ਬ੍ਰਿਜ ਭੂਸ਼ਣ ਨੂੰ 9 ਜੂਨ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ : ਟਿਕੈਤ
(ਦੇਵੀਲਾਲ ਬਾਰਨਾ) ਕੁਰੂਕਸ਼ੇਤਰ। ਮਹਿਲਾ ਖਿਡਾਰਨਾਂ ਦੇ ਪੱਖ ’ਚ ਖਾਪਾਂ ਤੇ ਵੱਖ-ਵੱਖ ਸੰਗਠਨਾਂ ਦੀ ਕੁਰੂਕਸ਼ੇਤਰ ਦੀ ਜਾਟ ਧਰਮਾਸ਼ਾਲਾ ’ਚ ਮਹਾਂਪੰਚਾਇਤ ਨੇ ਫੈਸਲਾ ਲਿਆ ਗਿਆ ਹੈ ਕਿ 9 ਜੂਨ ਤੱਕ ਜੇਕਰ ਬ੍ਰਿਜਭੂਸ਼ਣ ਸ਼ਰਨ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕਿਸਾਨ ਤੇ ਖਾਪਾਂ ਮਿਲ ਕੇ ਫਿਰ ਤੋਂ ਦਿੱਲੀ ਦਾ ਘਿਰਾਓ ਕਰਨਗੇ। (Wrestlers Protests) ਮਹਾਂਪੰਚਾਇਤ ’ਚ ਰਾਕੇਸ਼ ਟਿਕੈਤ ਮੁੱਖ ਤੌਰ ’ਤੇ ਪਹੁੰਚੇ। ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ 9 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਟਿਕੈਤ ਨੇ ਕਿਹਾ ਕਿ 9 ਜੂਨ ਤੱਕ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਤੋਂ ਬਾਅਦ ਖਿਡਾਰੀਆਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ’ਤੇ ਬਿਠਾਇਆ ਜਾਵੇਗਾ ਤੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਧਰਨੇ ਦਿੱਤੇ ਜਾਣਗੇ। (Wrestlers Protests)
ਇਹ ਵੀ ਪੜ੍ਹੋ : ਵਿਜੇ ਸਾਂਪਲਾ ਨੇ ਮੰਤਰੀ ਕਟਾਰੂਚੱਕ ਦੀ ਕਥਿੱਤ ਵਾਇਰਲ ਵੀਡੀਓ ਮਾਮਲੇ ’ਤੇ ਦਿੱਤਾ ਬਿਆਨ
ਇਸ ਮਹਾਂ ਪੰਚਾਇਤ ’ਚ ਨੈਨ ਖਾਪ ਦੇ ਪ੍ਰਧਾਨ ਨਫੇ ਸਿੰਘ ਨੈਨ, ਗਾਰਡਨ ਖਾਪ ਦੇ ਪ੍ਰਧਾਨ ਸੂਰਜਭਾਨ, ਸਹਾਰਨ ਖਾਪ ਦੇ ਪ੍ਰਧਾਨ ਸਾਧੂ ਰਾਮ ਲੇਖਾ, ਚਹਿਲ ਖਾਪ ਦੇ ਪ੍ਰਧਾਨ ਬਲਬੀਰ ਸਿੰਘ, ਉਜਾਨਾ ਖਾਪ ਦੇ ਪ੍ਰਧਾਨ ਰੋਹਤਾਸ, ਬਾਲੂ ਖਾਪ ਦੇ ਪ੍ਰਧਾਨ ਰਾਮ ਚੰਦਰ, ਬਨਵਾਲਾ ਖਾਪ ਦੇ ਪ੍ਰਧਾਨ ਓਮਪ੍ਰਕਾਸ਼, ਸਿੰਗਰੋਹਾ ਖਾਪ ਦੇ ਰਮੇਸ਼ ਨੰਬਰਦਾਰ, ਪਾਲਮ ਦਿੱਲੀ ਖਾਪ ਦੇ ਰਾਮ ਕੁਮਾਰ ਬੈਨੀਵਾਲ ਤੇ ਇਸਦੇ ਵੱਖ ਭਾਕਿਊ ਦੇ ਸੂਬਾ ਪ੍ਰਧਾਨ ਰਤਨਮਾਨ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਦੇਸ਼ ਭਰ ਤੋਂ ਖਾਪ ਨੁਮਾਇਂਦੇ, ਕਿਸਾਨ ਸੰਗਠਨਾਂ ਦੇ ਨੁਮਾਇਂਦੇ ਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।