ਪ੍ਰੇਮੀ ਰਾਮ ਲਾਲ ਇੰਸਾਂ ਦੇ ਪਰਿਵਾਰਕ ਮੈਂਬਰਾਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਡਕਾਲਾ, (ਨਰਿੰਦਰ ਸਿੰਘ ਚੌਹਾਨ/ ਰਾਮ ਸਰੂਪ ਪੰਜੋਲਾ)। ਬਲਾਕ ਬਠੋਈ-ਡਕਾਲਾ ਅਧੀਨ ਪੈਂਦੇ ਪਿੰਡ ਬਠੋਈ ਖੁਰਦ ਦੇ ਡੇਰਾ ਸ਼ਰਧਾਲੂ ਪਰਿਵਾਰ ਨੇ ਪ੍ਰੇਮੀ ਰਾਮ ਲਾਲ ਇੰਸਾਂ ਦੇ ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ (body donater) ਕਰਕੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ 134 ਮਾਨਵਤਾ ਭਲਾਈ ਕਾਰਜਾਂ ‘ਚ ਹਿੱਸਾ ਪਾਇਆ ਹੈ। ਮ੍ਰਿਤਕ ਸਰੀਰ ਆਲ ਇੰਡੀਆ ਇੰਸਟੀਚਿਉੂਟ ਆਫ ਮੈਡੀਕਲ ਸਾਇੰਸ ਰਿਸੀਕੇਸ (ਉਤਰਾ ਖੰਡ) ਨੂੰ ਦਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਪ੍ਰੇਮੀ ਰਾਮ ਲਾਲ ਇੰਸਾਂ ਡੇਰਾ ਸੱਚਾ ਸੌਦਾ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਸਨ ਅਤੇ ਇਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੋੜਿਆ ਹੋਇਆ ਸੀ। ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਪਿੰਡ ਦੇ ਬਹੁਤ ਸਾਰੇ ਪਰਿਵਾਰ ਵੀ ਡੇਰਾ ਸੱਚਾ ਨਾਲ ਜੁੜ ਕੇ ਆਪਣਾ ਜੀਵਨ ਸੁਧਾਰ ਚੁੱਕੇ ਹਨ। ਪ੍ਰੇਮੀ ਰਾਮ ਲਾਲ ਇੰਸਾਂ ਸ਼ਾਹ ਸਤਿਨਾਮ ਜੀ ਗੀ੍ਰਨ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੀ ਸਨ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦਿਆ ਪ੍ਰੇਮੀ ਰਾਮ ਲਾਲ ਇੰਸਾਂ ਨੇ ਮਰਨੋ ਉਪਰੰਤ ਆਪਣਾ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ
ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਸਰੀਰ ਨੂੰ ਅੱਗ ‘ਚ ਜਲਾਉਣ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਕੇ ਇਨਸਾਨੀਅਤ ਦੇ ਲੇਖੇ ਲਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਪੁੱਤਰ ਦੇਸ਼ਰਾਜ ਇੰਸਾਂ, ਜਨਕਰਾਜ ਇੰਸਾਂ, ਧਰਮਪਾਲ ਇੰਸਾਂ ਅਤੇ ਕਰਮਚੰਦ ਇੰਸਾਂ ਨੇ ਦਿੱਤਾ। ਇਸ ਮੌਕੇ ਹਾਜ਼ਰ ਸਾਧ-ਸੰਗਤ ਨੇ ਉਨ੍ਹਾਂ ਦੀ ਅੰਤਿਮ ਵਿਦਾਈ ਮੌਕੇ ਪ੍ਰੇਮੀ ਰਾਮ ਲਾਲ ਇੰਸਾਂ ਅਮਰ ਰਹੇ, ਅਮਰ ਰਹੇ ਦੇ ਨਾਅਰਿਆਂ ਨਾਲ ਅਕਾਸ ਗੂੰਜਣ ਲਗਾ ਦਿੱਤਾ।
ਪ੍ਰਸ਼ੰਸਾ ਯੋਗ ਕਾਰਜ
ਇਸ ਮੌਕੇ ਪਿੰਡ ਵਾਸੀ ਰਾਮ ਲਾਲ ਇੰਸਾਂ ਦੇ ਪਰਿਵਾਰ ਦੁਆਰਾ ਕੀਤੇ ਗਏ ਕਾਰਜ ਦੀ ਖੂਬ ਪ੍ਰਸ਼ੰਸਾ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਅੱਜ ਸਮੇਂ ਵਿੱਚ ਤਾਂ ਕੋਈ ਜਿਉਂਦੇ ਜੀ ਕਿਸੇ ਦੇ ਕੰਮ ਨਹੀਂ ਆਉਂਦਾ, ਇਨ੍ਹਾਂ ਨੇ ਤਾਂ ਮਰਨ ਤੋਂ ਬਾਅਦ ਆਪਣਾ ਸਰੀਰਦਾਨ ਕਰਕੇ ਮਾਨਵਤਾ ਭਲਾਈ ਦੇ ਲੇਖੇ ਲਗਾ ਦਿੱਤਾ ਹੈ ਜੋ ਕਿ ਆਪਣੇ ਆਪ ਵਿੱਚ ਪ੍ਰਸ਼ੰਸਾ ਯੋਗ ਕਾਰਜ ਹੈ।
ਇਸ ਮੌਕੇ 15 ਮੈਂਬਰ ਦੀਪਕ, ਸਿਵ ਰਾਮ, ਸਤੀਸ ਬਹਿਲ, ਭੰਗੀਦਾਸ ਹਰਵਿੰੰਦਰ ਇੰਸਾਂ, ਸਾਬਕਾ ਸਰਪੰਚ ਰਣਧੀਰ ਸਿੰਘ, ਬਲਦੇਵ ਇੰਸਾਂ, 15 ਮੈਂਬਰ ਜਗਰੂਪ ਇੰਸਾਂ, ਨਛੱਤਰ ਇੰਸਾਂ, ਹਰਜਿੰਦਰ ਇੰਸਾਂ, ਸੁਰਿੰਦਰ ਇੰਸਾਂ, ਸੀਸਪਾਲ ਇੰਸਾਂ, ਜਗਰੂਪ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Block bathoi dakala another devotee joins the tour