ਸਾਡੇ ਨਾਲ ਸ਼ਾਮਲ

Follow us

16.7 C
Chandigarh
Monday, January 26, 2026
More
    Home Breaking News Knowledge Tes...

    Knowledge Test: ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ: ਇਨਾਮੀ ਪ੍ਰਤੀਯੋਗਿਤਾ ਟੈਸਟ 10 ਜਨਵਰੀ ਨੂੰ

    Knowledge Test
    ਅਮਲੋਹ :ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਅਤੇ ਡਾ. ਤੀਰਥਬਾਲਾ ਸਮੂਹ ਮੈਂਬਰਾਂ ਨਾਲ ਮੀਟਿੰਗ ਕਰਦੇ ਹੋਏ।ਤਸਵੀਰ : ਅਨਿਲ ਲੁਟਾਵਾ

    Knowledge Test: (ਅਨਿਲ ਲੁਟਾਵਾ) ਅਮਲੋਹ। ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਰਜਿ. ਅਮਲੋਹ ਵੱਲੋਂ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਅਗਵਾਈ ਹੇਠ ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਮਾਤਾ ਸਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ 10 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਇਨਾਮੀ ਪ੍ਰਤੀਯੋਗਤਾ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀਵਨੀ ਦੇ ਅਧਾਰਤ ਦੋ ਵੱਖ-ਵੱਖ ਵਰਗਾਂ ਦੇ ਬੱਚਿਆਂ ਦਾ ਇਹ ਟੈਸਟ ਕਰਵਾਇਆ ਜਾਵੇਗਾ, ਪਹਿਲਾ ਵਰਗ ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਅਤੇ ਦੂਸਰਾ ਵਰਗ ਨੌਵੀਂ ਕਲਾਸ ਤੋਂ ਉੱਪਰਲੇ ਵਿਦਿਆਰਥੀਆਂ ਲਈ ਹੋਵੇਗਾ, ਪਹਿਲੇ ਵਰਗ ਦੇ ਵਿਦਿਆਰਥੀਆਂ ਲਈ ਪਹਿਲਾ ਇਨਾਮ 3100 ਰੁਪਏ ਦੂਜਾ ਇਨਾਮ 2100 ਰੁਪਏ ਅਤੇ ਤੀਸਰਾ ਇਨਾਮ 1100 ਰੁਪਏ ਹੋਵੇਗਾ।

    ਇਸੇ ਤਰ੍ਹਾਂ ਦੂਸਰੇ ਵਰਗ ਲਈ ਪਹਿਲਾ ਇਨਾਮ 5100 ਰੁਪਏ ਦੂਸਰਾ ਇਨਾਮ 3100 ਰੁਪਏ ਅਤੇ ਤੀਸਰਾ ਇਨਾਮ 2100 ਰੁਪਏ ਹੋਵੇਗਾ। ਇਹ ਇਨਾਮ ਮੌਕੇ ’ਤੇ ਹੀ ਰਿਜਲਟ ਕੱਢ ਕੇ ਵਿਦਿਆਰਥੀਆਂ ਵਿੱਚ ਹੀ ਦਿੱਤੇ ਜਾਣਗੇ,ਇਸ ਪ੍ਰਤੀਯੋਗਤਾ ਲਈ ਬਾਬਾ ਸਾਹਿਬ ਦੀ ਜੀਵਨੀ ਦੇ ਅਧਾਰਿਤ ਕਿਤਾਬ, ਸੰਸਥਾ ਦੇ ਮੈਂਬਰ ਸਾਹਿਬਾਨਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਇਸ ਟੈਸਟ ਨੂੰ ਦੇਣ ਲਈ ਵੱਖ-ਵੱਖ ਪਿੰਡਾਂ ਵਿੱਚੋਂ ਬੱਚਿਆਂ ਵਿੱਚ ਭਾਰੀ ਰੁਚੀ ਦੇਖਣ ਨੂੰ ਮਿਲ ਰਹੀ ਹੈ।

    ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ, ਕਿਹਾ ਇਸ ਤਰ੍ਹਾਂ ਮਿਲੇ ਜਨਤਾ ਨੂੰ ਸਹੂਲਤ

    ਟੈਸਟ ਦਾ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਦਾ ਹੋਵੇਗਾ, ਇਹ ਪ੍ਰਤੀਯੋਗਤਾ ਟੈਸਟ ਡਾ. ਭੀਮ ਰਾਓ ਅੰਬੇਦਕਰ ਭਵਨ ਪਿੰਡ ਮਾਜਰੀ ਕਿਸ਼ਨੇ ਵਾਲੀ ਖੰਨਾ ਰੋਡ ਅਮਲੋਹ ਵਿਖੇ ਲਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਲਈ ਸੰਸਥਾ ਦੇ ਮੈਂਬਰਾਂ ਸਾਹਿਬਾਨਾ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ, ਸਕੱਤਰ ਡਾਕਟਰ ਤੀਰਥ ਬਾਲਾ, ਖਜਾਨਚੀ ਮੈਡਮ ਪਰਮਜੀਤ ਕੌਰ, ਲੈਕ. ਮੱਘਰ ਸਿੰਘ ਸਲਾਣਾ, ਮਾ. ਦਰਸਨ ਸਿੰਘ ਸਲਾਣੀ, ਮਾਸਟਰ ਅਵਤਾਰ ਸਿੰਘ ਭਾਂਬਰੀ, ਮਾ. ਬਲਵੀਰ ਸਿੰਘ ਮੁੱਲਾਂਪੁਰੀ,ਮਾ. ਗੁਰਪ੍ਰੀਤ ਸਿੰਘ ਵੜੈਚਾ, ਮਾ. ਸਤਬੀਰ ਸਿੰਘ. ਜੀਐਮ ਸਿੰਗਾਰਾ ਸਿੰਘ ਮਾਜਰੀ, ਮੈਡਮ ਗੁਰਪ੍ਰੀਤ ਕੌਰ, ਮਾ.ਰਜਿੰਦਰ ਸਿੰਘ ਲੱਲੋ ਅਤੇ ਮਾ.ਰਵਿੰਦਰ ਸਿੰਘ ਰਾਏਪੁਰ, ਇੰਜ. ਹਰਜਿੰਦਰ ਸਿੰਘ ਖੰਨਾ, ਗੁਰਮੀਤ ਸਿੰਘ ਤੂਰਾਂ ਆਦਿ ਮੈਂਬਰ ਮੌਜ਼ੂਦ ਸਨ।