Punjab News: ਕੈਨੇਡਾ ’ਚ ਗ੍ਰਿਫਤਾਰ ਅਰਸ਼ ਡੱਲਾ ਸਬੰਧੀ ਹੋਇਆ ਵੱਡਾ ਖੁਲਾਸਾ, ਪੜ੍ਹੋ ਖਬਰ…

Punjab News
Punjab News: ਕੈਨੇਡਾ ’ਚ ਗ੍ਰਿਫਤਾਰ ਅਰਸ਼ ਡੱਲਾ ਸਬੰਧੀ ਹੋਇਆ ਵੱਡਾ ਖੁਲਾਸਾ, ਪੜ੍ਹੋ ਖਬਰ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਕੈਨੇਡਾ ’ਚ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਰਸ਼ ਡੱਲਾ ਬਾਰੇ ਹਾਲ ਹੀ ’ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਗੈਂਗਸਟਰ ਅਰਸ਼ ਡੱਲਾ ਖਿਲਾਫ ਦੇਸ਼ ਭਰ ’ਚ 70 ਤੋਂ ਜ਼ਿਆਦਾ ਮਾਮਲੇ ਦਰਜ ਹਨ, ਜਿਨ੍ਹਾਂ ’ਚ ਕਤਲ, ਡਕੈਤੀ, ਫਿਰੌਤੀ, ਕਤਲ ਆਦਿ ਮਾਮਲੇ ਸ਼ਾਮਲ ਹਨ। ਅਰਸ਼ ਡੱਲਾ ਦਾ ਨਾਂਅ ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ’ਚ ਸ਼ਾਮਲ ਹੈ। ਜਾਣਕਾਰੀ ਅਨੁਸਾਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਉਸ ਦੀ ਅੱਤਵਾਦੀ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਨੂੰ ਅਰਸ਼ ਡੱਲਾ ਚਲਾ ਰਿਹਾ ਹੈ। ਗੈਂਗਸਟਰ ਅਰਸ਼ ਡੱਲਾ ਨੇ ਸਾਲ 2020 ’ਚ ਮੋਗਾ ਦੇ ਅਪਰਾਧੀ ਸੁੱਖਾ ਲੰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਅਰਸ਼ ਦਾ ਇਹ ਪਹਿਲਾ ਕਤਲ ਸੀ। Punjab News

ਇਹ ਖਬਰ ਵੀ ਪੜ੍ਹੋ : Punjab-Haryana Weather: ਪੰਜਾਬ-ਹਰਿਆਣਾ ’ਚ ਬਦਲੇਗਾ ਮੌਸਮ, ਦੋ ਦਿਨਾਂ ਤੱਕ ਪਵੇਗਾ ਮੀਂਹ, ਵਧੇਗੀ ਠੰਢ

ਇਸ ਤੋਂ ਪਹਿਲਾਂ ਜੋ ਕੇਸ ਦਰਜ ਹੋਏ ਸਨ, ਉਹ ਲੜਾਈ-ਝਗੜੇ ਆਦਿ ਨਾਲ ਸਬੰਧਤ ਸਨ। ਸੁੱਖੇ ਦੇ ਬਦਮਾਸ਼ ਨੂੰ ਮਾਰਨ ਤੋਂ ਬਾਅਦ ਮੋਗਾ ’ਚ ਅਰਸ਼ ਦੀ ਦੁਸ਼ਮਣੀ ਵਧ ਗਈ ਸੀ। ਜਿਸ ਤੋਂ ਬਾਅਦ ਅਰਸ਼ ਨੇ ਵਸੂਲੀ ਦੀ ਰਕਮ ਲੈ ਕੇ ਵਿਦੇਸ਼ ਭੱਜਣ ਦੀ ਯੋਜਨਾ ਬਣਾਈ। ਵਿਦੇਸ਼ ਭੱਜਣ ਲਈ ਗੈਂਗਸਟਰ ਅਰਸ਼ ਡੱਲਾ ਨੇ ਵਿਦੇਸ਼ ’ਚ ਰਹਿ ਰਹੀ ਰਾਜਸਥਾਨ ਦੀ ਲੜਕੀ ਨਾਲ ਕਾਗਜ਼ੀ ਵਿਆਹ ਕਰਵਾ ਲਿਆ ਤੇ ਜਲੰਧਰ ਤੋਂ ਫਰਜ਼ੀ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜ ਗਿਆ। ਕੈਨੇਡਾ ਪਹੁੰਚਣ ਤੋਂ ਬਾਅਦ ਅਰਸ਼ ਡੱਲਾ ਅੱਤਵਾਦੀ ਹਰਦੀਪ ਨਿੱਝਰ ਦੇ ਸੰਪਰਕ ’ਚ ਆਇਆ। ਇਸ ਤੋਂ ਬਾਅਦ ਅਰਸ਼ ਡੱਲਾ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨਾਲ ਮਿਲ ਕੇ ਦੇਸ਼ ਭਰ ’ਚ ਆਪਣੇ ਗੁੰਡਿਆਂ ਦੀ ਮਦਦ ਨਾਲ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। Punjab News