HTET: ਚੰਡੀਗੜ੍ਹ। ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇਣ ਲਈ ਤਿਆਰ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 7 ਅਤੇ 8 ਦਸੰਬਰ ਨੂੰ ਹੋਣ ਵਾਲੀ ਹਰਿਆਣਾ ਟੀਈਟੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਬੋਰਡ ਨੇ ਕਿਹਾ ਹੈ ਕਿ ਅਗਲੇ ਹੁਕਮਾਂ ਤੱਕ ਪ੍ਰੀਖਿਆ ਮੁਲਤਵੀ ਰਹੇਗੀ। ਟੀਈਟੀ ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਅਸਾਮੀ ਹੈ। ਚੇਅਰਮੈਨ ਦੇ ਅਹੁਦੇ ਲਈ ਨਿਯੁਕਤੀ ਪੈਂਡਿੰਗ ਹੈ।
Read Also : Punjab School Timings: ਪੰਜਾਬ ’ਚ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ !
ਇਸ ਤੋਂ ਪਹਿਲਾਂ ਹਰਿਆਣਾ ਟੀਈਟੀ ਲਈ ਅਪਲਾਈ ਕਰਨ ਲਈ 14 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਸ ਨੂੰ ਇੱਕ ਦਿਨ ਵਧਾ ਕੇ 15 ਨਵੰਬਰ ਕਰ ਦਿੱਤਾ ਗਿਆ। ਨਾਲ ਹੀ ਫਾਰਮ ਵਿੱਚ ਦਰੁਸਤੀ ਲਈ 17 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। HTET
ਇਸ ਦਿਨ ਹੋਣੀ ਸੀ ਪ੍ਰੀਖਿਆ | HTET
ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਟੀਈਟੀ ਦੀ ਪ੍ਰੀਖਿਆ 7 ਅਤੇ 8 ਦਸੰਬਰ ਨੂੰ ਹੋਣੀ ਸੀ। ਹਰਿਆਣਾ ਟੀਈਟੀ ਲੈਵਲ-3 ਦਾ ਪੇਪਰ 7 ਦਸੰਬਰ ਨੂੰ ਬਾਅਦ ਦੁਪਹਿਰ 3 ਤੋਂ 5.30 ਵਜੇ ਤੱਕ ਹੋਣਾ ਸੀ। ਜਦੋਂ ਕਿ ਲੈਵਲ-2 ਦਾ ਪੇਪਰ 8 ਦਸੰਬਰ ਨੂੰ ਸਵੇਰੇ 10 ਤੋਂ 12:30 ਵਜੇ ਤੱਕ ਅਤੇ ਲੈਵਲ-1 ਦਾ ਪੇਪਰ ਦੁਪਹਿਰ 3 ਤੋਂ 5 ਵਜੇ ਤੱਕ ਹੋਣਾ ਸੀ।