ਸਭ ਤੋਂ ਵੱਡੇ ਜਾਅਲੀ ਫਾਈਨੈਂਸ ਕੰਪਨੀਆਂ ਦੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼

Interstate-Gangs

ਕੰਪਨੀਆ ਦੇ ਪ੍ਰੋਰਾਈਟਰ ਬਣ ਕੇ ਠੱਗੀ ਮਾਰਨ ਵਾਲੇ ਇੱਕ 15 ਮੈਂਬਰੀ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼

  • 1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ ਟੀ ਐਮ, 20 ਚੈਕ ਬੁੱਕਸ, 40 ਮੋਬਾਈਲ ਫੋਨ, 50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜਰੀ ਕਾਰਾ ਕੀਤੀਆਂ ਬ੍ਰਾਮਦ

ਮੋਹਾਲੀ (ਐੱਮ ਕੇ ਸ਼ਾਇਨਾ)। ਡਾ ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਮੋਹਾਲੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋਂ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਮੋਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ 8 ਜੂਨ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਇੱਕ ਅੰਤਰਰਾਜ਼ੀ ਗਿਰੋਹ (Interstate Gangs)ਜੋ ਜਾਅਲੀ ਫਾਈਨੈਂਸ ਕੰਪਨੀਆ ਦੇ ਨਾਂਅ ’ਤੇ ਸਾਰੇ ਭਾਰਤ ਦੀਆ ਸਟੇਟਾਂ ਦੇ ਭੋਲੇ-ਭਾਲੇ ਨੂੰ ਘੱਟ ਵਿਆਜ ’ਤੇ ਲੋਨ ਦੇਣ ਦਾ ਝਾਂਸਾ ਦੇ ਕੇ ਉਹਨਾ ਪਾਸੋਂ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੇ ਨਾਂਅ ’ਤੇ ਰਕਮ ਹਾਸਿਲ ਕਰਕੇ ਠੱਗੀ ਮਾਰਦੇ ਸਨ।

3 ਲਗਜਰੀ ਕਾਰਾਂ ਬਰਾਮਦ (Interstate Gangs)

ਇਸ ਗਿਰੋਹ ਦੇ 10 ਮੈਂਬਰਾਂ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਮੁਕੱਦਮਾ ਨੰ: 159 ਮਿਤੀ 13.06.2023 ਅ/ਧ 420,406,465,466,467,468,471,474 ਆਈਪੀਸੀ ਥਾਣਾ ਜੀਰਕਪੁਰ ਤਹਿਤ ਦਰਜ ਕਰ ਭਾਰਤੀ ਕਰੰਸੀ 1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ ਟੀ ਐਮ, 20 ਚੈਕ ਬੁੱਕਸ, 40 ਮੋਬਾਈਲ ਫੋਨ,50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜਰੀ ਕਾਰਾਂ ਬਰਾਮਦ ਕੀਤੀਆ ਗਈਆ।

10 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Interstate-Gangs

ਉਨਾਂ ਦੱਸਿਆ ਕਿ ਇਸ ਗਿਰੋਹ ਦੇ 10 ਮੈਂਬਰਾਂ ਅਮਿਤ ਕੁਮਾਰ ਪੁੱਤਰ ਰਾਮ ਲੁਬਾਇਆ ਵਾਸੀ #4 ਜਲੰਧਰ ਕੁੰਜ ਕਪੂਰਥਲਾ ਰੋਡ ਥਾਣਾ ਬਾਵਾ ਖੇਲ ਜ਼ਿਲ੍ਹਾ ਜਲੰਧਰ ਹਾਲ ਵਾਸੀ ਫਲੈਟ ਨੰ ਐਫ-209 ਬੋਲੀਵੁੱਡ ਹਾਈਟਸ-2 ਪੀਰ ਮੁੱਛਲਾ ਥਾਣਾ ਢਕੋਲੀ ਜ਼ਿਲ੍ਹਾ ਮੋਹਾਲੀ, ਸੰਜੀਵ ਕੁਮਾਰ ਪੁੱਤਰ ਸ਼ੇਰ ਚੰਦ ਵਾਸੀ ਪ੍ਰਭ ਦਿਆਲ ਕਾਲੜੇ ਵਾਲੀ ਗਲੀ ਗਾਂਧੀ ਮੁਹੱਲਾ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ, ਰੁਪੇਸ਼ ਕੁਮਾਰ ਉੱਰਫ ਹੇਮੰਤ ਕੁਮਾਰ ਉੱਰਫ ਰੋਹਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਨੇੜੇ ਪ੍ਰਾਣ ਸਵੀਟਸ ਫੈਕਟਰੀ ਮਾਧੋ ਨਗਰੀ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ #1892 ਸੈਕਟਰ-15 ਪੰਚਕੁਲਾ,

ਸ਼ਿਵ ਪ੍ਰਕਾਸ਼ ਮਿਸ਼ਰਾ ਪੁੱਤਰ ਰਾਮ ਕਿਰਪਾਲ ਮਿਸ਼ਰਾ ਵਾਸੀ ਨੇੜੇ ਪ੍ਰਾਈਮਰੀ ਸਕੂਲ ਪਿੰਡ ਜੂੜਾ ਪੱਟੀ ਥਾਣਾ ਕੂਰੇਭਾਰ ਜ਼ਿਲ੍ਹਾ ਸੁਲਤਾਨਪੁਰ ਯੂ.ਪੀ, ਕਰਨ ਦਹੀਆ ਪੁੱਤਰ ਬਲਰਾਜ ਸਿੰਘ ਵਾਸੀ #11/205 ਗਲੀ ਨੰ. 2 ਭਗਤ ਸਿੰਘ ਨਗਰ ਥਾਣਾ ਸਿਟੀ ਸਰਸਾ ਜ਼ਿਲ੍ਹਾ ਸਰਸਾ ਹਰਿਆਣਾ, ਭਵਨ ਸਿੰਘ ਪੁੱਤਰ ਨਰਪੱੱਤ ਸਿੰਘ ਵਾਸੀ #54 ਮੋਚੀਆ ਵਾਲੀ ਗਲੀ ਨਵੀ ਸੜਕ ਥਾਣਾ ਸਿਟੀ ਜੋਧਪੁਰ ਜ਼ਿਲ੍ਹਾ ਜੋਧਪੁਰ ਰਾਜਸਥਾਨ, ਉਮੇਸ਼ ਚੰਦਰ ਸੋਨੀ ਪੁੱਤਰ ਹਰਭਜਨ ਲਾਲ ਸੋਨੀ ਵਾਸੀ #65 ਨਿਊ ਕਰਤਾਰ ਨਗਰ ਥਾਣਾ ਡਵੀਜਨ ਨੰ. 5 ਜ਼ਿਲ੍ਹਾ ਜਲੰਧਰ, ਕਰਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਰਜੁਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਜੈ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ #1968, ਸੈਕਟਰ-52 ਚੰਡੀਗੜ, ਥਾਣਾ ਸੈਕਟਰ-61 ਚੰਡੀਗੜ ਯੂ.ਟੀ. ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਬਾਗੇਸ਼ਵਰ ‘ਚ ਵੱਡਾ ਸੜਕ ਹਾਦਸਾ 3 ਦੀ ਮੌਤ, 3 ਜ਼ਖਮੀ

ਇਨ੍ਹਾਂ ਦੁਆਰਾ ਸਾਊਥ ਕੈਪੀਟਲ, ਫੌਰਚਿਊਨ ਫਾਇਨਾਂਸ ਅਤੇ ਲੀਜ਼ਿੰਗ, ਕੀਵੀ ਫਾਇਨਾਂਸ ਅਤੇ ਇਨਵੈਸਟਮੈਂਟ ਕੰਪਨੀ, ਮੇਘ, ਸੁਚਿੱਤਰਾ, ਬੈੱਲ ਇੰਡੀਆ, ਵੇਆਉਟ ਫਾਇਨਾਂਸ ਅਤੇ ਲੀਜ਼ਿੰਗ, ਪੂਰਨ , ਆਬਸਲਿਉਟ ਲੀਜ਼ਿੰਗ ਫਾਇਨਾਂਸ, ਫਸਟ ਹੌਰੀਜਨ ਨੈਸ਼ਨਲ ਸਰਵਿਸ, ਅੰਕਿਤ ਬਿਜਨਸ ਸਲਇਊਸਨ,
12. Weson Finance and leasing Co.
13. Devyani International services
14. Seeker Heights India
15. Indo Asia Capital
16. credit search wealth management services
17. Hemant
18. AUS edtech India Pvt Ltd ਆਦਿ ਜਾਅਲੀ ਕੰਪਨੀਆ ਤਿਆਰ ਕੀਤੀਆਂ ਗਈਆਂ ਸਨ।

ਦੋਸ਼ੀਆ ਵੱਲੋ ਜਾਅਲ਼ੀ ਕੰਪਨੀਆ ਦਾ ਦਫਤਰ ਦੋ ਸ਼ੋਅਰੂਮਾ ਐਸ ਸੀ ਓ ਨੰ. 3 ਅਤੇ 4 ਦੂਜੀ ਮੰਜਲ ਨੇੜੇ ਹੁਡਾਂਈ ਏਜੰਸੀ, ਪਟਿਆਲਾ ਰੋਡ, ਜੀਰਕਪੁਰ ਵਿਖੇ ਖੋਲਿਆ ਹੋਇਆ ਸੀ, ਜਿੱਥੇ ਪਹਿਲਾ ਇਹ ਆਪਣੀ ਜਾਅਲੀ ਫਾਈਨੈਂਸ ਕੰਪਨੀਆ ਦੀ ਸਾਰੇ ਭਾਰਤ ਵਿੱਚ ਐਡਰਵਰਟਾਈਜਮੈਂਟ ਕਰਵਾਈ ਜਾਂਦੀ ਸੀ, ਜੋ ਇਹਨਾ ਐਡਵਰਟਾਈਜਮੈਂਟਾ ਰਾਹੀ ਭੋਲੇ ਭਾਲੇ ਲੋਕ ਜਾਅਲੀ ਫਾਈਨੈਂਸ ਕੰਪਨੀਆ ਦੇ ਹੈਲਪਲਾਈਨ ਨੰਬਰਾ ਤੇ ਕਾਲ ਕਰਕੇ ਉਹਨਾ ਨੂੰ ਆਪਣੀ ਰਿਕਾਆਰਮੈਂਟ ਦੱਸਦੇ ਸੀ, ਫਿਰ ਇਹਨਾ ਦੋਸ਼ੀਆਂ ਵੱਲੋਂ ਉਨਾਂ ਭੋਲੇ ਭਾਲੇ ਲੋਕਾਂ ਨੂੰ ਘੱਟ ਵਿਆਜ਼ ’ਤੇ ਲੋਨ ਦੇਣ ਦੇ ਝਾਸੇ ਵਿੱਚ ਲੈ ਕੇ ਉਹਨਾਂ ਪਾਸੋਂ ਲੋਨ ਦੀ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੀ ਰਕਮ ਆਪਣੀ ਕੰਪਨੀਆਂ ਦੇ ਬੈਂਕ ਅਕਾਊਟਾ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ। (Interstate Gangs)

ਜੋ ਇਸ ਤਰ੍ਹਾਂ ਇਹ ਸਾਰੇ ਦੋਸ਼ੀ ਕਰੀਬ ਸਾਲ 2012 ਤੋ ਜੀਰਕਪੁਰ ਵਿੱਚ ਬੈਠ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਦੇ ਆ ਰਹੇ ਹਨ। (ਸਾਲ 2008 ਵਿੱਚ ਇਨ੍ਹਾ ਵੱਲੋ ਪਹਿਲਾ ਕੋਈ ਹੋਰ ਢਿੱਲੋ ਨਾਮ ਦੀ ਕੰਪਨੀ ਟੇਕਓਵਰ ਕੀਤੀ ਸੀ।) ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਸ ਗਿਰੋਹ ਦੇ 10 ਮੈਂਬਰਾ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹਨਾ ਦੇ ਹੋਰ 5 ਸਾਥੀਆ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।