ਵਧਦੀ ਤਕਨੀਕ ਅਤੇ ਦਿਲ ਕੰਬਾਉਦੇ ਰੇਲ ਹਾਦਸੇ

Train Accidents

Train Accidents

ਬਿਨਾ ਸ਼ੱਕ ਬਾਲਾਸੋਰ ਰੇਲ ਹਾਦਸਾ ਦੇਸ਼ ਕੀ ਦੁਨੀਆ ਦੇ ਭਿਆਨਕ ਹਾਦਸਿਆਂ ’ਚੋਂ ਇੱਕ ਹੈ ਐਨਾ ਹੀ ਨਹੀਂ ਅਤੇ ਯਾਦ ਵੀ ਨਹੀਂ ਕਿ ਦੇਸ਼ ’ਚ ਕਦੇ ਇਕੱਠੀਆਂ ਤਿੰਨ ਰੇਲਾਂ ਇਸ ਤਰ੍ਹਾਂ ਟਕਰਾਈਆਂ ਹੋਣ? ਹਾਦਸੇ ਨਾਲ ਜੋ ਇੱਕ ਸੱਚ ਸਾਹਮਣੇ ਆਇਆ ਹੈ ਉਹ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ ਜਿਸ ਵਿਚ ਰਿਜ਼ਰਵ ਬੋਗੀਆਂ ਤੋਂ ਇਲਾਵਾ ਮੌਤਾਂ ਜਨਰਲ ਬੋਗੀਆਂ ’ਚ ਸਵਾਰਾਂ ਦੀਆਂ ਵੀ ਹੋਈਆਂ ਉਸ ਤੋਂ ਵੀ ਵੱਡੀ ਹਮੇਸ਼ਾ ਵਾਂਗ ਸੱਚਾਈ ਇਹ ਕਿ ਇਹ ਹਾਦਸਾ ਸਟੇਸ਼ਨ ਪਹੁੰਚਣ ਤੋਂ ਥੋੜ੍ਹਾ ਪਹਿਲਾਂ ਹੋਇਆ।

ਨਾਨ-ਸਟਾਪ ਗੱਡੀਆਂ ਨੂੰ ਅੱਗੇ ਦਾ ਸਿੱਧਾ ਟਰੈਕ ਫੜਾਉਂਦੇ ਹਨ | Train Accidents

ਅਪ ਅਤੇ ਡਾਊਨ ਦੋਵੇਂ ਟਰੈਕ ਕਿਸੇ ਸਟੇਸ਼ਨ ’ਤੇ ਪਹੁੰਚਣ ਤੋਂ ਪਹਿਲਾਂ ਯਾਤਰੀ ਸੁਵਿਧਾਵਾਂ ਦੀ ਦਿ੍ਰਸ਼ਟੀ ਨਾਲ ਕਈ ਲੁੁੂਪ ਟਰੈਕ ’ਚ ਵੰਡ ਕੇ ਰੁਕਣ ਵਾਲੀਆਂ ਰੇਲਾਂ ਨੂੰ ਪਲੇਟਫਾਰਮਾਂ ਤੱਕ ਅਤੇ ਮਾਲ ਅਤੇ ਅਤੇ ਨਾਨ-ਸਟਾਪ ਗੱਡੀਆਂ ਨੂੰ ਅੱਗੇ ਦਾ ਸਿੱਧਾ ਟਰੈਕ ਫੜਾਉਂਦੇ ਹਨ ਇੱਥੇ ਅੱਗੇ ਜਾ ਰਹੀਆਂ ਜਾਂ ਪਿੱਛੋਂ ਆ ਰਹੀਆਂ ਰੇਲਾਂ ਦੀ ਸਥਿਤੀ ਅਤੇ ਨਿਗਰਾਨੀ ’ਚ ਜ਼ਰਾ ਜਿਹੀ ਅਣਗਹਿਲੀ ਹਾਦਸੇ ’ਚ ਬਦਲ ਜਾਂਦੀ ਹੈ, ਇਹੀ ਹੋਇਆ ਯਕੀਕਨ ਰੇਲਾਂ ਦੀ ਆਵਾਜਾਈ ਲਈ ਨਿੱਤ ਨਵੀਆਂ ਉੱਨਤ ਅਤੇ ਨਵੀਆਂ ਤਕਨੀਕ ਵਿਕਸਿਤ ਹੁੰਦੀਆਂ ਜਾ ਰਹੀਆਂ ਹਨ ਇਸ ਦੇ ਬਾਵਜੂਦ ਇਸ ਦੇ ਹਾਦਸੇ ਓਨੇ ਹੀ ਡੂੰਘੇ ਜ਼ਖ਼ਮ ਵੀ ਛੱਡ ਜਾਂਦੇ ਹਨ।

ਕੋਰੋਮੰਡਲ ਐਕਸਪ੍ਰੈਸ ਡਿਰੇਲ ਹੋ ਕੇ ਖੜ੍ਹੀ ਮਾਲਗੱਡੀ ਨਾਲ ਟਕਰਾਈ | Train Accidents

ਦਰਅਸਲ ਇਹ ਹਾਦਸਾ ਬਹਾਨਾਗਾ ਰੇਲਵੇ ਸਟੇਸ਼ਨ ਕੋਲ ਸ਼ਾਲੀਮਾਰ-ਚੇੱਨਈ ਕੋਰੋਮੰਡਲ ਐਕਸਪ੍ਰੈਸ (12841), ਅਤੇ ਸਰ ਐਮ. ਵਿਸ਼ਵੇਸ਼ਵਰੀਆ ਟਰਮੀਨਲ-ਹਾਵੜਾ ਸੁਪਰਫਾਸਟ ਐਕਸਪ੍ਰੈਸ (12864) ਅਤੇ ਮਾਲਗੱਡੀ ਇੱਕ-ਦੂਜੇ ਨਾਲ ਟਕਰਾਉਣ ਨਾਲ ਹੋਇਆ ਕੋਰੋਮੰਡਲ ਐਕਸਪ੍ਰੈਸ ਡਿਰੇਲ ਹੋ ਕੇ ਖੜ੍ਹੀ ਮਾਲਗੱਡੀ ਨਾਲ ਟਕਰਾਈ, ਡੱਬੇ ਡਿੱਗੇ, ਲੋਕ ਨਿੱਕਲ ਕੇ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ ਠੀਕ ਉਸ ਸਮੇਂ ਦੂਜੇ ਟਰੈਕ ’ਤੇ ਆ ਰਹੀ ਯਸ਼ਵੰਤਪੁਰ ਹਾਵੜਾ ਸੁਪਰਫਾਸਟ ਐਕਸਪ੍ਰੈਸ (12864) ਆ ਗਈ ਅਤੇ ਪਹਿਲਾਂ ਟਕਰਾਈਆਂ ਦੋਵੇਂ ਰੈਲਾਂ ਨਾਲ ਟਕਰਾ ਗਈ ਇਸ ਦੇ ਚੱਲਦਿਆਂ ਹਾਦਸੇ ਦਾ ਰੂਪ ਭਿਆਨਕ ਅਤੇ ਦਿਲ ਦਹਿਲਾ ਦੇਣ ਵਾਲਾ ਹੋ ਗਿਆ ਜਾਨ ਬਚਾ ਕੇ ਭੱਜਦੇ ਕਈ ਲੋਕ ਵੀ ਸ਼ਿਕਾਰ ਹੋ ਗਏ।

ਸਵਾਰੀ ਗੱਡੀਆਂ ਦੇ ਡੱਬੇ ਜਿਗ-ਜੈਗ ਪੋਜੀਸ਼ਨ ’ਚ ਇੱਕ-ਦੂਜੇ ੳੱਪਰ 50-55 ਫੁੱਟ ਤੱਕ ਜਾ ਚੜ੍ਹੇ

ਸਵੇਰੇ ਜਦੋਂ ਡ੍ਰੋਨ ਤੋਂ ਤਸਵੀਰਾਂ ਮਿਲਣੀਆਂ ਸ਼ੁਰੂ ਹੋਈਆਂ ਤਾਂ ਲੰ ਕੰਡੇ ਖੜ੍ਹੇ ਕਰ ਦੇਣ ਵਾਲੇ ਦਰਦਨਾਕ ਮੰਜਰਾਂ ਨੇ ਹੋਰ ਡਰਾ ਦਿੱਤਾ ਜਦੋਂ ਕਿ ਬੋਗੀਆਂ ਦੇ ਅੰਦਰ ਦੀਆਂ ਤਸਵੀਰਾਂ ਬੇਹੱਦ ਦਰਦਨਾਕ ਸਨ ਕਿਸੇ ਦਾ ਸਿਰ ਧੜ ਨਾਲੋਂ ਅੱਡ ਸੀ ਕਿਸੇ ਦੇ ਹੱਥ-ਪੈਰ ਅਤੇ ਵੱਢੇ-ਟੁੱਕੇ ਸਰੀਰ ਮਾਲਗੱਡੀ ਦੇ ਡੱਬੇ ਦੇ ਉੱਪਰ ਸਵਾਰੀ ਗੱਡੀਆਂ ਦੇ ਡੱਬੇ ਜਿਗ-ਜੈਗ ਪੋਜੀਸ਼ਨ ’ਚ ਇੱਕ-ਦੂਜੇ ੳੱਪਰ 50-55 ਫੁੱਟ ਤੱਕ ਜਾ ਚੜ੍ਹੇ ਕਈ ਡੱਬੇ ਸੈਂਕੜੇ ਮੀਟਰ ਦੂਰ ਤੱਕ ਜਾ ਡਿੱਗੇ ਦੋਵੇਂ ਹੀ ਰੇਲਾਂ ਆਪਣੀ ਪੂਰੀ ਸਮਰੱਥਾ ਨਾਲ ਭਰੀਆਂ ਸਨ ਭਾਵ 1750 ਯਾਤਰੀਆਂ ਨੂੰ ਲੈ ਕੇ ਕੁੱਲ 3500 ਯਾਤਰੀਆਂ ਦੀ ਸਮਰੱਥਾ ਦੇ ਨਾਲ ਵੱਖ-ਵੱਖ ਪਰ ਪੂਰੀ ਰਫ਼ਤਾਰ ਨਾਲ ਦੌੜ ਰਹੀਆਂ ਸਨ ਸੈਂਕੜੇ ਜਾਨਾਂ ਚਲੀਆਂ ਗਈਆਂ ਅਤੇ ਹਾਦਸੇ ਦਾ ਸ਼ਿਕਾਰ ਹੋ ਗਈਆਂ।

ਪਿਛਲੇ 20 ਸਾਲਾਂ ’ਚ ਇਹ ਸਭ ਤੋਂ ਵੱਡਾ ਹਾਦਸਾ ਹੈ ਬੀਤੇ ਵਰ੍ਹੇ ਦੀ ਹੀ ਗੱਲ ਹੈ, ਜ਼ੀਰੋ ਰੇਲ ਐਕਸੀਡੈਂਟ ਮਿਸ਼ਨ ’ਚ ਆਟੋ ਬਰੇਕ ਸਿਸਟਮ ’ਤੇ ਤੇਜ਼ੀ ਨਾਲ ਕੰਮ ਦੀਆਂ ਬਹੁਤ ਗੱਲਾਂ ਹੋਈਆਂ ਰੇਲ ਪ੍ਰੋਟੈਕਸ਼ਨ ਐਂਡ ਵਾਰਨਿੰਗ ਭਾਵ ਟੀਪੀਡਬਲਯੂਐਸ ਤਕਨੀਕ ਦਾ ਢਿੰਡੋਰਾ ਪਿੱਟਿਆ ਉਹ ਪ੍ਰਣਾਲੀ ਦੱਸੀ ਗਈ ਜਿਸ ਵਿਚ ਗਲਤੀ ਨਾਲ ਵੀ ਕੋਈ ਰੇਲ ਰੈੱਡ ਸਿਗਨਲ ਜੰਪ ਕਰਕੇ ਜਾਵੇ ਤਾਂ ਇਹ ਵਾਰਨਿੰਗ ਪ੍ਰਣਾਲੀ ਉਸ ਨੂੰ ਰੋਕ ਦੇਵੇਗੀ ਡਿਵਾਈਸ ਲੋਕੋਪਾਇਲਟ ਦੇ ਉਨ੍ਹਾਂ ਰਿਆਕਲਾਪਾਂ ਨੂੰ ਮਾਨੀਟਰ ਕਰੇਗਾ ਜਿਸ ’ਚ ਬਰੇਕ, ਹਾਰਨ, ਥ੍ਰੋਟਲ ਹੈਂਡਲ ਸ਼ਾਮਲ ਹਨ ਜੇਕਰ ਕੋਈ ਲੋਕੋ ਪਾਇਲਟ ਪ੍ਰਤੀਕਿਰਿਆ ਨਹੀਂ ਦੇਵੇਗਾ ਜਾਂ ਅੱਖ ਲੱਗ ਜਾਵੇਗੀ ਤਾਂ ਇਹ ਸਿਸਟਮ ਖੁਦ ਤੁਰੰਤ ਐਕਟੀਵੇਟ ਹੋ ਕੇ ਬਰੇਕ ਲਾਏਗਾ।

ਜੇਕਰ ਰੇਲਾਂ ਦੀ ਰਫ਼ਤਾਰ ਤੈਅ ਸਪੀਡ ਤੋਂ ਜ਼ਿਆਦਾ ਹੋਈ ਅਤੇ ਰੈੱਡ ਸਿਗਨਲ ਦਿਸਿਆ ਤਾਂ ਵੀ ਸਿਸਟਮ ਲੋਕੋ ਪਾਇਲਟ ਦਾ ਰਿਸਪਾਂਸ ਨਾ ਮਿਲਣ ’ਤੇ ਖੁਦ ਸਰਗਰਮ ਹੋਵੇਗਾ

ਜੇਕਰ ਰੇਲਾਂ ਦੀ ਰਫ਼ਤਾਰ ਤੈਅ ਸਪੀਡ ਤੋਂ ਜ਼ਿਆਦਾ ਹੋਈ ਅਤੇ ਰੈੱਡ ਸਿਗਨਲ ਦਿਸਿਆ ਤਾਂ ਵੀ ਸਿਸਟਮ ਲੋਕੋ ਪਾਇਲਟ ਦਾ ਰਿਸਪਾਂਸ ਨਾ ਮਿਲਣ ’ਤੇ ਖੁਦ ਸਰਗਰਮ ਹੋਵੇਗਾ ਅਤੇ ਹੌਲੀ-ਹੌਲੀ ਬਰੇਕ ਲਾ ਕੇ ਇੰਜਣ ਬੰਦ ਕਰ ਦੇਵੇਗਾ ਇਸ ਹਾਦਸੇ ’ਤੇ ਇਸ ਤੋਂ ਵੀ ਵੱਡੀ ਬਿਡੰਬਨਾ ਜਾਂ ਮਜ਼ਾਕ ਇਹ ਕਿ ਸਿਰਫ਼ ਇੱਕ ਦਿਨ ਪਹਿਲਾਂ 1 ਜੂਨ ਨੂੰ ਹੀ ਰੇਲ ਮੰਤਰਾਲੇ ਨੇ ਰੇਲ ਸੁਰੱਖਿਆ ’ਤੇ ਵੱਡਾ ਚਿੰਤਨ ਕੈਂਪ ਲਾਇਆ ਨਵੀਆਂ ਤਕਨੀਕਾਂ ’ਤੇ ਜ਼ੋਰਦਾਰ ਪੱਖ ਰੱਖਿਆ ਰੇਲ ਦੇ ਸਫਰ ਨੂੰ ਸੁਰੱਖਿਅਤ ਅਤੇ ਅਰਾਮਦੇਹ ਬਣਾਉਣ ’ਤੇ ਫੋਕਸ ਕੀਤਾ ਅਤੇ ਦਾਅਵਾ ਕੀਤਾ ਕਿ ਕਵਚ ਤਕਨੀਕ ਨਾਲ ਲੈਸ ਰੇਲਾਂ ਦਾ ਆਪਸ ’ਚ ਐਕਸੀਡੈਂਟ ਹੋ ਹੀ ਨਹੀਂ ਸਕਦਾ।

ਇੱਥੋਂ ਤੱਕ ਕਿ ਜੇਕਰ ਇਹ ਦੋ ਰੇਲਾਂ ਆਹਮੋ- ਸਾਹਮਣੇ ਆ ਵੀ ਜਾਣ ਤਾਂ ਇਹ ਤਕਨੀਕ ਉਨ੍ਹਾਂ ਨੂੰ ਖੁਦ ਹੀ ਪਿੱਛੇ ਧੱਕਣ ਲੱਗੇਗੀ ਮਤਲਬ ਰੇਲ ਦਾ ਅੱਗੇ ਵਧਣਾ ਰੁਕ ਜਾਵੇਗਾ ਪਰ ਮਾੜੀ ਕਿਸਮਤ ਦੇਖੋ ਕਿ ਕਵਚ ਦੀ ਗੱਲ ਸਾਹਮਣੇ ਆਉਣ ਤੋਂ ਚੰਦ ਘੰਟਿਆਂ ਅੰਦਰ ਹੀ ਇਹ ਵੱਡਾ ਹਾਦਸਾ ਹੋ ਗਿਆ ਰੇਲਵੇ ਬੋਰਡ ਤੋਂ ਪੂਰੇ ਦੇਸ਼ ’ਚ 34,000 ਕਿਲੋਮੀਟਰ ਰੇਲ ਟਰੈਕ ’ਤੇ ਕਵਚ ਸਿਸਟਮ ਲਾਉਣ ਦੀ ਮਨਜ਼ੂਰੀ ਮਿਲੀ ਹੈ ਸਾਲ 2024 ਤੱਕ ਸਭ ਤੋਂ ਰੁੱਝੇ ਰੇਲ ਟਰੈਕ ’ਤੇ ਇਸ ਨੂੰ ਲਾਉਣਾ ਹੈ ਇਸ ਕਵਚ ਦੀ ਤਕਨੀਕ ਨੂੰ ਰਿਸਰਚ ਡਿਜ਼ਾਇਨ ਐਂਡ ਸਟੈਂਡਰਡ ਆਰਗੇਨਾਈਜੇਸ਼ਨ ਭਾਵ ਆਰਡੀਏਓ ਦੀ ਮੱਦਦ ਨਾਲ ਪੂਰੇ ਦੇਸ਼ ਦੇ ਰੇਲਵੇ ਟਰੈਕ ’ਤੇ ਸ਼ੁਰੂ ਹੋਣਾ ਹੈ।

ਰੇਲਵੇ ਰੇਲ ’ਚ ਟੀਪੀਡਬਲਯੂਐਸ ਸਿਸਟਮ ਵੀ ਲਾਗੂ ਕਰ ਰਿਹਾ ਹੈ

ਹਾਲਾਂਕਿ ਰੇਲ ਮੰਤਰੀ ਦੇ ਰਾਜ ਸਭਾ ’ਚ ਦਿੱਤੇ ਜਵਾਬ ਮੁਤਾਬਿਕ ਇਹ ਤਕਨੀਕ ਦੱਖਣੀ ਮੱਧ ਰੇਲਵੇ ਦੇ 1455 ਰੂਟ ’ਤੇ ਲੱਗ ਗਈ ਹੈ ਇਸ ’ਤੇ ਸਾਲ 2021-22 ’ਚ 133 ਕਰੋੜ ਰੁਪਏ ਖਰਚ ਹੋਏ ਜਦੋਂਕਿ 2022-2023 ’ਚ 272.30 ਕਰੋੜ ਰੁਪਏ ਖਰਚ ਦੀ ਤਜਵੀਜ਼ ਹੈ ਰੇਲਵੇ ਰੇਲ ’ਚ ਟੀਪੀਡਬਲਯੂਐਸ ਸਿਸਟਮ ਵੀ ਲਾਗੂ ਕਰ ਰਿਹਾ ਹੈ ਜੋ ਰੇਲ ਸੁਰੱਖਿਆ ਅਤੇ ਚਿਤਾਵਨੀ ਪ੍ਰਣਾਲੀ ਦਾ ਉਹ ਸਿਸਟਮ ਹੈ ਜਿਸ ਨਾਲ ਐਕਸੀਡੈਂਟ ਘੱਟ ਹੋ ਸਕਦੇ ਹਨ ਇਸ ’ਚ ਹਰ ਰੇਲਵੇ ਸਿਗਨਲ ਇੰਜਣ ਦੇ ਕੈਬ ’ਚ ਲੱਗੀ ਸਕਰੀਨ ’ਤੇ ਦਿਖਾਈ ਦੇੇਵੇਗਾ ਲੋਕੋ ਪਾਇਲਟ ਸੰਘਣੇ ਕੋਹਰੇ, ਬਰਸਾਤ ਜਾਂ ਕਿਸੇ ਹੋਰ ਕਾਰਨ ਨਾਲ ਖਰਾਬ ਮੌਸਮ ਦੇ ਬਾਵਜੂਦ ਕੋਈ ਸਿਗਨਲ ਮਿਸ ਨਹੀਂ ਕਰੇਗਾ ਰੇਲ ਦੀ ਸਹੀ ਰਫ਼ਤਾਰ ਵੀ ਮਾਲੂਮ ਹੰਦੀ ਰਹੇਗੀ ਤਾਂ ਕਿ ਖਰਾਬ ਮੌਸਮ ’ਚ ਰਫ਼ਤਾਰ ਕੰਟਰੋਲ ਕਰ ਸਕੇ।

ਜਦੋਂ ਦੇਸ਼ ’ਚ ਇਨ੍ਹੀਂ ਦਿਨੀਂ ਵੰਦੇ ਭਾਰਤ ਰੇਲ ਦੇ ਸ਼ੁੱਭ-ਆਰੰਭ ਦੀਆਂ ਚਮਕਦਾਰ ਤਸਵੀਰਾਂ ਸਾਹਮਣੇ ਹੁੰਦੀਆਂ ਹਨ ਇਸ ਵਿਚਕਾਰ ਅਜਿਹੇ ਹਾਦਸਿਆਂ ਦਾ ਕਾਲਾ ਸੱਚ ਚਪੇੜ ਤਾਂ ਮਾਰਦਾ ਹੈ ਜ਼ਾਹਿਰ ਹੈ ਕਿ ਲੋਕ ਸਵਾਲ ਤਾਂ ਪੁੱਛਣਗੇ ਕਿ ਕੀ ਦੇਸ਼ ’ਚ ਸਿਰਫ਼ ਲਗਜ਼ਰੀ ਰੇਲਾਂ ਦੇ ਸੰਚਾਲਨ ਨੂੰ ਪਹਿਲ ਹੈ ਅਤੇ ਆਮ ਲੋਕਾਂ ਦੀਆਂ ਰੇਲੀਗੱਡੀਆਂ ਅਤੇ ਪਟੜੀ ’ਤੇ ਕੋਈ ਧਿਆਨ ਨਹੀਂ? ਭਾਵੇਂ ਹੀ ਇਹ ਸਿਆਸੀ ਬਹਿਸ ਦਾ ਵਿਸ਼ਾ ਬਣੇ ਪਰ ਦੇਸ਼ ’ਚ ਆਮ ਸਵਾਰੀ ਗੱਡੀਆਂ ਦੀ ਹਾਲਤ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਸਾਈਕਲ ਦੀ ਖਾਸ ਜ਼ਰੂਰਤ

ਦੇਸ਼ ਦੇ ਆਮ ਯਾਤਰੀਆਂ ਦੀਆਂ ਸੁਵਿਧਾਵਾਂ ’ਤੇ ਵੀ ਧਿਆਨ ਜ਼ਰੂਰੀ ਹੈ ਸਭ ਤੋਂ ਕਮਾਊ ਰੇਲਵੇ ਜੋਨ ’ਚ ਦੱਖਣ ਪੂਰਬ ਮੱਧ ਰੇਲਵੇ ਦਾ ਪੂਰਾ ਧਿਆਨ ਸਿਰਫ਼ ਕੋਲਾ ਢੁਆਈ ’ਤੇ ਹੈ ਯਾਤਰੀ ਸੇਵਾ ’ਚ ਇਹ ਜੋਨ ਸਭ ਤੋਂ ਪੱਛੜਿਆ ਸਾਬਤ ਹੋਇਆ ਹੈ ਸ਼ਾਇਦ ਹੀ ਕੋਈ ਗੱਡੀ ਇੱਥੇ ਆਪਣੇ ਸਹੀ ਸਮੇਂ ’ਤੇ ਚੱਲਦੀ ਹੋਵੇ ਬਿਲਾਸਪੁਰ-ਕਟਨੀ ਰੇਲ ਮਾਰਗ ਯਾਤਰੀ ਸੁਵਿਧਾਵਾਂ ਲਈ ਸਰਾਪ ਅਖਵਾਉਣ ਲੱਗਾ ਹੈ ਤੀਜੀ ਲਾਈਨ ਦਾ ਜ਼ਿਆਦਾਤਰ ਹਿੱਸਾ ਚਾਲੂ ਹੋ ਜਾਣ ਤੋਂ ਬਾਅਦ ਸੁਵਿਧਾਵਾਂ ’ਚ ਇਜ਼ਾਫ਼ੇ ਦੀਆਂ ਖੂਬ ਗੱਲਾਂ ਹੋਈਆਂ ਉਹ ਬੇਮਤਲਬ ਨਿੱਕਲੀਆਂ ਜ਼ਰੂਰੀ ਅਤੇ ਲੰਮੀ ਦੂਰੀ ਦੀਆਂ ਗੱਡੀਆਂ ਦਾ 3-4 ਘੰਟੇ ਦੀ ਦੇਰੀ ਨਾਲ ਚੱਲਣਾ ਆਮ ਤਾਂ 8 ਤੋਂ 10 ਘੰਟੇ ਵੀ ਲੇਟ ਚੱਲਣਾ ਹੈਰਾਨੀ ਭਰਿਆ ਨਹੀਂ ਹੁੰਦਾ।

ਕੋਲੇ ਖਾਤਰ ਮੇਨ ਪਲੇਟਫਾਰਮ ਤੱਕ ਕੋਲ ਸਾਇਡਿੰਗ ’ਚ ਤਬਦੀਲ ਹੋ ਜਾਂਦੇ ਹਨ ਬਿਲਾਸਪੁਰ ਰੇਲ ਜੋਨ ਦਾ ਅਮਲਾਈ ਸਟੇਸ਼ਨ ਸਬੂਤ ਹੈ ਜਿਸ ਦਾ ਮੁੱਖ ਪਲੇਟਫਾਰਮ ਸਾਇਡਿੰਗ ਦੀ ਬਲੀ ਚੜ੍ਹ ਗਿਆ ਫਿਲਹਾਲ ਬਾਲਾਸੋਰ ਤੋਂ 22 ਕਿਲੋਮੀਟਰ ਦੂਰ ਸੰਘਣੀ ਅਬਾਦੀ ਵਾਲੇ ਇਲਾਕੇ ਕੋਲ ਹੋਏ ਇਸ ਹਾਦਸੇ ਨੇ ਰੇਲ ਅਤੇ ਉਸ ਤੋਂ ਜ਼ਿਆਦਾ ਯਾਤਰੀਆਂ ਦੀ ਸੁਰੱਖਿਆ ਸਬੰਧੀ ਤਮਾਮ ਸਵਾਲਾਂ ਦੀ ਝੜੀ ਲਾ ਹੀ ਦਿੱਤੀ ਹੈ ਹਾਦਸੇ ਦੀ ਸ਼ਿਕਾਰ ਕੋਰੋਮੰਡਲ ਐਕਸਪ੍ਰੈਸ ’ਚ ਕੋਈ ਟੱਕਰ ਰੋਕੂ ਭਾਵ ਐਂਟੀ-ਕੋਲੀਜਨ ਉਪਕਰਨ ਨਾ ਹੋਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ : ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ

ਜਿਸ ਨਾਲ ਇੱਕ ਹੀ ਟਰੈਕ ’ਤੇ ਚੱਲਣ ਵਾਲੀਆਂ ਰੇਲਾਂ ਇੱਕ ਨਿਸ਼ਚਿਤ ਦੂਰੀ ’ਤੇ ਰੁਕਦੀਆਂ ਹਨ ਸਵਾਲ ਕਈ ਹਨ ਅਤੇ ਜਾਂਚਾਂ ਵੀ ਕਈ ਹੋਣਗੀਆਂ ਪਰ ਇਹ ਸੱਚ ਹੈ ਕਿ ਸ਼ਾਮ ਕੁਝ ਲੋਕ ਸੌਣ ਦੀ ਤਿਆਰੀ ’ਚ ਸਨ ਤਾਂ ਕੁਝ ਰਾਤ ਦਾ ਖਾਣ ਖਾ ਰਹੇ ਸਨ ਕਈਆਂ ਦੇ ਹੱਥਾਂ ’ਚ ਖਾਣੇ ਦੀ ਬੁਰਕੀ ਹੀ ਸੀ ਕਿ ਉਹ ਖੁਦ ਮੌਤ ਦੀ ਬੁਰਕੀ ਬਣ ਗਏ ਕਾਸ਼! ਆਮ ਭਾਰਤੀਆਂ ਦੀਆਂ ਪਹਿਲੇ ਸਮੇਂ ਤੋਂ ਚੱਲਣ ਵਾਲੀਆਂ ਰੇਲਾਂ ਅਤੇ ਉਨ੍ਹਾਂ ਦੇ ਸੁਰੱਖਿਅਤ ਸਫਰ ਲਈ ਵੀ ਕੁਝ ਸੋਚਿਆ ਜਾਂਦਾ? ਰਾਹਤ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਖੁਦ ਉੱਥੇ ਪਹੁੰਚੇ ਹਨ ਇਸ ਲਈ ਪੂਰੇ ਦੇਸ਼ ਦੇ ਰੇਲ ਯਾਤਰੀਆਂ ’ਚ ਉਮੀਦ ਦੀ ਕਿਰਨ ਬਾਕੀ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਧੂ ਤੇ ਮਜੀਠੀਆ ਦੇ ਜੱਫੀ ਪਾਉਣ ’ਤੇ ਕੱਸਿਆ ਤੰਜ਼