Income Tax Return : ਆਈਟੀਆਰ ਭਰਨ ਵਾਲਿਆਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡੀ ਖੁਸ਼ਖਬਰੀ ਸੁਣਾਉਂਦੇ ਹੋਏ ਓਲਡ ਟੈਕਸ ਰਿਜੀਮ ਦੇ ਤਹਿਤ ਪੂਰੀਆਂ 6 ਛੋਟਾਂ ਦਾ ਫਾਇਦਾ ਦਿੱਤਾ ਹੈ। ਨਾਲ ਹੀ ਨਿਊ ਟੈਕਸ ਰਿਜੀਮ ’ਚ 7 ਲੱਖ ਰੁਪਏ ਤੱਕ ਦੀ ਸਾਲਾਨਾ ਇਨਕਮ ’ਤੇ ਛੋਟ ਦਾ ਫਾਇਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਫਰਵਰੀ ’ਚ ਪੇਸ਼ ਕੀਤੇ ਬਜ਼ਟ ’ਚ ਵਿੱਤ ਮੰਤਰੀ ਨੇ ਇਨਕਮ ਟੈਕਸ ’ਚ ਬਦਲਾਅ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਦੇ ਅਨੁਸਾਰ ਨਵੀਂ ਆਮਦਨ ਟੈਕਸ ਵਿਵਸਥਾ ਦੇ ਤਹਿਤ ਛੋਟ ਵਧਾਉਣ ਤੋਂ ਬਾਅਦ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਟੈਕਸਪੇਅਰਸ ਨੂੰ ਟੈਕਸ ’ਚ 33,800 ਰੁਪਏ ਦੀ ਬੱਚਤ ਹੋਵੇਗੀ।
ਆਈਟੀਆਰ ਫਿਲ ਕਰਨ ਦੇ ਲਾਭ | Income Tax Return
ਦੱਸ ਦਈਏ ਕਿ ਨਵੇਂ ਟੈਕਸ ਰਿਜੀਮ ’ਚ ਕੁਝ ਲਾਭ ਮਿਲਦੇ ਹਨ ਪਰ ਇਯ ’ਚ ਕਿਸੇ ਇਨਵੈਸਟਮੈਂਟ ’ਤੇ ਛੋਟ ਹਾਸਲ ਨਹੀਂ ਹੁੰਦੀ ਹੈ ਹਾਲਾਂਕਿ ਨਵੇਂ ਟੈਕਸ ਰਿਜੀਮ ’ਚ ਸਟੈਂਡਰਡ ਡਿਡਕਸ਼ਨ ਨੂੰ ਜ਼ਰੂਰ ਜੋੜਿਆ ਗਿਆ ਹੈ। ਉੱਥੇ ਹੀ ਜੇਕਰ ਤੁਹਾਨੂੰ ਇਨਵੈਸਟਮੈਂਟ ’ਤੇ ਜਾਂ ਹੋਰ ਛੋਟ ਚਾਹੀਦੀ ਹੈ ਤਾਂ ਪੁਰਾਣੇ ਰਿਜੀਮ ਦੇ ਹਿਸਾਬ ਨਾਲ ਟੈਕਸ ਦਾਖਲ ਕਰਨਾ ਹੋਵੇਗਾ। ਪੁਰਾਣੇ ਟੈਕਸ ਰਿਜੀਮ ’ਚ ਵੱਖ ਵੱਖ ਤਰ੍ਹਾਂ ਦੀ ਛੋਟ ਮਿਲਦੀ ਹੈ। ਜੋ ਇਸ ਤਰ੍ਹਾਂ ਹੈ:
Income Tax Return
- ਸਟੈਂਡਰਡ ਡਿਕਸ਼ਨ : ਤਨਖਾਹ ਲੈਣ ਵਾਲੇ ਵਿਅਕਤੀਆਂ ਨੂੰ 50000 ਰੁਪਏ ਦੀ ਛੋਟ
- ਧਾਰਾ 80ਸੀਸੀਡੀ (1ਬੀ) – ਐੱਨਪੀਐੱਸ ਅਕਾਊਂਟ ’ਚ ਜਮ੍ਹਾ ਰਾਸ਼ੀ ਲਈ 50000 ਰੁਪਏ ਤੱਕ ਕਿ ਵਾਧੂ ਕਟੌਤੀ ਦਾ ਫ਼ਾਇਦਾ ਮਿਲੇਗਾ।
- ਧਾਰਾ 80ਟੀਟੀਏ : ਇਹ ਧਾਰਾ ਇੱਕ ਵਿਅਕਤੀ ਜਾਂ ਇੱਕ ਐੱਚਯੂਐੱਫ਼ ਲਈ ਬੈਂਕ, ਸਹਿਕਾਰੀ ਸੰਮਤੀ ਜਾਂ ਡਾਕਘਰ ਦੇ ਬੱਚਤ ਖਾਤੇ ਤੋਂ ਵਿਆਜ਼ ਆਮਦਨ ’ਤੇ ਵੱਧ ਤੋਂ ਵੱਧ 10000 ਰੁਪਏ ਦੀ ਕਟੌਤੀ ਪ੍ਰਦਾਨ ਕਰਦਾ ਹੈ।
- ਧਾਰਾ 80 ਡੀ : ਇਹ ਵਿਵਸਥਾ ਬੀਮਾ ਪ੍ਰੀਮੀਅਮ ’ਤੇ ਕਟੌਤੀ ਦੀ ਮਨਜ਼ੂਰੀ ਦਿੰਦਾ ਹੈ।
- ਧਾਰਾ 80 ਜੀ : ਪਾਤਰ ਟਰੱਸਟਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਦਿੱਤਾ ਗਿਆ ਦਾਨ ਕਟੌਤੀ ਯੋਗ।
- ਧਾਰਾ 80ਸੀ : ਈਪੀਐੱਫ਼ਓ ਅਤੇ ਪੀਪੀਐੱਫ਼, ਈਐੱਲਐੱਸਐੱਸ, ਜੀਵਨ ਬੀਮਾ ਪ੍ਰੀਮੀਅਮ, ਘਰੇਲੂ ਕਰਜ਼ਾ ਭੁਗਤਾਨ, ਐੱਸਐੱਸਵਾਈ, ਐੱਨਐੱਯਸੀ ਅਤੇ ਐੱਸਸੀਐੱਸਐੱਸ ’ਚ ਨਿਵੇਸ਼ ਕਰਦੇ ਹਾਂ ਤਾਂ ਛੋਟ ਮਿਲਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਈਟੀਆਰ ਭਰਨ ਵਾਲਿਆਂ ਨੂੰ ਆਪਣਾ ਇਨਕਮ ਟੈਕਸ 31 ਜੁਲਾਈ ਤੱਕ ਭਰਨਾ ਜ਼ਰੂਰੀ ਹੈ। ਇਸ ਦਰਮਿਆਨ ਜੇਕਰ ਤੁਸੀਂ ਨਵੀਂ ਅਤੇ ਪੁਰਾਣਂ ਟੈਕਸ ਵਿਵਸਥਾ ’ਚੋਂ ਕਿਸੇ ਦੀ ਵੀ ਚੋਣ ਨਹੀਂ ਕਰਦੇ ਹਨ ਤਾਂ ਤੁਹਾਨੂੰ ਟੀਡੀਐੱਸ ਇੱਕ ਟਵੇਂ ਰਿਜੀਮ ਦੇ ਤਹਿਤ ਕੱਟਿਆ ਜਾਵੇਗਾ।
Income Tax Return
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਦੇ ਇੱਕ ਸਰਕੂਲਰ ਅਨੁਸਾਰ ਜੇਕਰ ਕਰਮਚਾਰੀ ਦੁਆਰਾ ਸੂਚਨਾ ਨਹੀਂ ਦਿੱਤੀ ਜਾਂਦੀ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਕਰਮਚਾਰੀ ਡਿਫਾਲਟ ਟੈਕਸ ਵਿਵਸਥਾ ’ਚ ਬਣਿਆ ਹੋਇਆ ਹੈ ਅਤੇ ਉਸ ਨੇ ਨਵੀਂ ਟੈਕਸ ਵਿਵਸਥਾ ਤੋਂ ਬਾਹਰ ਨਿੱਕਲਣ ਦੇ ਬਦਲ ਦਾ ਪ੍ਰਗਯੋਗ ਨਹੀਂ ਕੀਤਾ ਹੈ। ਅਜਿਹੇ ਮਾਮਲੇ ’ਚ ਨਿਯੋਕਤਾ ਐਕਟ ਦੀ ਧਾਰਾ 115ਬੀਏਸੀ ਦੀ ਉੱਪ ਧਾਰਾ (ਆਈਏ) ਦੇ ਤਹਿਤ ਦਿੱਤੀਆਂ ਗਈਆਂ ਦਰਾਂ ਅਨੁਸਾਰ ਐਕਟ ਦੀ ਧਾਰਾ 192 ਦੇ ਤਹਿਤ ਆਮਦਨ ’ਤੇ ਸਰੋਤ ’ਤੇ ਕਟੌਤੀ ਕਰੇਗਾ।