ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News ਆਪ ਵਿਧਾਇਕਾਂ ਨ...

    ਆਪ ਵਿਧਾਇਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤੇ ਭਾਜਪਾ ’ਤੇ ਵੱਡੇ ਖੁਲਾਸੇ

    Aam Aadpi Party

    ਅਸੀਂ ਵਿਕਾਊ ਨੂੰ ਨਹੀਂ ਹਾਂ : ਜਗਦੀਪ ਕੰਬੋਜ (Aam Aadpi Party)

    • ਆਪ ਵਿਧਾਇਕਾਂ ਨੂੰ ਖਰਦੀਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਪ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ’ਤੇ ਵੱਡਾ ਖੁਲਾਸਾ ਕੀਤਾ ਹੈ। ਆਪ ਵਿਧਾਇਕਾਂ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਸੀਨੀਅਰ ਆਪ ਆਗੂ ਅਤੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਾਊ ਨਹੀਂ ਹਨ। ਉਨਾਂ ਕਿਹਾ ਕਿ ਕਮਜ਼ੋਰ ਵਿਧਾਇਕ ਹੀ ਖਰੀਦੇ ਜਾ ਸਕਦੇ ਹਨ। Aam Aadpi Party

    ਉਨਾਂ ਕਿਹਾ ਸਾਡੇ ਕਈ ਵਿਧਾਇਕਾਂ ਨੂੰ ਫੋਨ ਤੱਕ ਕੀਤੇ ਗਏ ਹਨ। ਵਿਦੇਸ਼ੀ ਨੰਬਰ ਤੋਂ ਵੀ ਕਾਲ ਕੀਤੀ ਗਈ ਹੈ। ਉਨਾਂ ਕਿਹਾ ਕਿ ਭਾਜਪਾ ਨੇ ਪੂਰਾ ਜ਼ੋਰ ਲਾ ਰੱਖਿਆ ਕਿਵੇ ਆਪ ਦੇ ਵਲੰਟੀਅਰ, ਆਪ ਆਗੂ, ਐਮਐਲਏ ਨੂੰ ਖਰੀਦਿਆਂ ਜਾ ਸਕੇ। ਗੋਲਡੀ ਕੰਬੋਜ਼ ਨੇ ਕਿਹਾ ਕਿ ਭਾਜਪਾ ਵੱਲੋਂ ਆਪ ਵਿਧਾਇਕਾਂ ਨੂੰ 25-25 ਕਰੋੜ ਤੱਕ ਦੇ ਆਫਰ ਦਿੱਤੇ ਜਾ ਰਹੇ ਹਨ।

    ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਦੋ ਵੱਡੇ ਆਗੂ ਭਾਜਪਾ ’ਚ ਹੋਏ ਸ਼ਾਮਲ

    ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ ’ਚ ਬੰਦ ਕਰ ਸਕਦੇ ਹੋ ਪਰ ਉਨਾਂ ਦੀ ਸੋਚ ਨੂੰ ਕਿਵੇਂ ਬੰਦ ਕਰੋਗੇ। ਉਨਾਂ ਕਿਹਾ ਕਿ ਭਾਜਪਾ ਝੂਠੇ ਕੇਸ ਬਣਾ ਕੇ ਸਾਡੇ ਆਗੂਆਂਂ ਨੂੰ ਅੰਦਰ ਕਰ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਪ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਦੀਨ-ਈਮਾਨ ’ਤੇ ਖਡ਼ੇ ਹਨ ਅਤੇ ਉਨਾਂ 2022 ’ਚ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਹ ਸ਼ਾਬਿਤ ਕੀਤਾ ਹੈ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਾਂ।  Aam Aadpi Party

    ਇਸ ਤੋਂ ਇਲਾਵਾ ਭਾਜਪਾ ਨੇ ਇਹ ਸਾਬਿਤ ਕਰ ਦਿੱਤਾ ਜਿੱਥੇ ਜਿੱਥੇ ਇਨ੍ਹਾਂ ਦੀ ਸਰਕਾਰ ਨਹੀਂ ਬਣਦੀ। ਉੱਥੇ ਇਹ ਜਿੱਤੇ ਹੋਏ ਵਿਧਾਇਕ ਨੂੰ ਖਰੀਦਣ ਦੀ ਕੋੇਸ਼ਿਸ਼ ਕਰਦੇ ਹਨ। ਭਾਜਪਾ ਨੂੰ ਡਰ ਹੈ ਤਾਂ ਸਿਰਫ ਆਮ ਆਦਮੀ ਪਾਰਟੀ ਤੋਂ ਹੈ।

    LEAVE A REPLY

    Please enter your comment!
    Please enter your name here