ਕਿਹਾ, ਸਰਕਾਰ ਦੀ ਨੀਤੀ ਕਰਜ਼ਾ ਮੁਆਫ ਕਰਨ ਦੀ ਨਹੀਂ
ਜੈਪੁਰ (ਏਜੰਸੀ)। ਰਾਜਸਥਾਨ ਵਿਧਾਨ ਸਭਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰਾਂ ਨੇ ਅੱਜ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਮੁੱਦੇ ਨੂੰ ਲੈ ਕੇ ਸਦਨ ‘ਚ ਸ਼ੋਰ ਸ਼ਰਾਬਾ ਤੇ ਨਾਅਰੇਬਾਜ਼ੀ ਤੋਂ ਬਾਅਦ ਸਦਨ ਤੋਂ ਵਾਕ ਆਊਟ ਕੀਤਾ। ਪ੍ਰਸ਼ਨਕਾਲ ਦੌਰਾਨ ਵਿਧਾਇਕ ਅਮੀਰ ਸਿੰਘ ਦੇ ਮੂਲ ਪ੍ਰਸ਼ਨ ਦਾ ਸਰਕਾਰ ਜਵਾਬ ਦੇ ਰਹੀ ਸੀ ਕਿ ਵਿਰੋਧੀ ਧਿਰ ਦੇ ਮੈਂਬਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਤਾਰੀਖ਼ ਦੱਸਣ ਦੀ ਮੰਗ ਕਰਦੇ ਹੋਏ ਖੜ੍ਹੇ ਹੋ ਗਏ ਤੇ ਆਸਣ ਦੇ ਸਾਹਮਣੇ ਆ ਕੇ ਦਸ ਦਿਨ ਕੀ ਹੋਇਆ, ਤਾਰੀਖ਼ ਦਿਓ ਦੇ ਨਾਅਰੇ ਲਾਉਣ ਲੱਗੇ। ਉਨ੍ਹਾਂ ਦੀ ਨਾਅਰੇਬਾਜ਼ੀ ਨਾਲ ਸਦਨ ‘ਚ ਸ਼ੋਰ-ਸ਼ਰਾਬਾ ਹੋਇਆ। ਕਰੀਬ ਪੰਜ ਮਿੰਟ ਤੱਕ ਸ਼ੋਰ-ਸ਼ਰਾਬੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਰਕਾਰ ਦੀ ਨੀਤੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਕਰਨ ਦੀ ਨਹੀਂ ਹੈ। ਇਸ ਲਈ ਉਹ ਇਸ ਮੁੱਦੇ ਨੂੰ ਲੈ ਕੇ ਸਦਨ ‘ਚੋਂ ਵਾਕ ਆਊਟ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।