ਭਾਜਪਾ ਦਾ ਵਾਅਦਾ ਬਰਾਬਰ ਸਿਵਲ ਕੋਡ
ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਵਿਧਾਨ ਸਭਾ ’ਚ ਸੂਬਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਜੇਕਰ ਸੱਤਾ ਵਿਚ ਪਰਤਦੀ ਹੈ ਤਾਂ ਸੂਬੇ ’ਚ ਬਰਾਬਰ ਸਿਵਲ ਕੋਡ ਲਾਗੂ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਦੇ ਕਈ ਮੂਲ ਵਾਅਦੇ ਹਨ ਜਿਨ੍ਹਾਂ ਦੇ ਦਮ ’ਤੇ ਇਹ ਪਾਰਟੀ ਅਰਸ਼ ’ਤੇ ਪਹੁੰਚੀ ਹੈ ਇਨ੍ਹਾਂ ਮੂਲ ਵਾਅਦਿਆਂ ’ਚ ਅਯੁੱਧਿਆ ’ਚ ਸ੍ਰੀ ਰਾਮ ਮੰਦਿਰ ਦਾ ਨਿਰਮਾਣ, ਕਸ਼ਮੀਰ ’ਚ ਧਾਰਾ 370 ਖਤਮ ਕਰਨਾ, ਦੇਸ਼ ’ਚ ਬਰਾਬਰ ਸਿਵਲ ਕੋਡ ਲਾਗੂ ਕਰਨਾ ਮੁੱਖ ਹਨ ਉਕਤ ਵਾਅਦਿਆਂ ’ਚ ਦੋ ਵਾਅਦੇ ਭਾਜਪਾ ਪੂਰੇ ਕਰ ਚੁੱਕੀ ਹੈ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਅਤੇ ਕਸ਼ਮੀਰ ’ਚ ਧਾਰਾ 370 ਦਾ ਅੰਤ ਕਰ ਦਿੱਤਾ ਗਿਆ ਹੈ
ਹੁਣ ਪਾਰਟੀ ਬਰਾਬਰ ਸਿਵਲ ਕੋਡ ’ਤੇ ਪਹੁੰਚ ਗਈ ਹੈ ਇੱਕ ਸਮਾਨ ਨਾਗਰਿਕ ਜਾਬਤੇ ਦਾ ਅਰਥ ਹੈ, ਦੇਸ਼ ’ਚ ਸਿਵਲ ਮਾਮਲਿਆਂ ਜਿਵੇਂ ਜਾਇਦਾਦ ਦੀ ਵੰਡ, ਵਿਆਹ ਦੇ ਨਿਯਮ, ਜਨਤਕ ਸੰਸਥਾਨਾਂ ’ਚ ਪਛਾਣ ਨਾਲ ਜੁੜੇ ਅਧਿਕਾਰਾਂ ਨੂੰ ਇੱਕ ਹੀ ਕਾਨੂੰਨ ਹੇਠ ਲਿਆਂਦਾ ਜਾਵੇਗਾ ਹੁਣ ਦੇਸ਼ ’ਚ ਧਾਰਮਿਕ ਆਧਾਰ ਮੁਸਲਿਮ ਪਰਸਨਲ ਲਾਅ, ਹਿੰਦੂ ਵਿਆਹ ਅਤੇ ਜਾਇਦਾਦ ਤਬਦੀਲ ਐਕਟ, ਕ੍ਰਿਸ਼ਚੀਅਨ ਸਪੈਸ਼ਲ ਲਾੱਅ ਵਰਗੇ ਕਾਨੂੰਨਾਂ ਤਹਿਤ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਆਪਣੇ-ਆਪਣੇ ਧਰਮਾਂ ਅਨੁਸਾਰ ਆਪਣੀ ਜਾਇਦਾਦ ਅਤੇ ਵਿਆਹ ਵਿਵਾਦਾਂ ਦਾ ਨਿਪਟਾਰਾ ਜਾਂ ਉਨ੍ਹਾਂ ਦੀ ਪਾਲਣਾ ਕਰਦੇ ਹਨ ਭਾਰਤ ਕਿਉਂਕਿ ਵੱਖ-ਵੱਖ ਜਾਤੀਆਂ, ਧਰਮਾਂ, ਭਾਈਚਾਰਿਆਂ ਦਾ ਦੇਸ਼ ਰਿਹਾ ਹੈ
ਅਜ਼ਾਦੀ ਤੋਂ ਬਾਅਦ ਜਦੋਂ ਦੇਸ਼ ’ਚ ਨਵਾਂ ਸੰਵਿਧਾਨ ਹੋਂਦ ’ਚ ਆਇਆ ਉਦੋਂ ਲੋਕਤੰਤਰ ਦੀ ਭਾਵਨਾ ਦੇ ਅਨੁਸਾਰ ਸਟੇਟ ਨੇ ਕਿਸੇ ਵੀ ਧਰਮ, ਜਾਤੀ, ਉਪ ਜਾਤੀ ਦੇ ਧਾਰਮਿਕ, ਜਾਤੀ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ’ਚ ਦਖਲ ਦੇਣ ਤੋਂ ਨਾ ਸਿਰਫ ਆਪਣੇ-ਆਪ ਨੂੰ ਪਰੇ ਰੱਖਿਆ ਸਗੋਂ ਹਰੇਕ ਨਾਗਰਿਕ ਨੂੰ ਜਨਮ, ਭਾਸ਼ਾ, ਪੂਜਾ, ਖੇਤਰ, ਮੌਕੇ ਆਦਿ ਦੀ ਪੂਰਨ ਆਜ਼ਾਦੀ ਦਿੱਤੀ ਸਮਾਨ ਜਾਬਤੇ ਦਾ ਵਿਰੋਧ ਕਰਨ ਵਾਲੇ ਇਸੇ ਆਧਾਰ ’ਤੇ ਇਸ ਨੂੰ ਅਸਵੀਕਾਰ ਕਰਦੇ ਹਨ ਕਿ ਸਮਾਨ ਨਾਗਰਿਕ ਜਾਬਤੇ ਨਾਲ ਉਨ੍ਹਾਂ ਦੇ ਧਾਰਮਿਕ, ਜਾਤੀ ਰੀਤੀ-ਰਿਵਾਜਾਂ, ਪਰੰਪਰਾਵਾਂ ’ਚ ਰਾਜ ਦੀ ਦਖਲਅੰਦਾਜ਼ੀ ਵਧ ਜਾਵੇਗੀ ਅਤੇ ਬਰਾਬਰ ਜਾਬਤੇ ਦੇ ਨਾਂਅ ’ਤੇ ਉਨ੍ਹਾਂ ਦੇ ਉੱਪਰ ਬਹੁ- ਗਿਣਤੀ ਵਰਗ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨੂੰ ਥੋਪਿਆ ਜਾਵੇਗਾ
ਇੱਕ ਸਮਾਨ ਨਾਗਰਿਕ ਜਾਬਤੇ ਦਾ ਸਭ ਤੋਂ ਜਿਆਦਾ ਵਿਰੋਧ ਧਰਮ ਨਿਰਪੱਖਤਾਵਾਦੀ ਅਤੇ ਮੁਸਲਿਮ ਵਰਗ ਦੇ ਆਗੂ ਕਰਦੇ ਹਨ ਜਦੋਂਕਿ ਪੂਰਬਉੱਤਰ ਭਾਰਤ ਅਤੇ ਦੱਖਣ ’ਚ ਈਸਾਈ ਧਰਮ ਦੇ ਆਗੂ ਓਨੇ ਵਿਰੋਧੀ ਨਹੀਂ ਹਨ ਬਰਾਬਰ ਜਾਬਤੇ ਨਾਲ ਬਹੁਤ ਸਾਰੇ ਖੇਤਰੀ ਵਰਗ ਜਿਵੇਂ ਵਨਵਾਸੀ ਭਾਈਚਾਰਾ, ਸਿੱਖ, ਪਾਰਸੀ ਆਦਿ ਵੀ ਪ੍ਰਭਾਵਿਤ ਹੋਣਗੇ, ਪਰ ਬਰਾਬਰ ਜਾਬਤੇ ਨੂੰ ਭਰਮਾਂ ਤੋਂ ਗ੍ਰਸਤ ਹੋ ਕੇ ਨਾ ਦੇਖਿਆ ਜਾਵੇ ਕਿਉਂਕਿ ਇਹ ਭਵਿੱਖ ਦੀਆਂ ਪੀੜ੍ਹੀਆਂ ’ਚ ਏਕਤਾ, ਨਾਗਰਿਕਾਂ ’ਚ ਰਾਸ਼ਟਰ ਪ੍ਰੇਮ ਦੀ ਭਾਵਨਾ ਮਜ਼ਬੂਤ ਕਰੇਗਾ, ਐਨਾ ਹੀ ਨਹੀਂ ਇਸ ਨਾਲ ਅੰਤਰ-ਧਾਰਮਿਕ ਵਿਆਹਾਂ ਅਤੇ ਉਨ੍ਹਾਂ ਤੋਂ ਪੈਦਾ ਹੋਈਆਂ ਔਲਾਦਾਂ ਦੇ ਵਿਆਹ, ਜਾਇਦਾਦ ਤਬਦੀਲੀ ਆਦਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ