ਡਰੱਗ ਮਾਮਲੇ ’ਚ ਆਪ ਸਰਕਾਰ ਦੀ ਵੱਡੀ ਕਾਰਵਾਈ

Bikram Majithia

ਡਰੱਗ ਮਾਮਲੇ ’ਚ ਫੇਰਬਦਲ, ਸਰਕਾਰ ਨੇ ਸਿੱਟ ਦਾ ਕੀਤਾ ਪੁਨਰਗਠਨ

ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Majithia Case) ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐੱਸਆਈਟੀ (SIT) ਦਾ ਪੁਨਰਗਠਨ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਰਾਹੁਲ ਐੱਸ ਦੀ ਥਾਂ ਐੱਮਐੱਸ ਛੀਨਾ, ਆਈਪੀਐੱਸ, ਆਈਜੀਪੀ ਪਟਿਆਲਾ ਰੇਂਜ, ਹੁਣ ਐੱਸਆਈਟੀ ਦੀ ਅਗਵਾਈ ਕਰਨਗੇ। ਐੱਸਆਈਟੀ ਦੇ ਬਾਕੀ ਮੈਂਬਰ ਉਹੀ ਰਹਿਣਗੇ। ਜਿਨ੍ਹਾਂ ਵਿੱਚ ਏਆਈਜੀ ਰੈਂਕ ਦੇ ਅਧਿਕਾਰੀ ਰਣਜੀਤ ਸਿੰਘ ਢਿੱਲੋਂ, ਰਘਬੀਰ ਸਿੰਘ (ਡੀਐੱਸਪੀ, ਐੱਸਟੀਐੱਫ਼, ਰੂਪਨਗਰ) ਤੇ ਅਮਰਪ੍ਰੀਤ ਸਿੰਘ (ਡੀਐੱਸਪੀ ਖਰੜ-2) ਸ਼ਾਮਲ ਹਨ।

Bikram Majithia Case