ਭਾਜਪਾ ਦੇ ਹੱਕ ਫ਼ਤਵਾ

BJP

ਵਿਰੋਧੀ ਧਿਰ ਦੀ ਈਵੀਐਮ ਤੋਂ ਲੈ ਕੇ ਰਫ਼ਾਲ, ਪੁਲਵਾਮਾ, ਜੀਐਸਟੀ, ਨੋਟਬੰਦੀ, ਮੋਬਲਿੰਚਿੰਗ, ਅਸਹਿਣਸ਼ੀਲਤਾ ਵਰਗੇ ਦੋਸ਼ਾਂ ਨੂੰ ਦਰਕਿਨਾਰ ਕਰਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ 2014 ਤੋਂ ਵੀ ਵੱਡੀ ਜਿੱਤ ਦਰਜ ਕੀਤੀ ਹੈ ਬੇਸ਼ੱਕ ਕਾਂਗਰਸ ਨੇ ਆਪਣੇ 2014 ਦੇ ਅੰਕੜਿਆਂ ਵਿਚ ਚੰਗਾ ਸੁਧਾਰ ਕੀਤਾ ਹੈ ਫਿਰ ਵੀ ਉਹ ਲੋਕਾਂ ਦੀ ਪਸੰਦ ਨਹੀਂ ਬਣ ਸਕੀ ਇਨ੍ਹਾਂ ਚੋਣਾਂ ਨੇ ਸਾਫ਼ ਕਰ ਦਿੱਤਾ ਹੈ ਕਿ ਭਾਜਪਾ ਹੁਣ?ਆਪਣਾ ਰਵਾਇਤੀ ਲਾਗੂ ਕਰਨ ‘ਚ ਖੁੱਲ੍ਹ ਲੈ ਸਕਦੀ ਹੈ  ਕਿਉਂਕਿ ਦੇਸ਼ ਜੇਕਰ ਵਿਕਾਸ ਜਾਂ ਭ੍ਰਿਸ਼ਟਾਚਾਰ ਮਿਟਾਉਣ ਦੀ ਗੱਲ ਕਰਦਾ ਤਾਂ ਸ਼ਾਇਦ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਵਾਪਸ ਸੱਤਾ ਨਹੀਂ ਸੌਂਪਦਾ ਵਿਕਾਸ ਅਤੇ ਭ੍ਰਿਸ਼ਟਾਚਾਰ ‘ਤੇ ਜੇਕਰ ਜ਼ਮੀਨੀ ਹਕੀਕਤਾਂ ਦੀ ਜਾਂਚ-ਪੜਤਾਲ ਹੋਵੇ ਤਾਂ ਨਰਿੰਦਰ ਮੋਦੀ ਸਰਕਾਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਦੋ ਕਦਮ ਪਿੱਛੇ ਹੀ ਰਹੀ ਹੈ ਹੁਣ ਅਗਲੇ ਪੰਜ ਸਾਲ ਦੇਸ਼ ਨੇ ਅੰਦਾਜ਼ਾ ਲਾਉਣਾ ਹੈ ਕਿ ਅੱਜ ਤੋਂ ਪੰਜ ਸਾਲ ਬਾਅਦ ਭਾਰਤ ਕਿਹੋ-ਜਿਹਾ ਹੋਣ ਜਾ ਰਿਹਾ ਹੈ, ਕੀ ਦੇਸ਼ ਦੇ ਸੰਵਿਧਾਨ ‘ਚੋਂ ‘ਧਰਮ ਨਿਰਪੱਖ’ ਸ਼ਬਦ ਹਟੇਗਾ? ਧਾਰਾ-370 ‘ਤੇ ਕੀ ਹੋਵੇਗਾ? ਅਯੁੱਧਿਆ ਰਾਮ ਮੰਦਰ ‘ਤੇ ਇਹ ਸਰਕਾਰ ਕੀ ਰੁਖ਼ ਅਪਣਾਏਗੀ ਇਹ ਸਵਾਲ ਜ਼ਰੂਰ ਹੀ ਭਾਰਤ ਦੇ ਰੋਜ਼ਮੱਰਾ ਦੇ ਮੁੱਦੇ ਬਣਨਗੇ ਮਹਿੰਗਾਈ, ਰੁਜ਼ਗਾਰ, ਖੇਤੀ ਸੰਕਟ ਇਹ ਸੰਸਾਰਿਕ ਹਾਲਾਤਾਂ ਦੇ ਅਨੁਸਾਰ ਹੀ ਚੱਲਣਗੇ ਅਜਿਹਾ ਅਨੁਮਾਨ ਹੈ ਕਿਉਂਕਿ ਪਿਛਲੇ ਪੰਜ ਸਾਲਾਂ ਵਿਚ ਉਕਤ ਮੁੱਦਿਆਂ ‘ਤੇ ਭਾਜਪਾ ਦੇ ਵਾਅਦਿਆਂ ਦੇ ਅਨੁਸਾਰ ਬਹੁਤ ਹੀ ਘੱਟ ਕੰਮ ਹੋ ਸਕਿਆ ਹੈ ਫੌਜ ਦੇ ਮਾਮਲੇ ਵਿਚ ਦੇਸ਼ ਜ਼ਰੂਰ ਕੁਝ ਨਾ ਕੁਝ ਸੁਧਾਰ ਕਰ ਰਿਹਾ ਹੈ ਕਿਉਂਕਿ ਉਹ ਇੱਕ ਭਾਵਨਾਤਮਿਕ ਮੁੱਦਾ ਹੈ, ਜਿਸਨੂੰ ਹਰ ਦੇਸ਼ਵਾਸੀ ਅੱਗੇ ਵੀ ਸਮੱਰਥਨ ਕਰੇਗਾ ਬੇਸ਼ੱਕ ਹੀ ਉਸਨੂੰ ਖਾਣ, ਪਹਿਨਣ ਜਾਂ ਆਉਣ-ਜਾਣ ਲਈ ਭਾਰੀ ਕੀਮਤਾਂ ਤਾਰਨੀਆਂ ਪੈਣ ਦੇਸ਼ ਭਰ ਦੇ ਮੀਡੀਆ ਵਿਚ ਪੂਰਾ ਦਿਨ ਭਾਜਪਾ ਦੀ ਲੋਕ ਸਭਾ ਵਿਚ ਜਿੱਤ ਅਤੇ ਕਾਂਗਰਸ ਦੀ ਹਾਰ ‘ਤੇ ਚਰਚਾ ਹੋਈ ਜਦੋਂਕਿ ਚੋਣਾਂ ਹੋ ਚੁੱਕੀਆਂ ਹਨ ਹੁਣ ਭਵਿੱਖ ਦਾ ਅਨੁਮਾਨ ਲਾਇਆ ਜਾਣਾ ਚਾਹੀਦਾ ਹੈ, ਅਗਲੇ 100 ਦਿਨਾਂ ਵਿਚ ਸਰਕਾਰ ਕਿਨ੍ਹਾਂ ਮੁੱਦਿਆਂ ‘ਤੇ ਪਹਿਲ ਨਾਲ ਕੰਮ ਸ਼ੁਰੂ ਕਰੇਗੀ ਇੱਥੋਂ ਤੱਕ ਕਿ ਇਹ ਕੰਮ ਕਿਹੜੇ ਹੋਣਗੇ ਇਹ ਸ਼ਾਇਦ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੈਅ ਕਰਨੇ ਹਨ, ਇਸ ਵਿਚ ਖੇਤਰੀ ਪਾਰਟੀਆਂ ਦੀ ਕੋਈ ਖਾਸ ਭੂਮਿਕਾ ਨਹੀਂ ਰਹਿਣੀ, ਕਿਉਂਕਿ ਇਹ ਬਹੁਮਤ ਭਾਜਪਾ ਤੋਂ ਵੀ ਵਧ ਕੇ ਨਰਿੰਦਰ ਮੋਦੀ ਨੂੰ ਮਿਲਿਆ ਹੈ ਦੇਸ਼ ਲਈ ਇਹ ਗੱਲ ਸਭ ਤੋਂ ਸੁਕੂਨ ਵਾਲੀ ਹੈ ਕਿ ਦੇਸ਼ ਟੁਕੜੇ-ਟੁਕੜੇ ਸਰਕਾਰ ਦੇ ਜੰਜਾਲ ਤੋਂ ਬਚ ਗਿਆ ਹੈ ਹੁਣ ਚੰਗਾ ਜਾਂ ਮਾੜਾ ਜੋ ਵੀ ਹੋਣਾ ਹੈ ਦੇਸ਼ ਉਸ ‘ਤੇ ਇੱਕਮਤ ਹੈ, ਭਾਜਪਾ ਨੂੰ ਵੀ ਹੁਣ ਪਹਿਲਾਂ ਵਾਂਗ ਬੇਝਿਜਕ ਫੈਸਲੇ ਲੈਣੇ ਚਾਹੀਦੇ ਹਨ ਸਰਕਾਰ ਤੋਂ ਦੇਸ਼ ਅਤੇ ਦੇਸ਼ਵਾਸੀਆਂ ਨੂੰ ਸੰਸਾਰਿਕ ਪੱਧਰ ‘ਤੇ ਸਨਮਾਨ ਮਿਲੇ ਅਤੇ ਦੇਸ਼ ਦਾ ਮਾਣ ਵਧੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here