ਘਰ ਰੱਖੇ ਗਏ ਪਟਾਕਿਆਂ ਨੂੰ ਲੱਗੀ ਅੱਗ
ਚੇਨੱਈ (ਏਜੰਸੀ)। ਤਮਿਲਨਾਡੂ ਦੇ ਕਾਂਚੀਪੁਰਮ ‘ਚ ਮੰਗਲਵਾਰ ਰਾਤ ਪਟਾਕਿਆਂ ‘ਚ ਵਿਸਫੋਟ ਹੋਣ ਨਾਲ ਮਾਂ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਘਰ ‘ਚ ਰੱਖੇ ਪਟਾਕਿਆਂ ‘ਚ ਧਮਾਕਾ ਹੋਣ ਨਾਲ ਮੁਸ਼ਤਾਕ (22),ਉਸ ਦੀ ਮਾਂ ਸਾਇਨਾ ਬੇਗਮ (45) ਅਤੇ ਗੁਆਂਢੀ ਮਸਤਾਨ ਦੀ ਮੌਤ ਹੋ ਗਈ ਤੇ ਮਸਤਾਨ ਦੀ ਮਾਂ ਜਖ਼ਮੀ ਹੋ ਗਈ। ਲਿਟਿਲ ਕਾਂਚੀਪੁਰਮ ਦੇ ਰਹਿਣ ਵਾਲੀ ਸਾਇਨਾ ਅਤੇ ਉਸ ਦਾ ਪਤੀ ਮਦੀਨ (55) ਚਿੱਟ ਫੰਡ ਦਾ ਕੰਮ ਕਰਦੇ ਸਨ। ਉਹ ਹਰ ਸਾਲ ਦਿਵਾਲੀ ਮੌਕੇ ਜਮ੍ਹਾ ਕਰਤਾਵਾਂ ਨੂੰ ਕਰਿਆਨੇ ਦਾ ਸਾਮਾਨ, ਪਟਾਖੇ ਤੇ ਹੋਰ ਸਮਾਨ ਸਪਲਾਈ ਕਰਦੇ ਸਨ।
ਸੂਤਰਾਂ ਅਨੁਸਾਰ ਉਨ੍ਹਾਂ ਨੇ ਵੇੱਲੋਰ ਜ਼ਿਲ੍ਹੇ ਦੇ ਨੇਮੀਲੀ ਤੋਂ ਪਟਾਖੇ ਖਰੀਦੇ ਸਨ ਤੇ ਚਿੱਟ ਫੰਡ ਵਿੱਚ ਜਮਾਕਰਤਾਵਾਂ ਨੂੰ ਦੇਣ ਲਈ ਆਪਣੇ ਘਰ ਲੈ ਆਏ ਸਨ। ਮੁਸ਼ਤਾਕ ਪਟਾਖਿਆਂ ਨੂੰ ਛਾਂਟ ਰਿਹਾ ਸੀ। ਇਸ ਦੌਰਾਨ ਪਟਾਕਿਆਂ ‘ਚ ਰਗੜ ਕਾਰਨ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਉਸਦੀ ਅਤੇ ਸਾਇਨਾ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਕਮਰੇ ਦੀ ਇੱਕ ਕੰਧ ਡਿੱਗ ਗਈ ਤੇ ਕੰਧ ਦੀ ਦੂਜੇ ਪਾਸੇ ਆਪਣੇ ਕਮਰੇ ਵਿੱਚ ਸੋ ਰਹੇ ਗੁਆਂਢੀ ਮਸਤਾਨ ਦੀ ਵੀ ਮਲਬੇ ‘ਚ ਦਬ ਕੇ ਮੌਤ ਹੋ ਗਈ। ਉਸ ਦੀ ਮਾਂ ਸ਼ਰਬੀਨ (65) ਜਖ਼ਮੀ ਹੋ ਗਈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।