ਜ਼ਿਮਨੀ ਚੋਣ ’ਚ ਉਮੀਦਵਾਰ ਸਾਵੇਂ, ਬਦਲਗੀਆਂ ਪਾਰਟੀਆਂ, ਭਾਜਪਾ-ਆਪ ਦੇ ਬਦਲ’ਗੇ ਆਪਸ ’ਚ ਉਮੀਦਵਾਰ

Jalandhar by election

ਮੋਹਿੰਦਰ ਭਗਤ ਨੇ ਭਾਜਪਾ ਅਤੇ ਸ਼ੀਤਲ ਅੰਗੁਰਾਲ ਨੇ ਆਪ ਵੱਲੋਂ 2022 ’ਚ ਲੜੀ ਸੀ ਚੋਣ | Jalandhar by election

ਚੰਡੀਗੜ੍ਹ (ਅਸ਼ਵਨੀ ਚਾਵਲਾ)। Jalandhar by election : ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਇੱਕ ਵਾਰ ਫਿਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਹਮੋ-ਸਾਹਮਣੇ ਹੋਣਗੇ ਪਰ ਇਸ ਵਾਰ ਸਥਿਤੀ ਕੁਝ ਰੋਚਕ ਹੁੰਦੀ ਨਜ਼ਰ ਆਵੇਗੀ, ਕਿਉਂਕਿ ਉਮੀਦਵਾਰ ਤਾਂ 2022 ਵਾਲੇ ਹੀ ਹੋਣਗੇ ਪਰ ਉਮੀਦਵਾਰਾਂ ਦੀ ਪਾਰਟੀ ਬਦਲਦੀ ਨਜ਼ਰ ਆ ਰਹੀ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਹੀ ਆਪਸ ਵਿੱਚ ਬਦਲ ਲਏ ਗਏ ਹਨ।

ਆਮ ਆਦਮੀ ਪਾਰਟੀ ਵੱਲੋਂ ਜ਼ਿਮਨੀ ਚੋਣ ਵਿੱਚ ਮੋਹਿੰਦਰ ਭਗਤ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦੋਂ ਕਿ ਮੋਹਿੰਦਰ ਭਗਤ ਇਸੇ ਸੀਟ ਤੋਂ 2022 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਸਨ। ਇਸੇ ਤਰੀਕੇ ਨਾਲ ਸ਼ੀਤਲ ਅੰਗੁਰਾਲ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ, ਜਦੋਂਕਿ ਇਸੇ ਵਿਧਾਨ ਸਭਾ ਸੀਟ ਤੋਂ 2022 ਵਿੱਚ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਸਨ। (Jalandhar by election)

ਜਾਣਕਾਰੀ ਅਨੁਸਾਰ ਦੇਸ਼ ਵਿੱਚ ਦਲ ਬਦਲੀ ਇੱਕ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ ਅਤੇ ਹੁਣ ਹਰ ਦੂਜੇ ਤੀਜੇ ਦਿਨ ਹੀ ਕੋਈ ਨਾ ਕੋਈ ਲੀਡਰ ਆਪਣੀ ਪਾਰਟੀ ਬਦਲ ਕੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ ਪਰ ਬਹੁਤ ਹੀ ਘੱਟ ਵਾਰੀ ਇਹ ਹੋਇਆ ਹੈ ਕਿ ਜਿਹੜੀ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਸੀਟ ’ਤੇ 2 ਉਮੀਦਵਾਰਾਂ ਨੇ ਵੱਖ-ਵੱਖ ਸਿਆਸੀ ਪਾਰਟੀ ਵੱਲੋਂ ਚੋਣ ਲੜਨ ਤੋਂ ਬਾਅਦ ਅਗਲੀ ਚੋਣ ਵਿੱਚ ਉਹ ਉਮੀਦਵਾਰ ਹੀ ਆਪਸ ਵਿੱਚ ਬਦਲੀ ਹੋਈ ਸਿਆਸੀ ਪਾਰਟੀ ਵੱਲੋਂ ਚੋਣ ਲੜ ਰਹੇ ਹੋਣ। ਇਸ ਕਾਰਨ ਹੀ ਜਲੰਧਰ ਪੱਛਮੀ ਦੇ ਵੋਟਰ ਕੁਝ ਸ਼ਸ਼ੋਪੰਜ ’ਚ ਵੀ ਪੈ ਸਕਦੇ ਹਨ, ਉਹਨਾਂ ਨੂੰ ਵੋਟਿੰਗ ਮਸ਼ੀਨ ਦਾ ਬਟਨ ਦੱਬਣ ਵੇਲੇ ਪੂਰਾ ਧਿਆਨ ਰੱਖਣਾ ਪਵੇਗਾ।

ਵਿਧਾਨ ਸਭਾ ਚੋਣ 2022 ਮੌਕੇ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਮੋਹਿੰਦਰ ਭਗਤ ਵੱਲੋਂ 33 ਹਜ਼ਾਰ 486 ਵੋਟਾਂ ਹਾਸਲ ਕੀਤੀਆਂ ਸਨ ਅਤੇ ਉਹ ਤੀਜੇ ਨੰਬਰ ’ਤੇ ਰਹੇ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ 39 ਹਜ਼ਾਰ 213 ਵੋਟ ਹਾਸਲ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ।

ਨਿੱਜੀ ਟਿੱਪਣੀਆਂ ਤੋਂ ਬਚਣਗੀਆਂ ਪਾਰਟੀਆਂ

ਚੋਣ ਮੈਦਾਨ ਵਿੱਚ ਹਮੇਸ਼ਾ ਹੀ ਸਿਆਸੀ ਪਾਰਟੀ ਜਾਂ ਫਿਰ ਉਮੀਦਵਾਰ ਆਪਣੇ ਵਿਰੋਧੀ ਖੇਮੇ ਦੇ ਉਮੀਦਵਾਰ ’ਤੇ ਨਿੱਜੀ ਟਿੱਪਣੀ ਦੇ ਨਾਲ ਹੀ ਉਸ ਦੀ ਸਿਆਸੀ ਪਾਰਟੀ ਸਬੰਧੀ ਵੀ ਟਿੱਪਣੀ ਕਰਦੇ ਨਜ਼ਰ ਆਉਂਦਾ ਹੈ ਤਾਂ ਕਿ ਆਪਣੇ ਆਪ ਨੂੰ ਸਭ ਤੋਂ ਚੰਗਾ ਉਮੀਦਵਾਰ ਪੇਸ਼ ਕਰਦੇ ਹੋਏ ਜਿੱਤ ਹਾਸਲ ਕਰ ਸਕੇ। ਹੁਣ ਇਸ ਜ਼ਿਮਨੀ ਚੋਣ ਮੌਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਨਿੱਜੀ ਟਿੱਪਣੀਆਂ ਤੋਂ ਬਚਣਾ ਪਵੇਗਾ ਅਤੇ ਸਾਰਾ ਫੋਕਸ ਪਾਰਟੀ ਪੱਧਰ ਦੀ ਟਿੱਪਣੀ ’ਤੇ ਹੀ ਕਰਨਾ ਪਵੇਗਾ, ਕਿਉਂਕਿ ਜੇਕਰ ਉਮੀਦਵਾਰ ਸਬੰਧੀ ਨਿੱਜੀ ਟਿੱਪਣੀ ਕੀਤੀ ਜਾਂਦੀ ਹੈ ਤਾਂ ਜਨਤਾ ਇਹ ਵੀ ਸੁਆਲ ਕਰ ਸਕਦੀ ਹੈ ਕਿ ਜਿਹੜੇ ਉਮੀਦਵਾਰ ਨੂੰ ਉਹ ਟਾਰਗੈਟ ਕਰ ਰਹੇ ਹਨ, ਉਹ ਉਨ੍ਹਾਂ ਦੀ ਪਾਰਟੀ ਦਾ ਹੀ 2022 ਵਿੱਚ ਉਮੀਦਵਾਰ ਰਹਿ ਚੁੱਕਿਆ ਹੈ।

ਦਲਬਦਲੀ ਦੇ ਦੋਸ਼ਾਂ ਤੋਂ ਪਾਸਾ ਵੱਟਣਗੀਆਂ ਸਿਆਸੀ ਪਾਰਟੀਆਂ

ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਦਲ ਬਦਲੀ ਬਾਰੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਇੱਕ-ਦੂਜੇ ਉੱਤੇ ਹੱਲਾ ਬੋਲਣ ਤੋਂ ਪਰਹੇਜ਼ ਜ਼ਰੂਰ ਕਰਨ ਗਈਆਂ ਕਿ ਦੋਵਾਂ ਪਾਰਟੀਆਂ ਨੇ ਦਲ ਬਦਲੀ ਵਾਲੇ ਆਗੂਆਂ ਨੂੰ ਹੀ ਟਿਕਟ ਦਿੱਤੀ ਹੈ।

Also Read : ਕੀ ਪੰਜਾਬ ’ਚ ਬਦਲੇਗਾ ਸਰਕਾਰੀ ਦਫ਼ਤਰਾਂ ਦੇ ਖੁੱਲ੍ਹਣ ਦਾ ਸਮਾਂ? ਪੜ੍ਹੋ ਤੇ ਜਾਣੋ…

LEAVE A REPLY

Please enter your comment!
Please enter your name here