Breaking News: ਹਨੁਮਾਨਗੜ੍ਹ ਤੋਂ ਵੱਡੀ ਖ਼ਬਰ, ਹੁਣੇ-ਹੁਣੇ ਹੋਇਆ ਧਮਾਕਾ, ਦੇਖੋ ਵੀਡੀਓ

Hanumangarh City

ਹਨੁਮਾਨਗੜ੍ਹ। ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣੇ-ਹੁਣੇ ਬਹਿਲੋਲ ਨਗਰ ’ਚ ਮਿੱਗ 21 ਕ੍ਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ’ਚ ਦੋਵੇਂ ਪਾਇਲਟ ਸੁਰੱਖਿਤ ਦੱਸੇ ਜਾ ਰਹੇ ਹਨ।

ਹਾਦਸੇ ’ਚ ਦੋ ਦੀ ਮੌਤ | Helicopter crash Hanumangarh

ਜਾਣਕਾਰੀ ਮਿਲੀ ਹੈ ਕਿ ਮਿੱਗ 21 ਹਾਦਸਾਗ੍ਰਸਤ ਹੋਇਆ ਹੈ। ਬਲੋਲ ਨਗਰ ਦੇ ਇੱਕ ਮਕਾਨ ’ਤੇ ਮਿੱਗ-21 ਡਿੱਗਣ ਨਾਲ ਵੱਡਾ ਹਾਦਸਾ ਹੋਇਆ ਹੈ। ਦੱਸਣਯੋਗ ਹੈ ਕਿ ਕ੍ਰੈਸ਼ ਹੋਏ ਮਿੱਗ-21 ਦੇ ਦੋਵੇਂ ਪਾਇਲਟ ਸੁਰੱਖਿਅਤ ਖੇਤਾਂ ’ਚ ਉੱਤਰ ਗਏ ਪਰ ਹਾਦਸਾਗ੍ਰਸਤ ਮਿੱਗ-21 ਇੱਕ ਮਕਾਨ ਦੇ ਉੱਪਰ ਜਾ ਡਿੱਗਿਆ। ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉੱਥੇ ਹੀ ਜਿਸ ਮਕਾਨ ’ਤੇ ਇਹ ਫਾਈਟਰ ਮਿੱਗ ਡਿੱਗਿਆ ਹੈ ਉਹ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਪਿੰਡ ਵਾਸੀਆਂ ਦੀ ਭਾਰੀ ਭੀੜ ਮੌਕੇ ’ਤੇ ਇਕੱਠੀ ਹੈ ਅਤੇ ਮਲਬੇ ’ਚੋਂ ਲਾਸ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਅਧਿਕਾਰੀ ਪਹੁੰਚ ਰਹੇ ਹਨ। ਘਟਨਾ ਸਥਾਨ ’ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਜੁੜੀ ਹੋਈ ਹੈ।

ਦੇਖੋ ਵੀਡੀਓ

ਇਹ ਵੀ ਪੜ੍ਹੋ : ਅੰਮ੍ਰਿਤਸਰ : ਹੈਰੀਟੇਜ਼ ਸਟਰੀਟ ਕੋਲ ਦੂਜੇ ਦਿਨ ਇੱਕ ਹੋਰ ਧਮਾਕਾ, ਟੀਮਾਂ ਜਾਂਚ ’ਚ ਜੁਟੀਆਂ

LEAVE A REPLY

Please enter your comment!
Please enter your name here