ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ

Bihar Bridge
Bihar Bridge

(ਸੱਚ ਕਹੂੰ ਨਿਊਜ਼) ਖਗੜੀਆ। ਬਿਹਾਰ ਦੇ ਖਗੜੀਆ ‘ਚ ਅਗਵਾਨੀ-ਸੁਲਤਾਨਗੰਜ ਵਿਚਾਲੇ ਗੰਗਾ ‘ਤੇ ਬਣਿਆ ਪੁਲ ਢਹਿ ਗਿਆ। ਹਾਦਸੇ ਜਾਨੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀ ਹੈ। ਪੁਲ ਦੇ ਚਾਰ ਖੰਭੇ ਵੀ ਨਦੀ ਵਿੱਚ ਡੁੱਬ ਗਏ। ਪੁਲ ਦਾ ਕਰੀਬ 192 ਮੀਟਰ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। (Bihar Bridge ) ਹਾਦਸੇ ਦੇ ਸਮੇਂ ਮਜ਼ਦੂਰ ਉੱਥੋਂ 500 ਮੀਟਰ ਦੂਰ ਕੰਮ ਕਰ ਰਹੇ ਸਨ। ਹਾਲਾਂਕਿ ਪੁਲ ਢਹਿ ਜਾਣ ਕਾਰਨ ਗੰਗਾ ਨਦੀ ਵਿੱਚ ਕਈ ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਇਸ ਕਾਰਨ ਨਦੀ ‘ਚ ਕਿਸ਼ਤੀ ‘ਤੇ ਬੈਠੇ ਲੋਕ ਡਰ ਗਏ। ਇਸ ਕਾਰਨ ਕਿਸ਼ਤੀ ਰਾਹੀਂ ਸਫ਼ਰ ਕਰਨ ਵਾਲੇ ਲੋਕ ਦਹਿਸ਼ਤ ਵਿੱਚ ਆ ਗਏ। ਕਿਸੇ ਤਰ੍ਹਾਂ ਲੋਕਾਂ ਨੂੰ ਕਿਸ਼ਤੀਆਂ ਦੇ ਕੰਢੇ ਲਿਆ ਕੇ ਬਾਹਰ ਕੱਢਿਆ ਗਿਆ।

ਜਿਕਰਯੋਗ ਹੈ ਕਿ 23 ਫਰਵਰੀ 2014 ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖਗੜੀਆ ਜ਼ਿਲ੍ਹੇ ਦੇ ਪਰਬਤਾ ਵਿਖੇ ਪੁਲ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ 9 ਮਾਰਚ 2015 ਨੂੰ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ। ਪੁਲ ਦੀ ਲੰਬਾਈ 3.16 ਕਿਲੋਮੀਟਰ ਹੈ।