ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਚੋਣ ਪ੍ਰਚਾਰ ਨੂੰ ਮਿਲਿਆ ਭਰਵਾਂ ਹੁੰਗਾਰਾ

Arvind Khanna Sachkahoon

ਡਰੀਮ ਲੈਂਡ ਕਾਲੋਨੀ ਦੇ ਕਈ ਲੋਕ ਭਾਜਪਾ ਵਿਚ ਸ਼ਾਮਿਲ, ਖੰਨਾ ਨੇ ਕੀਤਾ ਸਵਾਗਤ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਵਿਧਾਨ ਸਭਾ ਹਲਕਾ ਸੰਗਰੂਰ ਤੋੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ (Arvind Khanna) ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਚੋਣ ਪ੍ਰਚਾਰ ਦੌਰਾਨ ਡਰੀਮ ਲੈਂਡ ਕਾਲੋਨੀ ਦੇ ਵੱਡੀ ਗਿਣਤੀ ਲੋਕਾਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਸ੍ਰੀ ਖੰਨਾ ਨੂੰ ਚੋਣਾਂ ਵਿਚ ਜਿਤਵਾਉਣ ਦਾ ਵਾਅਦਾ ਕੀਤਾ। ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਅਰਵਿੰਦ ਖੰਨਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਜਸਵੀਰ ਕੌਰ ਮਾਹੀ, ਹੁਸਨਪ੍ਰੀਤ ਸਿੰਘ, ਆਕਾਸ਼ ਬਾਤਿਸ਼, ਜਸ਼ਨਦੀਪ ਸਿੰਘ, ਸ਼ੇਰ ਸਿੰਘ,ਰਾਜੂ, ਸਪਿੰਦਰ ਕੌਰ, ਪ੍ਰੀਤ ਔਜਲਾ, ਦਲੇਰ ਸਿੰਘ, ਬੱਬਲ ਸਿੰਘ ਸਮੇਤ ਹੋਰ ਲੋਕ ਹਨ ਜਿਨ੍ਹਾਂ ਦਾ ਸਵਾਗਤ ਕਰਦਿਆਂ ਸ੍ਰੀ ਖੰਨਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਦਿਨ ਪ੍ਰਤੀਦਿਨ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ।

ਉਨ੍ਹਾਂ (Arvind Khanna)ਕਿਹਾ ਕਿ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਜਪਾ ਤੋਂ ਬਿਹਤਰ ਹੋਰ ਕੋਈ ਰਾਜਨੀਤਕ ਪਾਰਟੀ ਨਹੀਂ ਹੈ, ਜਿਸ ਵਿਚ ਆਪਣੇ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਅਤੇ ਲੋਕਾਂ ਦੀ ਭਲਾਈ ਲਈ ਚੰਗੀਆਂ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਚੰਗਾ ਸਮੱਰਥਨ ਮਿਲ ਰਿਹਾ ਹੈ। ਡਰੀਮ ਲੈਂਡ ਕਾਲੋਨੀ ਦੇ ਲੋਕਾਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਕਾਫ਼ੀ ਬਲ ਮਿਲਿਆ ਹੈ। ਕਿਉਕਿ ਇਸਤੋਂ ਪਹਿਲਾਂ ਵੀ ਉਨ੍ਹਾਂ ਹਲਕੇ ਦੇ ਲੋਕਾਂ ਖਾਸਕਰ ਪਿੰਡਾਂ ਵਿਚ ਉਮੀਦ ਫਾਉਡੇਸ਼ਨ ਦੇ ਜ਼ਰੀਏ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਜਿਸਨੂੰ ਹਲਕੇ ਦੇ ਲੋਕ ਹਾਲੇ ਤੱਕ ਯਾਦ ਰੱਖੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ