ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ | Bikram Majithia
- ਪੁੱਛਗਿੱਛ ਲਗਾਤਾਰ ਹੈ ਜਾਰੀ
- ਮੈਨੂੰ ਜਾਣ ਬੁੱਝ ਕੇ 11 ਵਾਰੀ ਐਸਆਈਟੀ ਨੇ ਸੱਦਿਆ : ਬਿਕਰਮ ਮਜੀਠੀਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Bikram Majithia: ਨਸ਼ਾ ਤਸਕਰੀ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 3 ਵਾਰ ਲਗਾਤਾਰ ਗੈਰ ਹਾਜਰ ਰਹਿਣ ਤੋਂ ਬਾਅਦ ਅੱਜ ਚੌਥੀ ਵਾਰ ਐਸਆਈਟੀ ਅੱਗੇ ਪੇਸ਼ ਹੋਏ। ਇਸ ਦੌਰਾਨ ਉਨਾਂ ਤੋਂ ਐਸਆਈਟੀ ਵੱਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ। ਐਸਆਈਟੀ ਅੱਗੇ ਪੇਸ਼ ਹੋਣ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਰੈਗੂਲਰ ਜਮਾਨਤ ਦੇਣ ਲੱਗਿਆਂ ਅਜਿਹੀ ਕੋਈ ਹਦਾਇਤ ਨਹੀਂ ਕੀਤੀ ਕਿ ਮੈਂ ਵਾਰ-ਵਾਰ ਐਸਆਈਟੀ ਅੱਗੇ ਪੇਸ਼ ਹੋਣਾ ਹੈ ਪਰ ਕਾਨੂੰਨ ਮੰਨਣ ਵਾਲੇ ਨਾਗਰਿਕ ਵਜੋਂ ਮੈਂ 11 ’ਚੋਂ 7 ਵਾਰ ਪੇਸ਼ ਹੋਇਆ ਹਾਂ।
ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ ਮੈਨੂੰ ਜਾਣ ਬੁੱਝ ਕੇ ਉਸ ਦਿਨ ਸੱਦਿਆ ਗਿਆ ਜਿਸ ਦਿਨ ਮੇਰਾ ਅੰਮ੍ਰਿਤਸਰ ਵਿੱਚ ਆਪ ਆਗੂ ਸੰਜੇ ਸਿੰਘ ਖਿਲਾਫ ਪਾਏ ਮਾਣਹਾਨੀ ਦੇ ਕੇਸ ’ਚ ਪੇਸ਼ੀ ਸੀ। ਜਿਸਦਾ ਮਕਸਦ ਸੰਜੇ ਸਿੰਘ ਨੂੰ ਲਾਭ ਦੇਣਾ ਸੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਮੈਨੂੰ ਚੰਡੀਗੜ੍ਹ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਤੇ ਸੁਪਰੀਮ ਕੋਰਟ ਵਿੱਚ ਪੇਸ਼ੀ ਵਾਲੇ ਦਿਨ ਸੱਦਿਆ। ਉਨ੍ਹਾਂ ਕਿਹਾ ਕਿ ਉਹ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਦਾਲਤਾਂ ’ਚ ਪੇਸ਼ੀਆਂ ਵਾਲੇ ਦਿਨਾਂ ਵਿੱਚ ਨਹੀਂ ਆਏ ਪਰ ਬਾਕੀ ਸਾਰੀਆਂ ਤਾਰੀਕਾਂ ’ਤੇ ਆਏ ਸਨ। Bikram Majithia
ਉਨ੍ਹਾਂ ਕਿਹਾ ਕਿ ਅਸਲ ’ਚ ਐਸਆਈਟੀ ਦੇ ਮੁਖੀ ਮੁੱਖ ਮੰਤਰੀ ਭਗਵੰਤ ਮਾਨ ਹਨ। ਜੇਕਰ ਉਨ੍ਹਾਂ ਨੂੰ ਸੱਦਣਾ ਹੈ ਤਾਂ ਸਿੱਧਾ ਹੀ ਸੀ, ਐਮ ਕੋਠੀ ਸੱਦ ਕੇ ਪੁੱਛ ਲੈਣ ਜੋ ਵੀ ਪੁੱਛਣਾ ਹੈ। ਸਰਕਾਰ ’ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤਾਂ ਬਰਗਰ ਪੀਜੇ ਖੁਆਏ ਜਾਂਦੇ ਹਨ ਤੇ ਖਰੜ ਸੀਆਈਏ ਵਿੱਚ ਉਸ ਦੀ ਇੰਟਰਵਿਊ ਪੁਲਿਸ ਹਿਰਾਸਤ ’ਚ ਹੋਈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਭਗਵੰਤ ਮਾਨ ਇਸ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹਨ। Bikram Majithia