146 ਸਾਂਸਦਾਂ ਨੂੰ ਸਸਪੈਂਡ ਕਰਨ ਦਾ ਵਿਰੋਧ (INDIA Alliance)
- ਬੀਜੇਪੀ ਹਿੰਦੂਸਤਾਨ ਨੂੰ ਨਹੀ ਸਮਝ ਸਕੀ: ਰਾਹੁਲ
- ਸਰਕਾਰ ਸੋਚਦੀ ਹੈ ਡਰਾ ਕੇ ਚੁੱਪ ਕਰਵਾ ਦੇਵਾਂਗੀ
- ਹਰ ਐਮਪੀ ਆਪਣੇ ਹਲਕਾ ਦਾ ਨੁਮਾਇਂਦਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੰਸਦ ਤੋਂ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਵਿਰੋਧ ‘ਚ ਜੰਤਰ-ਮੰਤਰ ‘ਤੇ I.N.D.I.A ਗਠਜੋਡ਼ ਨੇ ਵੱਡਾ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਨੂੰ ਲੋਕਤੰਤਰ ਬਚਾਓ ਵਿਰੋਧ ਦਾ ਨਾਂਅ ਦਿੱਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਆਗੂ ਮੌਜੂਦ ਸਨ। (INDIA Alliance)
ਸੰਸਦ ‘ਚ ਸੁਰੱਖਿਆ ‘ਚ ਕੋਤਾਹੀ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ਭਗਤ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਹੌਂਸਲਾ ਟੁੱਟ ਗਿਆ ਹੈ।
ਉਨਾਂ ਕਿਹਾ ਕਿ ‘ਕੁਝ ਦਿਨ ਪਹਿਲਾਂ ਦੋ-ਤਿੰਨ ਨੌਜਵਾਨਾਂ ਨੇ ਸੰਸਦ ਭਵਨ ’ਚ ਕੁੱਦ ਕੇ ਅੰਦਰ ਆ ਗਏ ਸਨ। ਉਨਾਂ ਨੂੰ ਛਾਲ ਮਾਰਦੇ ਹੋਏ ਸਭ ਨੇ ਵੇਖਿਆ ਉਨ੍ਹਾਂ ਥੋਡ਼ਾ ਧੂੰਆਂ ਫੈਲਾਇਆ, ਭਾਜਪਾ ਦੇ ਸਾਰੇ ਸਾਂਸਦ ਭੱਜ ਗਏ, ਜੋ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹਨ ਉਨਾਂ ਦੀ ਹਵਾ ਨਿਕਲ ਗਈ। ਉਨਾਂ ਕਿਹਾ ਕਿ ਭਾਜਪਾ ਹਿੰਦੁਸਤਾਨ ਨੂੰ ਸਮਝ ਨਹੀਂ ਸਕੀ। ਸਰਕਾਰ ਸੋਚਦੀ ਹੈ ਕਿ ਡਰਾ ਕੇ ਚੁੱਪ ਕਰਵਾ ਦੇਵਾਂਗਾ।
ਇਹ ਵੀ ਪੜ੍ਹੋ: ਸੰਸਦ ਮੈਂਬਰਾਂ ਦੀ ਮੁਅੱਤਲੀ : ਸੰਸਦ ਤੋਂ ਸੜਕ ਤੱਕ ਫੈਲਿਆ ਰੋਸ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ-ਸ਼ਾਹ ਨੇ ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ।
ਪ੍ਰਦਰਸ਼ਨ ‘ਚ ਸ਼ਾਮਲ ਹੋਣ ਆਏ ਦਿਗਵਿਜੇ ਸਿੰਘ ਨੇ ਕਿਹਾ- ਅਸੀਂ ਸਿਰਫ ਸਦਨ ‘ਚ ਗ੍ਰਹਿ ਮੰਤਰੀ ਦੇ ਬਿਆਨ ਦੀ ਮੰਗ ਕਰ ਰਹੇ ਸੀ। ਇਸ ‘ਤੇ ਕਈ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। INDIA Alliance