ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਬਿਕਰਮ ਮਜੀਠੀਆ ...

    ਬਿਕਰਮ ਮਜੀਠੀਆ ਦੀ ਕਾਰ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

    Bikram Majithia, Car Accident, One dead

    ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੋਗਾ ਡੀਐਸਪੀ ਪਰਮਜੀਤ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਪਾਈਲਟ ਗੱਡੀ ਬਿਕਰਮ ਸਿੰਘ ਮਜੀਠੀਆ ਦੀ ਸੀ ਜੋ ਬਠਿੰਡਾ ਵੱਲੋਂ ਆ ਰਹੀ ਸੀ। ਇਹ ਘਟਨਾ ਦੇਰ ਰਾਤ ਦੀ ਹੈ ਅਤੇ ਪਾਈਲਟ ਗੱਡੀ ‘ਚ ਸੀਆਈਐਸਐਫ ਦੇ ਜਵਾਨ ਸੀ।

    ਬਿਕਰਮ ਮਜੀਠੀਆ ਦੀ ਕਾਰ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ Accident

    ਮੋਗਾ (ਸੱਚ ਕਹੂੰ ਨਿਊਜ਼)। ਮੋਗਾ-ਕੋਟਕਪੁਰਾ ਬਾਈਪਾਸ ‘ਤੇ ਓਵਰਬ੍ਰਿਜ਼ ‘ਤੇ ਦੇਰ ਰਾਤ ਟਰੱਕ ਤੇ ਪੁਲਿਸ ਪਾਈਲਟ ਦੀ ਇਨੋਵਾ ਦੀ ਆਹਮੋ-ਸਾਹਮਣੇ ਟੱਕਰ ਹੋਣ ਦਾ ਸਮਾਚਾਰ ਹੈ। ਹਾਦਸੇ ‘ਚ ਇੱਕ ਦੀ ਮੌਤ ਹੋ ਜਦਕਿ ਚਾਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਇਲਾਜ਼ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ‘ਚ ਪੁਲਿਸ ਦੀ ਗੱਡੀ ਨੂੰ ਕਾਫੀ ਨੁਕਸਾਨ ਹੋਇਆ। Accident

    ਉਧਰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੋਗਾ ਡੀਐਸਪੀ ਪਰਮਜੀਤ ਸਿੰਘ ਸਿੰਧੂ ਨੇ ਦੱਸਿਆ ਕਿ ਇਹ ਪਾਈਲਟ ਗੱਡੀ ਬਿਕਰਮ ਸਿੰਘ ਮਜੀਠੀਆ ਦੀ ਸੀ ਜੋ ਬਠਿੰਡਾ ਵੱਲੋਂ ਆ ਰਹੀ ਸੀ। ਇਹ ਘਟਨਾ ਦੇਰ ਰਾਤ ਦੀ ਹੈ ਅਤੇ ਪਾਈਲਟ ਗੱਡੀ ‘ਚ ਸੀਆਈਐਸਐਫ ਦੇ ਜਵਾਨ ਸੀ।

    ਇੱਕ ਜਵਾਨ ਦੀ ਮੌਤ ਹੋ ਗਈ

    ਟਰੱਕ ਨਾਲ ਹੋਈ ਸਿੱਧੀ ਟੱਕਰ ‘ਚ ਇੱਕ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁੱਡੂ ਕੁਮਾਰ (28) ਵੱਜੋ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    •  ਪਾਈਲਟ ਗੱਡੀ ਬਿਕਰਮ ਸਿੰਘ ਮਜੀਠੀਆ ਦੀ ਸੀ ਜੋ ਬਠਿੰਡਾ ਵੱਲੋਂ ਆ ਰਹੀ ਸੀ
    •  ਜ਼ਖ਼ਮੀਆਂ ਦਾ ਇਲਾਜ਼ ਲੁਧਿਆਣਾ ਦੇ ਡੀਐਮਸੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ
    • ਡੀਐਸਪੀ ਮੋਗਾ ਪਰਮਜੀਤ ਸਿੰਘ ਸਿੰਧੂ ਨੇ ਦਿੱਤੀ ਜਾਣਕਾਰੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here