ਭਾਜਪਾ ਦੀ ਸੀਨੀਅਰ ਆਗੂ ਤੇ ਰੱਖਿਆ ਮੰਤਰੀ ਦਾ ਕਾਂਗਰਸ ‘ਤੇ ਤਿੱਖਾ ਹਮਲਾ

Senior, BJP, Leader, Defense, Minister, Sharp, Attack, Congress

ਚਿਦੰਬਰਮ ਕਾਂਗਰਸ ਦਾ ਨਵਾਜ਼ ਸ਼ਰੀਫ | Nirmal Sitharaman

  • ਵਿਦੇਸ਼ ‘ਚ ਧਨ ਲੁਕਾਉਣ ਦਾ ਲਾਇਆ ਦੋਸ਼ | Nirmal Sitharaman
  • ਕਾਂਗਰਸ ਦਾ ਪਲਟਵਾਰ : ਸਵਾਲ ਪੁੱਛ ਕੇ ਭੱਜ ਜਾਂਦੀ ਹੈ ਭਾਜਪਾ, ਜਵਾਬ ਦੇਣ ਤੋਂ ਡਰਦੀ ਹੈ

ਨਵੀਂ ਦਿੱਲੀ (ਏਜੰਸੀ) ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਤੇ ਰੱਖਿਆ ਮੰਤਰੀ ਨਿਰਮਲ ਸੀਤਾਰਮਣ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ‘ਤੇ ਆਮਦਨ ਟੈਕਸ ਵਿਭਾਗ ਤੋਂ ਆਪਣੀ ਜਾਇਦਾਦ ਲੁਕਾਉਣ ਦਾ ਦੋਸ਼ ਲਾਉਂਦਿਆਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਉਨ੍ਹਾਂ ਦੀ ਤੁਲਨਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਕੀਤੀ ਹੈ। ਸੀਤਾਰਮਣ ਨੇ ਅੱਜ ਪਾਰਟੀ ਦਫ਼ਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਚਿਦੰਬਰਮ ਨੇ ਆਪਣੇ ਆਮਦਨ ਟੈਕਸ ਦਾ ਵੇਰਵਾ ਭਰਦੇ ਸਮੇਂ ਬ੍ਰਿਟੇਨ ਦੇ ਕੈਂਬ੍ਰਿਜ ‘ਚ ਆਪਣੀ ਪੰਜ ਕਰੋੜ 37 ਲੱਖ ਦੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਹੈ ਤੇ ਇਸ ਤੋਂ ਇਲਾਵਾ ਉਨ੍ਹਾਂ ਬ੍ਰਿਟੇਨ ‘ਚ ਹੀ ਹੋਰ ਸਥਾਨਾਂ ‘ਤੇ 80 ਲੱਖ ਰੁਪਏ ਦੀ ਆਪਣੀ ਹੋਰ ਜਾਇਦਾਦ ਦਾ ਵੀ ਜ਼ਿਕਰ ਨਹੀਂ ਕੀਤਾ ਹੈ।

ਚਿਦੰਬਰਮ ਨੇ ਅਮਰੀਕਾ ‘ਚ ਵੀ ਆਪਣੀ 3.28 ਕਰੋੜ ਦੀ ਜਾਇਦਾਦ ਆਮਦਨ ਟੈਕਸ ਵੇਰਵੇ ‘ਚ ਨਹੀਂ ਦੱਸੀ ਹੈ। ਉਨ੍ਹਾਂ ਕਿਹਾ ਕਿ ਚਿਦੰਬਰਮ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਕਾਲ ‘ਚ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਵਰਗੇ ਜਿੰਮੇਵਾਰ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਇਸ ਲਈ ਆਮਦਨ ਟੈਕਸ ਵੇਰਵੇ ‘ਚ ਆਪਣੀਆਂ ਜਾਇਦਾਦਾਂ ਦਾ ਵੇਰਵਾ ਨਾ ਦੇਣਾ ਚਾਰਟਰਡ ਅਕਾਊਟੈਂਟ ਦੀ ਭੁੱਲ ਨਹੀਂ ਕਹੀ ਜਾ ਸਕਦੀ ਹੈ।

ਭਾਜਪਾ ਦੇ ਦੋਸ਼ ਅਧਾਰਹੀਣ ਤੇ ਝੂਠੇ : ਕਾਂਗਰਸ | Nirmal Sitharaman

ਕਾਂਗਰਸ ਨੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ‘ਤੇ ਵਿਦੇਸ਼ਾਂ ‘ਚ ਧਨ ਰੱਖਣ ਦੇ ਭਾਰਤੀ ਜਨਤਾ ਪਾਰਟੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਅੱਜ ਕਿਹਾ ਕਿ ਇਹ ਅਧਾਰਹੀਣ ਹਨ ਤੇ ਇਨ੍ਹਾਂ ‘ਚ ਕੋਈ ਸੱਚਾਈ ਨਹੀਂ ਹੈ।