ਸਾਈਕਲ ਦੀ ਖਾਸ ਜ਼ਰੂਰਤ

Bicycle

ਤਿੰਨ ਮਈ ਨੂੰ ਦੇਸ਼ ਭਰ ’ਚ ਸਾਈਕਲ ਦਿਵਸ ਮਨਾਇਆ ਗਿਆ ਹਰ ਸ਼ਹਿਰ ’ਚ ਸਾਈਕਲ ਰੈਲੀਆਂ ਕੱਢੀਆਂ ਗਈਆਂ ਖਾਸ ਕਰਕੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੀਤੇ ਗਏ ਵਿਸ਼ੇਸ਼ ਯਤਨ ਸ਼ਲਾਘਾਯੋਗ ਰਹੇ ਬਿਨਾਂ ਸ਼ੱਕ ਸਾਈਕਲ ਦਾ ਸਿਹਤ ਤੇ ਵਾਤਾਵਰਨ ਨਾਲ ਬਹੁਤ ਮਜ਼ਬੂਤ ਰਿਸ਼ਤਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਮਨੱੁਖ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਤੇ ਵਾਤਾਵਰਨ ਲਗਾਤਾਰ ਪਲੀਤ ਹੋ ਰਿਹਾ ਹੈ ਤਾਂ ਇਸ ਦੀ ਵੱਡੀ ਵਜ੍ਹਾ ਸਾਈਕਲ ਵਰਗੀ ਪ੍ਰਦੂਸ਼ਣ ਰਹਿਤ ਤੇ ਸਰੀਰ ਦੀ ਕਸਰਤ ਕਰਨ ਵਾਲੀ ਸਵਾਰੀ ਲਗਭਗ ਅਲੋਪ ਹੋਣ ਕਰਕੇ ਹੈ।

ਸਾਈਕਲ ਮਿਊਜ਼ੀਅਮ ਦਾ ਸ਼ੋਅ-ਪੀਸ ਹੀ ਬਣ ਕੇ ਰਹਿ ਗਿਆ ਹੈ ਮੋਟਰਾਂ ਵਾਲੇ ਸਾਧਨ ਆਉਣ ਕਰਕੇ ਜਿੱਥੇ ਪ੍ਰਦੂਸ਼ਣ ਵਧਿਆ ਹੈ, ਉੱਥੇ ਮਨੁੱਖ ਦੀ ਸਰੀਰਕ ਕਸਰਤ ਵੀ ਖ਼ਤਮ ਹੋ ਗਈ ਹੈ ਸਾਈਕਲ ਨੂੰ ਗਰੀਬੀ ਦਾ ਚਿੰਨ੍ਹ ਵੀ ਮੰਨ ਲਿਆ ਗਿਆ ਲੋਕ ਸਾਈਕਲ ਨੂੰ ਆਪਣੇ ਸਟੇਟਸ ਦੇ ਖਿਲਾਫ਼ ਮੰਨਣ ਲੱਗ ਪਏ ਕਦੇ ਸਮਾਂ ਸੀ ਲੋਕ ਸ਼ਹਿਰ ਬਜ਼ਾਰ ਲਈ 10-20 ਕਿਲੋਮੀਟਰ ਵੀ ਸਾਈਕਲ ’ਤੇ ਚਲੇ ਜਾਂਦੇ ਸੀ ਅੱਜ 50-100 ਮੀਟਰ ਜਾਣ ਲਈ ਵੀ ਬਾਈਕ ਜਾਂ ਚਾਰ ਪਹੀਆ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਸਮੇਂ ਜਵਾਈ ਸਹੁਰੇ ਵੀ ਸਾਈਕਲ ’ਤੇ ਜਾਣ ’ਚ ਮਾਣ ਮਹਿਸੂਸ ਕਰਦਾ ਸੀ ਸਾਡੇ ਮੁਲਕ ’ਚ ਰੀਸ ਕਰਨ ਦਾ ਵੀ ਮਾੜਾ ਰੁਝਾਨ ਹੈ।

ਜਦੋਂਕਿ ਗੋਰੇ ਮੁਲਕਾਂ ’ਚ ਇਹ ਸੋਚ ਹੈ ਹੀ ਨਹੀਂ ਕਿ ‘ਲੋਕ ਕੀ ਕਹਿਣਗੇ’ ਉਹ ਲੋਕ ਬਿਨਾਂ ਝਿਜਕ/ਸ਼ਰਮ ਤੋਂ ਸਾਈਕਲ ਚਲਾਉਂਦੇ ਹਨ ਫਿਨਲੈਂਡ ਸਾਈਕਲ ਵਰਤੋਂ ’ਚ ਸਭ ਤੋਂ ਮੋਹਰੀ ਮੁਲਕ ਹੈ ਅਸਲ ’ਚ ਪੁਰਾਤਨ ਜੀਵਨ ਜਾਂਚ ਨਾ ਤਾਂ ਪੱਛੜੀ ਸੀ ਤੇ ਨਾ ਹੀ ਸਸਤੀ ਹੋਣ ਕਰਕੇ ਉਪਯੋਗੀ ਸੀ ਸਗੋਂ ਇਹ ਮਨੁੱਖ ਤੇ ਕੁਦਰਤ ਦੀ ਬਿਹਤਰੀ ਲਈ ਸੀ ਤੰਦਰੁਸਤੀ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਸਾਈਕਲ ਨਾਲ ਮੁੜ ਜੁੜਨਾ ਪਵੇਗਾ ਸਾਈਕਲ ਸਮੱਸਿਆ ਦੀ ਜੜ੍ਹ ਖ਼ਤਮ ਕਰਦਾ ਹੈ ਖਾਸ ਕਰਕੇ ਦਿੱਲੀ ਵਰਗੇ ਮਹਾਂਨਗਰਾਂ ’ਚ ਸਾਈਕਲ ਦੀ ਵਰਤੋਂ ਬੇਹੱਦ ਜ਼ਰੂਰੀ ਹੈ ਸਰਕਾਰਾਂ ਹਵਾ ਸ਼ੁੱਧ ਕਰਨ ਲਈ ਅਰਬਾਂ ਰੁਪਏ ਖਰਚ ਰਹੀਆਂ ਹਨ ਇਹੀ ਪੈਸਾ ਸਾਈਕਲ ਸਸਤੇ ਮੁਹੱਈਆ ਕਰਵਾਉਣ ਲਈ ਖਰਚਿਆ ਜਾਵੇ ਤਾਂ ਇਹ ਸਮੱਸਿਆ ਦੀ ਜੜ੍ਹ ਹੀ ਖਤਮ ਕਰ ਦੇਵੇਗਾ।

ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼

ਪ੍ਰਾਈਵੇਟ ਕੰਪਨੀ 16 ਹਜ਼ਾਰ ਤੋਂ 2 ਲੱਖ ਰੁਪਏ ਤੱਕ ਦੇ ਸਾਈਕਲ ਬਣਾ ਰਹੀ ਰਹੀਆਂ ਅਤੇ ਸਾਧਾਰਨ ਸਾਈਕਲ ਨੂੰ ਚਲਾਉਣ ਨੂੰ ਹੀ ਹੀਣਤਾ ਮੰਨਦੇ ਹਨ ਸਾਈਕਲ ਕਲਚਰ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਨਵੀਂ ਪੀੜ੍ਹੀ ਨੂੰ ਜੋੜਿਆ ਜਾਵੇ ਸੰੁਦਰ ਸਾਈਕਲ ਮਹਿੰਗੇ ਹਨ ਸਾਈਕਲ ਜਿੰਨਾ ਸਸਤਾ ਹੋਵੇਗਾ ਓਨਾ ਇਸ ਦਾ ਪ੍ਰਚਲਣ ਵਧੇਗਾ ਇਹ ਵੀ ਜ਼ਰੂਰੀ ਹੈ ਕਿ ਸਮਾਜ ਦੇ ਮੌਜਿਜ਼ ਲੋਕ ਸਾਈਕਲ ਦੀ ਵਰਤੋਂ ਕਰਨ ਤਾਂ ਆਮ ਲੋਕਾਂ ਦਾ ਵੀ ਇਸ ਪ੍ਰਤੀ ਰੁਝਾਨ ਵਧੇਗਾ ਕੁਝ ਆਈਏਐਸ ਤੇ ਆਈਪੀਐਸ ਅਧਿਕਾਰੀਆਂ ਨੇ ਸਾਈਕਲ ’ਤੇ ਦਫਤਰ ਆਉਣ ਦੀ ਮਿਸਾਲ ਕਾਇਮ ਕੀਤੀ ਹੈ ਪਰ ਇਸ ਨੂੰ ਲਹਿਰ ਬਣਾਉਣ ਦੀ ਜ਼ਰੂਰਤ ਹੈ ਇਹ ਸਿਰਫ ਸਾਈਕਲ ਦਿਵਸ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ।