ਬਲਾਕ ਅਬੋਹਰ ਦੇ ਸੇਵਾਦਾਰਾਂ ਨੇ ਸੱਚ ਕਹੂੰ ਦੀ ਵਰ੍ਹੇਗੰਢ ’ਤੇ ਲਾਏ ਮਿੱਟੀ ਦੇ ਕਟੋਰੇ

Sach kahoon Campaign

50 ਕਟੋਰੇ ਟੰਗ ਕੇ ਪੰਛੀਆਂ ਲਈ ਪਾਰਕ ਅਤੇ ਘਰਾਂ ਦੀਆਂ ਛੱਤਾਂ ’ਤੇ ਕੀਤਾ ਦਾਣੇ ਪਾਣੀ ਦਾ ਪ੍ਰਬੰਧ

ਅਬੋਹਰ, ਸੁਧੀਰ ਅਰੋੜਾ। ਸੱਚ ਕਹੂੰ ਦੀ 19ਵੀਂ ਵਰ੍ਹੇਗੰਢ ਮੌਕੇ ਬਲਾਕ ਅਬੋਹਰ ਦੀ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੁਆਰਾ ਸੱਚ ਕਹੂੰ ਪ੍ਰਤੀਨਿਧੀ ਸੁਧੀਰ ਅਰੋੜਾ ਦੀ ਅਗੁਵਾਈ ਹੇਠ ਸ਼ਹਿਰ ਦੇ ਦਿਲ ਵਾਲੀ ਥਾਂ ’ਤੇ ਸਥਿਤ ਨਹਿਰੂ ਪਾਰਕ ਅਤੇ ਆਪਣੇ ਘਰਾਂ ਦੀਆਂ ਛੱਤਾਂ ’ਤੇ ਗਰਮੀ ਦੇ ਮੌਸਮ ਨੂੰ ਵੇਖਦੇ ਹੋਏ ਬੇਜੁਬਾਨ ਪੰਛੀਆਂ ਲਈ ਮਿੱਟੀ ਦੇ ਕਟੋਰੇ ਰੱਖਦਿਆਂ ਦਾਣੇ ਪਾਣੀ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸਾਧ-ਸੰਗਤ ਨੇ ਸੱਚ ਕਹੂੰ ਨੂੰ ਇੱਕ ਅਖਬਾਰ ਹੀ ਨਹੀਂ ਸਗੋਂ ਸਤਿਗੁਰ ਦੇ ਪ੍ਰੇਮ ਦੀ ਚਿੱਠੀ ਦੱਸਦੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸੱਚ ਕਹੂੰ ਦੀ ਸ਼ੁਰੂਆਤ ਕਰਕੇ ਸੱਚ ਦੀ ਮਿਸ਼ਾਲ ਜਗਾਕੇ ਸਾਧ-ਸੰਗਤ ’ਤੇ ਇੱਕ ਵੱਡਾ ਉਪਕਾਰ ਕੀਤਾ। ਹੁਣ ਸੱਚ ਕਹੂੰ ਦੇ ਸਫਲਤਾਪੂਰਵਕ 19 ਸਾਲ ਪੂਰੇ ਹੋਣ ਅਤੇ 20ਵੇਂ ਸਾਲ ਵਿੱਚ ਦਾਖਲ ਹੋਣ ’ਤੇ ਸੱਚ ਕਹੂੰ ਮੈਨੇਜਮੈਂਟ ਨੂੰ ਵਧਾਈ ਦਾ ਪਾਤਰ ਦੱਸਿਆ।

ਸੇਵਾਦਾਰਾਂ ਨੇ ਕੋਰੋਨਾ ਮਹਾਂਮਾਰੀ ਦੇ ਚਲਦੇ ਮਾਸਕ ਪਾਉਂਦਿਆਂ ਹੋਰ ਵੀ ਹਿਦਾਇਤਾਂ ਦਾ ਪਾਲਣ ਕੀਤਾ ਅਤੇ 50 ਕਟੋਰੇ ਘਰਾਂ ਤੇ ਰੁੱਖਾਂ ’ਤੇ ਟੰਗਕੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ।ਇਸ ਮੌਕੇ ਬਲਾਕ ਭੰਗੀਦਾਸ ਗੁਰਚਰਨ ਸਿੰਘ ਇੰਸਾਂ ਦੁਆਰਾ ਸੱਚ ਕਹੂੰ ਬਾਰੇ ਵਿਸਤਾਰਪੂਰਵਕ ਸੇਵਾਦਾਰਾਂ ਨੂੰ ਜਾਣੂ ਕਰਵਾਇਆ ਗਿਆ।ਇਸ ਮੌਕੇ ਗੁਰਚਰਣ ਸਿੰਘ ਇੰਸਾਂ, ਰਾਜ ਸਚਦੇਵਾ, ਰਾਜਕੁਮਾਰ, ਤਰਿਲੋਚਨ ਇੰਸਾਂ, ਸਤਪਾਲ ਅਤੇ ਭੈਣਾਂ ਰੇਣੂ ਗਾਂਧੀ, ਦੀਪਿਕਾ ਬਜਾਜ਼, ਸੋਨੀਆ ਬਾਘਲਾ, ਕੰਚਨ, ਮਮਤਾ, ਰਿਚਾ ਗਰਗ, ਨੀਰੂ, ਪੁਸ਼ਪਾ, ਮਨਜੀਤ ਮਦਾਨ ਆਦਿ ਦੁਆਰਾ ਸੱਚ ਕਹੂੰ ਅਖਬਾਰ ਦੀ ਲੇਖਣੀ ਦੀ ਤਾਰੀਫ ਕਰਦੇ ਹੋਏ ਧੰਨਵਾਦ ਦਾ ਪ੍ਰਗਟਾਵਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।