ਅਤੇ 5 ਵੱਲੋਂ ਸਵੇਰੇ ਤੜਕਸਾਰ ਲੋੜਵੰਦ ਪਰਿਵਾਰਾਂ ਨੂੰ ਸਰਦੀ ਦੇ ਮੌਸਮ ਅਨੁਸਾਰ ਕੰਬਲ ਅਤੇ ਗਰਮ ਕੱਪੜੇ ਵੰਡੇ ਗਏ।
ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ, ਮਮਤਾ ਇੰਸਾਂ, ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਜੋਨ ਨੰਬਰ 5 ਦੇ ਪ੍ਰੇਮੀ ਸੇਵਕ ਨਰਿੰਦਰ ਭੋਲਾ ਇੰਸਾਂ ਨੇ ਦੱਸਿਆ ਕਿ ਪਵਿੱਤਰ ਐਮਐਸਜੀ ਭੰਡਾਰਾ ਮਹੀਨੇ ਜਨਵਰੀ ਸ਼ੁਰੂ ਹੁੰਦੇ ਸਾਰ ਹੀ ਬਲਾਕ ਮਲੋਟ (Dera Sacha Sauda) ਦੇ ਜੋਨ ਨੰਬਰ 4 ਅਤੇ ਜੋਨ ਨੰਬਰ 5 ਦੀ ਪ੍ਰੇਮੀ ਸੰਮਤੀ, ਸਮੂਹ ਸੇਵਾਦਾਰਾਂ ਅਤੇ ਸਾਧ-ਸੰਗਤ ਦੇ ਸਹਿਯੋਗ ਨਾਲ ਪੰਜ ਪੁਆਇੰਟ ਸ੍ਰੀ ਗੁਰੂ ਰਵੀਦਾਸ ਨਗਰ, ਪਿ੍ੰਸ ਮਾਡਲ ਸਕੂਲ, ਹਰਜਿੰਦਰ ਨਗਰ, ਰੂਪ ਨਗਰ ਅਤੇ ਪਿੰਡ ਮਲੋਟ ਵਿੱਚ ਬਣਾਏ ਗਏ ਅਤੇ 160 ਦੇ ਕਰੀਬ ਗਰਮ ਕੰਬਲ ਅਤੇ 310 ਦੇ ਕਰੀਬ ਗਰਮ ਕੱਪੜੇ ਵੰਡੇ ਗਏ ਹਨ।
Also Read : ਬਲਾਕ ਬਠਿੰਡਾ ਦੇ 105ਵੇਂ ਸਰੀਰਦਾਨੀ ਬਣੇ ਗੋਬਿੰਦ ਰਾਮ ਇੰਸਾਂ
ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਸਾਧ-ਸੰਗਤ ਵਿੱਚ ਪੂਰਾ ਉਤਸ਼ਾਹ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਜੋਨ ਨੰਬਰ 4 ਅਤੇ ਜੋਨ ਨੰਬਰ 5 ਦੇ 15 ਮੈਂਬਰ ਅਤੇ ਸੇਵਾਦਾਰ ਮੌਜੂਦ ਸਨ। ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਹੁਣ ਤੱਕ 60 ਹਜ਼ਾਰ ਤੋਂ ਵੀ ਜਿਆਦਾ ਗਰਮ ਕੱਪੜੇ ਵੰਡੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਹੁਣ ਤੱਕ ‘ਕਲਾਥ ਬੈਂਕ’ ਵਿੱਚੋਂ 60 ਹਜ਼ਾਰ ਤੋਂ ਵੀ ਜਿਆਦਾ ਗਰਮ ਕੱਪੜੇ ਵੰਡੇ ਜਾ ਚੁੱਕੇ ਹਨ।