Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ‘ਚ ਇਲਾਜ਼ ਦੌਰਾਨ ਮੌਤ

Baba Siddiqui
Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ’ਚ ਦਾਖਲ

3 ਗੋਲੀਆਂ ਲੱਗੀਆਂ | Baba Siddiqui

  • ਫਰਵਰੀ ’ਚ ਕਾਂਗਰਸ ਛੱਡ ਐੱਨਸੀਪੀ ’ਚ ਹੋਏ ਸਨ ਸ਼ਾਮਲ

ਮੁੰਬਈ (ਏਜੰਸੀ)। Baba Siddiqui: ਮੁੰਬਈ ’ਚ ਅਜੀਤ ਪਵਾਰ ਧੜੇ ਦੇ ਨੇਤਾ ਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ’ਤੇ ਗੋਲੀਬਾਰੀ ਕੀਤੀ ਗਈ ਹੈ। ਬਾਂਦਰਾ ’ਚ ਖੇਰ ਵਾੜੀ ਸਿਗਨਲ ਨੇੜੇ ਉਸ ਦੇ ਪੁੱਤਰ ਦੇ ਦਫਤਰ ਦੇ ਬਾਹਰ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਬਾਬੇ ਦੇ ਪੇਟ ’ਚ 2 ਤੋਂ 3 ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਮਲਾਵਰਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। Baba Siddiqui

Read This : India Vs Bangladesh: ਭਾਰਤ ਨੇ ਟੀ20 ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਰਚਿਆ ਇਤਿਹਾਸ

ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਬਾਂਦਰਾ ਈਸਟ ’ਚ ਬਾਬਾ ਸਿੱਦੀਕੀ ਦੇ ਦਫਤਰ ਨੇੜੇ ਰਾਮ ਮੰਦਰ ਨੇੜੇ ਗੋਲੀਬਾਰੀ ਦੀ ਖਬਰ ਆ ਰਹੀ ਹੈ। ਘਟਨਾ ਰਾਤ ਕਰੀਬ 9.15 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਬਾਬਾ ਸਿੱਦੀਕੀ ’ਤੇ ਦੋ ਤੋਂ ਤਿੰਨ ਰਾਉਂਡ ਫਾਇਰ ਕੀਤੇ ਗਏ। ਇਨ੍ਹਾਂ ’ਚੋਂ ਇੱਕ ਗੋਲੀ ਬਾਬਾ ਸਿੱਦੀਕੀ ਦੀ ਛਾਤੀ ’ਚ ਲੱਗੀ। ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਹਸਪਤਾਲ ਬੁਲਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਇਲਾਵਾ ਅਜੀਤ ਪਵਾਰ ਧੜੇ ਦੇ ਕਈ ਆਗੂ ਲੀਲਾਵਤੀ ਹਸਪਤਾਲ ਪਹੁੰਚ ਰਹੇ ਹਨ। Baba Siddiqui