ਹਰਿਆਣਾ ’ਚ ਵੱਡੀ ਗੈਂਗਵਾਰ, ਗੈਂਗਸਟਰ ਦਾ ਕਤਲ

Crime News

ਗੈਂਗਸਟਰ ਬੰਬੀਹਾ ਗੈਂਗ ਦਾ ਸ਼ੂੂਟਰ | Gangster

  • ਕਤਲ ਕਰ ਲਾਸ਼ ਖੇਤਾਂ ’ਚ ਸੁੱਟੀ | Gangster

ਸੋਨੀਪਤ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸੋਨੀਪਤ ’ਚ ਇੱਕ ਵੱਡੀ ਗੈਂਗਵਾਰ ਹੋਈ ਹੈ। ਜਿੱਥੇ ਇੱਕ ਪੰਜਾਬ ਦੇ ਗੈਂਗਸਟਰ ਦੀਪਕ ਮਾਨ ਉਰਫ (ਮਾਨ ਜੈਤੋ) ਦਾ ਹਰਿਆਣਾ ਦੇ ਸੋਨੀਪਤ ’ਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਾਨ ਜੈਤੋ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ। ਕਾਤਲਾਂ ਨੇ ਉਸ ਨੂੰ ਮਾਰ ਉਸ ਦੀ ਲਾਸ਼ ਨੂੰ ਪਿੰਡ ਦੇ ਖੇਤਾਂ ’ਚੋਂ ਸੁੱਟ ਦਿੱਤੀ। ਕੁਝ ਦਿਨ ਪਹਿਲਾਂ ਹੀ ਉਸ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਲਲਕਾਰਿਆ ਸੀ। (Gangster)

ਇਹ ਵੀ ਪੜ੍ਹੋ : ਨਾਭਾ ਜੇਲ੍ਹ ’ਚ ਪੁੱਜਿਆ ਇੱਕ ਹੋਰ ਕਾਂਗਰਸੀ ਆਗੂ

ਕਤਲ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਉਸ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜਾਣਕਾਰੀ ਮੁਤਾਬਕ ਸੋਨੀਪਤ ਦੇ ਹਰਸਾਣਾ ਕਲਾਂ ਪਿੰਡ ਦੇ ਖੇਤਾਂ ’ਚ ਇੱਕ ਲਾਸ਼ ਪਈ ਮਿਲੀ ਸੀ। ਜਿਸ ’ਤੇ ਕਾਫੀ ਗੋਲੀਆਂ ਦੇ ਨਿਸ਼ਾਨ ਸਨ। ਸ਼ਾਮ ਨੂੰ ਜਦੋਂ ਕਿਸਾਨ ਖੇਤ ਗਿਆ ਤਾਂ ਉਸ ਨੇ ਲਾਸ਼ ਦੇਖੀ। ਇਸ ਤੋਂ ਬਾਅਦ ਤੁਰੰਤ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪਹਿਲਾਂ ਤਾਂ ਪੁਲਿਸ ਉਸ ਦੀ ਪਛਾਣ ਨਹੀਂ ਕਰ ਸਕੀ। ਹਾਲਾਂਕਿ ਬਾਅਦ ’ਚ ਉਸ ਬਾਰੇ ਪਤਾ ਲੱਗਿਆ। ਇਸ ਸਬੰਧੀ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। (Gangster)

ਬੰਬੀਹਾ ਗੈਂਗ ਦੇ ਲੱਕੀ ਪਟਿਆਲ ਦਾ ਕਰੀਬੀ | Gangster

ਸ਼ੂਟਰ ਲੱਕੀ ਪਟਿਆਲ ਦਾ ਕਰੀਬੀ ਸੀ, ਜੋ ਅਰਮੀਨੀਆ ਤੋਂ ਮਨੀ ਚਸਕਾ ਬੰਬੀਹਾ ਗੈਂਗ ਚਲਾ ਰਿਹਾ ਸੀ। ਕੁਝ ਸਾਲ ਪਹਿਲਾਂ ਉਸ ਨੇ ਚੰਡੀਗੜ੍ਹ ’ਚ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਨੀਰਜ ਚਸਕਾ ਤਾਂ ਫੜ ਲਿਆ ਗਿਆ ਪਰ ਮਾਨ ਜੈਤੋ ਫਰਾਰ ਹੋ ਗਿਆ। ਉਦੋਂ ਤੋਂ ਉਹ ਲਾਰੈਂਸ ਗੈਂਗ ਦਾ ਨਿਸ਼ਾਨਾ ਸੀ। ਮਾਨ ਜੈਤੋ ਖਿਲਾਫ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ’ਚ ਕਤਲ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਮਾਨ ਜੈਤੋ ਨੂੰ ਪਹਿਲਾਂ ਅਗਵਾ ਕੀਤਾ ਗਿਆ ਸੀ। ਫਿਰ ਉਸ ਨੂੰ ਬਹੁਤ ਤਸੀਹੇ ਦਿੱਤੇ ਗਏ। ਇਸ ਤੋਂ ਬਾਅਦ ਉਸ ਦੇ ਗੋਲੀਆਂ ਮਾਰੀਆਂ ਗਈਆਂ ਹਨ। (Gangsterr)

LEAVE A REPLY

Please enter your comment!
Please enter your name here