ਵੱਡੀ ਖਬਰ, PRTC ਬੱਸਾਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਨਹੀਂ ਕਰ ਸਕਣਗੇ ਕੰਡਕਟਰ

PRTC New Rule
ਵੱਡੀ ਖਬਰ, PRTC ਬੱਸਾਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਨਹੀਂ ਕਰ ਸਕਣਗੇ ਕੰਡਕਟਰ

PRTC New Rule: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿੱਚ ਹੁਣ 1 ਨੰਬਰ ਸੀਟ ਜਾਂ ਡਰਾਈਵਰ ਕੋਲ ਇੰਜਣ ’ਤੇ ਨਹੀਂ ਬੈਠ ਸਕਣਗੇ। ਮੋਟਰ ਵਹੀਕਲ ਐਕਟ ਅਨੁਸਾਰ ਕੰਡਕਟਰ ਨੂੰ ਤੈਅ ਕੀਤੀ ਗਈ ਸੀਟ ’ਤੇ ਹੀ ਬੈਠਣਾ ਪਵੇਗਾ। ਇਸ ਸਬੰਧੀ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਪੱਤਰ ਜਾਰੀ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ ਕੰਡਕਟਰ ਅਜਿਹੀ ਕੁਤਾਹੀ ਕਰਦਾ ਪਾਇਆ ਗਿਆ ਤਾ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

Read Also : Aliens In Earth: ਸਾਵਧਾਨ! ਏਲੀਅਨ ਦਾ ਧਿਆਨ ਹੁਣ ਸਾਡੇ ’ਤੇ!, ਵਿਸ਼ਵ ਯੁੱਧ ਕਰਵਾ ਸਕਦੇ ਨੇ ਏਲੀਅਨਜ਼?

ਪੱਤਰ ’ਚ ਲਿਖਿਆ ਹੈ ਕਿ ਮੁੱਖ ਦਫ਼ਤਰ ਵਿਖੇ ਵਾਰ-ਵਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿੱਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਤਹਿਤ ਨਿਰਧਾਰਿਤ ਕੀਤੀ ਗਈ ਸੀਟ ’ਤੇ ਨਾ ਬੈਠ ਕੇ ਬੱਸ ਦੀ 1 ਨੰਬਰ ਸੀਟ ਜਾਂ ਡਰਾਈਵਰ ਕੋਲ ਇੰਜਨ ’ਤੇ ਬੈਠੇ ਵੇਖੇ ਜਾਂਦੇ ਹਨ। ਜਿਸ ਕਰਕੇ ਕੰਡਕਟਰਾਂ ਵੱਲੋਂ ਸਵਾਰੀਆਂ  ਦੇ ਬੱਸਾਂ ਵਿੱਚ ਉਤਰਨ ਜਾਂ ਚੜ੍ਹਨ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਕਿਸੇ ਸਮੇਂ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। PRTC New Rule

ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪਰ ਕੰਡਕਟਰਾਂ ਵੱਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਹੁਣ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵੱਲੋਂ ਇਨ੍ਹਾਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ  ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਈਵਰ ਪਾਸ ਇੰਜਨ ’ਤੇ ਬੈਠਾ ਪਾਇਆ ਜਾਂਦਾ ਹੈ ਤਾ ਉਸ ਕੰਡਕਟਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਕੋਰੋਨਾ ਦੇ ਦੌਰ ਦੌਰਾਨ ਬੱਸਾਂ ਵਿੱਚ ਸੁਰੱਖਿਆ ਪੱਖੋਂ ਡਰਾਈਵਰ ਅਤੇ ਕੰਡਕਟਰ ਲਈ ਵੱਖਰੇ ਕੈਬਿਨ ਕਰ ਦਿੱਤੇ ਸਨ। ਉਸ ਤੋਂ ਬਾਅਦ ਕੰਡਕਟਰ ਆਪਣੀ ਨਿਰਧਾਰਿਤ ਸੀਟ ਉਤੇ ਬੈਠਣੋਂ ਹੱਟ ਗਏ, ਜਿਸ ਕਾਰਨ ਪੀਆਰਟੀਸੀ ਪ੍ਰਸ਼ਾਸਨ ਨੂੰ ਇਹ ਸਰਕੂੁਲਰ ਕੱਢਣਾ ਪਿਆ ਹੈ। PRTC New Rule

ਨਿਯਮਾਂ ਮੁਤਾਬਿਕ ਕੰਡਕਟਰ ਦੀ ਸੀਟ ਪਿਛਲੀ ਤਾਕੀ ਕੋਲ | PRTC New Rule

ਮੌਜ਼ੂਦਾ ਸਮੇਂ ਕੰਡਕਟਰਾਂ ਵੱਲੋਂ 1 ਨੰਬਰ ਸੀਟ ’ਤੇ ਕਿਸੇ ਵੀ ਸਵਾਰੀ ਨੂੰ ਬੈਠਣ ਨਹੀਂ ਦਿੱਤਾ ਜਾਂਦਾ ਅਤੇ ਜੇਕਰ ਕੋਈ ਬੈਠ ਵੀ ਜਾਂਦਾ ਹੈ ਤਾ ਉਸ ਨੂੰ ਖੱਜਲ ਕਰਕੇ ਉਠਾ ਦਿੱਤਾ ਜਾਂਦਾ ਹੈ, ਜਦੋਂਕਿ ਨਿਯਮਾਂ ਮੁਤਾਬਿਕ ਕੰਡਕਟਰ ਦੀ ਸੀਟ ਪਿਛਲੀ ਤਾਕੀ ਕੋਲ ਹੁੰਦੀ ਹੈ ਅਤੇ ਉੱਥੇ ਕੰਡਕਟਰਾਂ ਵੱਲੋਂ ਬੈਠਣਾ ਹੀ ਛੱਡ ਦਿੱਤਾ ਗਿਆ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਕੰਡਕਟਰ 1 ਨੰਬਰ ਸੀਟ ’ਤੇ ਕਿਸੇ ਵੀ ਸਵਾਰੀ ਨੂੰ ਬੈਠਣ ਤੋਂ ਮਨ੍ਹਾ ਕਰਦਾ ਹੈ ਤਾਂ ਸ਼ਿਕਾਇਤ ਮਿਲਣ ’ਤੇ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।