Bikram Majithia : ਨਸ਼ਾ ਤਸ਼ਕਰੀ ਮਾਮਲਾ, ਬਿਕਰਮ ਮਜੀਠੀਆ ਸਿੱਟ ਅੱਗੇ ਹੋਏ ਪੇਸ਼, ਪੁੱਛਗਿੱਛ ਜਾਰੀ

Bikram Majithia

ਆਪਣੇ ਖਿਲਾਫ ਦਰਜ ਮਾਮਲੇ ਨੂੰ ਝੂਠਾ ਦੱਸਿਆ | Bikram Majithia

  • ਪੰਜਾਬ ਸਰਕਾਰ ਸਮੇਤ ਸਾਬਕਾ ਡੀਜੀਪੀ ਚਟੋਪਾਧਿਆ ਖਿਲਾਫ ਚੁੱਕੇ ਅਨੇਕਾਂ ਸਵਾਲ

ਪਟਿਆਲਾ (ਖੁਸਵੀਰ ਸਿੰਘ ਤੂਰ)। ਨਸ਼ਾ ਤਸਕਰੀ ਮਾਮਲੇ ਵਿੱਚ ਘਰੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅੱਜ ਇੱਥੇ ਸਿੱਟ ਅੱਗੇ ਪੇਸ਼ ਹੋਏ। ਸਿੱਟ ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਨਾ ਜਿੱਥੇ ਮੌਜੂਦਾ ਸਿੱਟ ਤੇ ਸਵਾਲ ਚੁੱਕੇ ਉੱਥੇ ਹੀ ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਗਈ। ਪੇਸ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਿਕਰਮ ਮਜੀਠੀਆ ਨੇ ਆਖਿਆ ਕਿ ਇਹ ਸਿੱਟ ਨਹੀਂ ਹੈ ਇਹ ਬੇਸਿੱਟ ਹੈ।

ਉਹਨਾਂ ਕਿਹਾ ਕਿ ਉਨਾਂ ਖਿਲਾਫ ਜੋ ਐਫਆਈਆਰ ਦਰਜ ਕੀਤੀ ਗਈ ਹੈ ਉਹ ਬਿਲਕੁਲ ਝੂਠੀ ਹੈ ਜੋ ਕਿ 23 ਦਿਨਾਂ ਦੀ ਡੀਜੀਪੀ ਵੱਲੋਂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਮੇਰੇ ਖਿਲਾਫ ਕੀਤੀ ਸੀ ਉਨਾਂ ਉਸ ਸਮੇਂ ਦੇ ਡੀਜੀਪੀ ਚੱਟੋਪਾਧਿਆ ਖਿਲਾਫ ਵੱਖ ਵੱਖ ਤਰਹਾਂ ਦੇ ਕਥਿਤ ਦੋਸ਼ ਲਾਉਂਦਿਆਂ ਜਾਂਚ ਟੀਮ ਮੰਗ ਕੀਤੀ। ਮਜੀਠੀਆ ਨੇ ਪਿਛਲੇ ਦਿਨੀ ਪੇਸ਼ ਹੋਏ ਬਜਟ ਨੂੰ ਜੀਰੋ ਦੱਸਿਆ ਅਤੇ ਆਖਿਆ ਕਿ ਇਸ ਵਿੱਚ ਕਿਸੇ ਵੀ ਵਰਗ ਲਈ ਕੋਈ ਗੱਲ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਮਜੀਠੀਆ ਇਥੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣੀ ਸਿੱਟ ਅੱਗੇ ਪੇਸ਼ ਹੋਏ ਹਨ ਅਤੇ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ।

SBI Credit Card ਸਮੇਤ ਕਈ ਨਵੇਂ ਵਿੱਤੀ ਬਦਲਾਅ