ਕ੍ਰੈਡਿਟ ਤੇ ਡੈਬਟਿ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਆਰਬੀਆਈ ਨੇ ਜਾਰੀ ਕੀਤਾ ਨਵਾਂ ਨਿਯਮ

Credit Card Holders

ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਨੇ ਕ੍ਰੈਡਿਟ ਤੇ ਡੈਬਿਟ ਕਾਰਡਾਂ ਨਾਲ ਜੁੜੇ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਜੇਕਰ ਤੁਸੀਂ ਵੀ ਡੈਬਿਟ-ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਨਵੇਂ ਨਿਯਮਾਂ ਤੋਂ ਜਾਣੂੰ ਹੋਣਾ ਚਾਹੀਦਾ ਹੈ। ਨਵੇਂ ਨਿਯਮ ਮੁਤਾਬਿਕ ਹੁਣ ਬਕਾਇਆ ਰਾਸ਼ੀ ’ਤੇ ਕੋਈ ਜ਼ੁਰਮਾਨਾ ਨਹੀਂ ਲਾਇਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਬੈਂਕ ਕਾਰਡ ਰੀਨਿਊ ਕਰਦਾ ਹੈ ਤਾਂ ਪਹਿਲਾਂ ਗਾਹਕ ਤੋਂ ਮਨਜ਼ੂਰੀ ਲੈਣੀ ਪਵੇਗੀ। (Credit Card Holders)

ਨਿਯਮਾਂ ਵਿੱਚ ਕੀਤਾ ਬਦਲਾਅ | Credit Card Holders

ਡੈਬਿਟ-ਕ੍ਰੈਡਿਟ ਕਾਰਡ ਜਾਰੀ ਕਰਨ ਨਾਲ ਸਬੰਧਤ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਹੁਣ ਬੈਂਕ ਕ੍ਰੈਡਿਟ ਕਾਰਡਾਂ ’ਤੇ ਬਕਾਇਆ ਹੋਣ ’ਤੇ ਹੀ ਜ਼ੁਰਮਾਨਾ ਲਾ ਸਦੇ ਹਨ। ਇਸ ਦੇ ਨਾਲ ਹੀ ਆਰਬੀਆਈ ਨੇ ਕਿਹਾ ਕਿ ਫੰਡਾਂ ਦੀ ਵਰਤੋਂ ’ਤੇ ਨਜ਼ਰ ਰੱਖਣ ਲਈ ਇੱਕ ਵਿਧੀ ਹੋਣੀ ਚਾਹੀਦੀ ਹੈ। ਕਾਰਡ ਜਾਰੀ ਕਰਨ ਵਾਲਿਆਂ ਕੋਲ ਨਿਗਰਾਨੀ ਪ੍ਰਣਾਲੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਜੇਕਰ ਬੈਂਕ ਤੁਹਾਡੇ ਲਈ ਕਾਰਡ ਜਾਰੀ ਕਰਦਾ ਹੈ ਤਾਂ ਕਾਰਡ ਰਿਨਿਊ ਕਰਨ ਲਈ ਗਾਹਕ ਦੀ ਸਹਿਮਤੀ ਲੈਣੀ ਪਵੇਗੀ। (Credit Card Holders)

ਇਸ ਤੋਂ ਪਹਿਲਾਂ 6 ਮਾਰਚ ਨੂੰ ਬੈਂਕ ਨੇ ਕ੍ਰੈਡਿਟ ਕਾਰਡ ਜਾਰੀ ਕਰਨ ਦੇ ਨਿਯਮਾਂ ਵਿੱਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਸੀ। ਨਵੇਂ ਬਦਲਾਅ ਦੇ ਮੁਤਾਬਿਕ ਹੁਣ ਕ੍ਰੈਡਿਟ ਕਾਰਡ ਕੰਪਨੀਆਂ ਨੂੰ ਗਾਹਕਾਂ ਨੂੰ ਕਈ ਵਿਕਲਪ ਪ੍ਰਦਾਨ ਕਰਨੇ ਹੋਣਗੇ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰਤ ਕਾਰਡ ਨੈੱਟਵਰਕ ਕ੍ਰੈਡਿਟ ਕਾਰਡ ਜਾਰੀ ਕਰਨ ਲਈ ਬੈਂਕਾਂ/ਗੈਰ ਬੈਂਕਾਂ ਨਾਲ ਟਾਈਅਪ ਕਰਦੇ ਹਨ। ਕਿਸੇ ਗਾਹਕ ਨੂੰ ਜਾਰੀ ਕੀਤੇ ਗਏ ਕਾਰਡ ਲਈ ਨੈੱਟਵਰਕ ਦੀ ਚੋਣ ਦਾ ਫ਼ੈਸਲਾ ਕਾਰਡ ਜਾਰੀ ਕਰਤਾ (ਬੈਂਕ ਜਾਂ ਗੈਰ-ਬੈਂਕ) ਦੁਆਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਪ੍ਰਬੰਧਾਂ ਨਾਲ ਜੁੜਿਆ ਹੁੰਦਾ ਹੈ ਜੋ ਕਾਰਡ ਜਾਰੀ ਕਰਤਾ ਆਪਣੇ ਦੁਵੱਲੇ ਸਮਝੌਤਿਆਂ ਵਿੱਚ ਕਰਦਾ ਹੈ।

Also Read : ਸੜਕ ਹਾਦਸਿਆਂ ’ਚ ਜ਼ਖ਼ਮੀਆਂ ਲਈ ਫਰਿਸ਼ਤਾ ਬਣਿਆ ਨੌਜਵਾਨ ਕੁਲਵਿੰਦਰ ਸਿੰਘ ਇੰਸਾਂ

ਆਰਬੀਆਈ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਕ੍ਰੈਡਿਟ ਕਾਰਡ ਕੰਪਨੀਆਂ ਨੂੰ ਕਈ ਵਿਕਲਪ ਪ੍ਰਦਾਨ ਕਰਨੇ ਹੋਣਗੇ। ਕੰਪਨੀਆਂ ਨੂੰ ਗਾਹਕਾਂ ਨੂੰ ਮਲਟੀਪਰਜ ਕਾਰਡ ਨੈੱਟਵਰਕ ਦਾ ਵਿਕਲਪ ਦੇਣਾ ਹੋਵੇਗਾ। ਆਰਬੀਆਈ ਨੇ ਕਿਹਾ ਕਿ ਕਾਰਡ ਨੈੱਟਵਰਕ ਅਤੇ ਕੰਪਨੀਆਂ ਵਿਚਾਲੇ ਵਿਵਸਥਾ ਅਨੁਕੂਲ ਨਹੀਂ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਕੰਪਨੀਆਂ ਗਾਹਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਸਮਝੌਤੇ ਕਰਨ।