ਬਿਕਰਮ ਮਜੀਠੀਆ ਨੂੰ ਐਸਆਈਟੀ ਨੇ ਮੁੜ ਭੇਜਿਆ ਸੰਮਨ

Bikram Majithia

ਬਿਕਰਮ ਮਜੀਠੀਆ ਵੱਲੋਂ ਮੰਗਿਆ ਗਿਆ ਸੀ ਕੁਝ ਸਮਾਂ | Bikram Majithia

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡਰੱਗ ਕੇਸ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਵੱਲੋਂ ਸੰਮਨ ਭੇਜ ਕੇ 30 ਦਸੰਬਰ ਨੂੰ ਮੁੜ ਪੇਸ ਹੋਣ ਲਈ ਆਖਿਆ ਹੈ। ਪਹਿਲਾਂ ਉਨ੍ਹਾਂ ਨੂੰ 27 ਦਸੰਬਰ ਨੂੰ ਵੀ ਪੇਸ ਹੋਣ ਲਈ ਸੱਦਿਆ ਗਿਆ ਸੀ, ਪਰ ਉਹ ਨਹੀਂ ਪੁੱਜੇ ਸਨ। ਇੱਧਰ 31 ਦਸੰਬਰ ਨੂੰ ਐੱਸਆਈਟੀ ਦੇ ਮੁਖੀ ਸੇਵਾ ਮੁਕਤ ਹੋ ਰਹੇ ਹਨ। (Bikram Majithia)

ਜਾਣਕਾਰੀ ਅਨੁਸਾਰ ਡਰੱਗ ਕੇਸ ਵਿੱਚ ਸਪੈਸਲ ਬਣੀ 6 ਮੈਂਬਰੀ ਐਸਆਈਟੀ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਐਸਆਈਟੀ ਵੱਲੋਂ ਤਾਜਾ ਭੇਜੇ ਸੰਮਨ ਅਨੁਸਾਰ ਆਖਿਆ ਗਿਆ ਹੈ ਕਿ ਉਨ੍ਹਾਂ ਨੂੰ 27 ਦਸੰਬਰ ਨੂੰ ਸਪੈਸਲ ਇੰਨਵੈਸਟੀਗੇਸ਼ਨ ਟੀਮ ਦੇ ਅੱਗੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਉਹ ਹਾਜਰ ਨਹੀਂ ਹੋਏ। ਇਸ ਲਈ ਤੁਹਾਨੂੰ ਇਸ ਨੋਟਿਸ ਰਾਹੀਂ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ 30 ਦਸੰਬਰ ਨੂੰ ਸਵੇਰੇ 11 ਵਜੇ ਦਫ਼ਤਰ ਵਧੀਕ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਜ ਪਟਿਆਲਾ ਵਿਖੇ ਹਾਜਰ ਹੋਵੋ।

Also Read : ਕੜਾਕੇ ਦੀ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ ਦਾ ਆਇਆ ਵੱਡਾ ਅਪਡੇਟ, ਕੀ ਸਾਰੇ ਸਕੂਲ ਹੋਣਗੇ ਬੰਦ?

ਖਾਸ ਜਿਕਰਯੋਗ ਹੈ ਕਿ ਇਸ ਐਸਆਈਟੀ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਜੋਂ ਕਿ 31 ਦਸਬੰਰ ਨੂੰ ਸੇਵਾ ਮੁਕਤ ਹੋ ਰਹੇ ਹਨ ਅਤੇ ਉਹ ਆਪਣੀ ਸੇਵਾ ਮੁਕਤੀ ਤੋਂ ਪਹਿਲਾ ਪਹਿਲਾ ਇਸ ਡਰੱਗ ਕੇਸ ਵਿੱਚ ਬਿਕਰਮ ਮਜੀਠੀਆ ਤੋਂ ਹੋਰ ਪੁੱਛਗਿੱਛ ਕਰਨਾ ਚਾਹੁਦੇ ਹਨ। 30 ਦਸੰਬਰ ਨੂੰ ਮਜੀਠੀਆ ਐਸਆਈਟੀ ਅੱਗੇ ਪੇਸ ਹੋਣ ਲਈ ਪੁੱਜਦੇ ਹਨ ਜਾ ਨਹੀਂ ਇਸ ਦੇ ਸਾਰਿਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਬਿਕਰਮ ਮਜੀਠੀਆ 18 ਦਸੰਬਰ ਨੂੰ ਇੱਥੇ ਵੱਡੀ ਬਰਾਂਦਰੀ ਵਿਖੇ ਸਥਿਤ ਪਟਿਆਲਾ ਰੇਜ਼ ਦਫ਼ਤਰ ਵਿਖੇ ਪੇਸ਼ ਹੋਏ ਸਨ ਅਤੇ ਉਨ੍ਹਾਂ ਤੋਂ ਐਸਆਈਟੀ ਵੱਲੋਂ 7 ਘੰਟਿਆਂ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਗਈ ਸੀ ਅਤੇ ਉਹ ਸ਼ਾਮ 7 ਵਜੇ ਤੋਂ ਬਾਅਦ ਆਈਜੀ ਦਫ਼ਤਰ ਚੋਂ ਬਾਹਰ ਨਿੱਕਲੇ ਸਨ।

ਐਸਆਈਟੀ ਵੱਲੋਂ ਬਿਕਰਮ ਮਜੀਠੀਆ ਤੋਂ ਪਿਛਲੇ ਸਮੇਂ ਦੇ ਵਿੱਤੀ ਲੈਣ ਦੇਣ ਸਬੰਧੀ ਸਵਾਲ ਜਵਾਬ ਕੀਤੇ ਗਏ ਸਨ ਅਤੇ ਉਕਤ ਰਿਕਾਰਡ ਮੰਗਿਆ ਗਿਆ ਸੀ। ਪੁੱਛਗਿਛ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਐਸਆਈਟੀ ਦੇ ਮੁੱਖੀ ਮੁਖਵਿੰਦਰ ਸਿੰਘ ਛੀਨਾ ਤੇ ਸੁਆਲ ਖੜ੍ਹੇ ਕੀਤੇ ਗਏ ਸਨ ਕਿ ਉਨ੍ਹਾਂ ਨੂੰ ਦਬਾਅ ਤਹਿਤ ਕਾਰਵਾਈ ਕਰਨ ਲਈ ਵਰਤਿਆ ਜਾ ਰਿਹਾ ਹੈ। ਮਜੀਠੀਆ ਵੱਲੋਂ ਇਸ ਮਾਮਲੇ ਤੇ ਪੰਜਾਬ ਸਰਕਾਰ ਤੇ ਵੀ ਰਾਜਨੀਤੀ ਕਰਨ ਤੇ ਇਲਜ਼ਾਮ ਲਗਾਏ ਸਨ।