ਪੂਜਨੀਕ ਗੁਰੂ ਜੀ ਨੇ ਸੇਵਾ ਬਾਰੇ ਫਰਮਾਏ ਅਹਿਮ ਬਚਨ, ਜ਼ਰੂਰ ਪੜ੍ਹੋ

Saint dr MSG

ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਯੂਟਿਊਬ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ ਤੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਨੂੰ ਮਾਲਕ ਸਾਰੀਆਂ ਖੁਸ਼ੀਆਂ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਉਹ ਵੀ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਨਹੀਂ ਹੋ। ਜੋ ਵੀ ਮਾਲਕ ਨੂੰ ਪਿਆਰ ਕਰਦੇ ਹਨ ਉਹ ਮਾਲਕ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਨਾਲ ਲਵਰੇਜ਼ ਕਰ ਦਿੰਦਾ ਹੈ।

ਸੇਵਾ ਉਹ ਹੁੰਦੀ ਹੈ ਜੋ ਬਿਨਾ ਗਰਜ਼ ਤੋਂ ਕੀਤੀ ਜਾਵੇ : Saint Dr. MSG

ਆਪ ਜੀ ਨੇ ਫਰਮਾਇਆ ਕਿ ਸੇਵਾ ਉਹ ਹੁੰਦੀ ਹੈ ਜੋ ਬਿਨਾ ਗਰਜ਼ ਤੋਂ ਕੀਤੀ ਜਾਵੇ। ਆਪ ਜੀ ਨੇ ਫਰਮਾਇਆ ਕਿ ਪੂਜਨੀਕ ਪਰਮ ਪਿਤਾ ਜੀ ਫਰਮਾਇਆ ਕਰਦੇ ਸਨ ਕਿ ਡੇਰਾ ਸੱਚਾ ਸੌਦਾ ਦੀ ਕਮਾਈ ਮਿਹਨਤ ਦੀ ਕਮਾਈ ਹੁੰਦੀ ਹੈ। ਜਦੋਂ ਕੋਈ ਇਸ ਨੂੰ ਖਾਂਦਾ ਹੈ ਤਾਂ ਬੜੀ ਮਿੱਠੀ ਲੱਗਦੀ ਹੈ ਪਰ ਲੋਹੇ ਦੇ ਚਣੇ ਹਨ ਜਿਹੜੇ ਅੰਦਰੋਂ ਅੰਦਰੀਂ ਖਾਂਦੇ ਰਹਿੰਦੇ ਹਨ, ਹਜ਼ਮ ਨਹੀਂ ਹੁੰਦੇ। ਕਈ ਸੇਵਾਦਾਰ ਅਜਿਹੇ ਹੁੰਦੇ ਹਨ ਜੋ ਸੇਵਾ ਕਰਦੇ ਰਹਿੰਦੇ ਨੇ ਤੇ ਕਹਿੰਦੇ ਨੇ ਮੈਨੂੰ ਦਿੱਤਾ ਕੀ? ਨਾਲ ਹੀ ਆਪ ਜੀ ਨੇ ਫਰਮਾਇਆ ਕਿ ਅਸੀਂ ਜਦੋਂ ਸੇਵਾ ਕਰਦੇ ਹੁੰਦੇ ਸੀ ਤਾਂ ਲੰਗਰ ਵੀ ਉਦੋਂ ਹੀ ਖਾਂਦੇ ਸੀ ਜਦੋਂ ਸੇਵਾ ਕੀਤੀ ਹੁੰਦੀ ਸੀ। ਜਿਸ ਦਿਨ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ ਸੀ ਤਾਂ ਖਾਣਾ ਵੀ ਮੁੱਲ ਲੈ ਕੇ ਖਾਂਦੇ ਸੀ।

ਆਪ ਜੀ ਨੇ ਫਰਮਾਇਆ ਕਿ ਆਪਣੇ ਮਾਂ-ਬਾਪ ਦੀ ਸੇਵਾ ਤੋਂ ਸ਼ੁਰੂਆਤ ਕਰੋ। ਦੀਨ ਦੁਖੀਆਂ ਦੀ ਸੇਵਾ ਕਰੋ। ਆਪ ਜੀ ਨੇ ਫਰਮਾਇਆ ਕਿ ਜੋ ਫਕੀਰ ਕਹਿੰਦੇ ਹਨ ਸੱਚੇ ਦਿਲੋਂ ਕੀਤੀ ਗਈ ਸੇਵਾ ਹਮੇਸ਼ਾ ਬਰਕਤਾਂ ਪਾਉਂਦੀ ਹੈ। ਆਪ ਜੀ ਨੇ ਫਰਮਾਇਆ ਕਿ ਅੱਜ ਦਾ ਦੌਰ ਅਜੀਬ ਹੈ। ਜੀਵ ਕਹਿੰਦਾ ਹੈ ਕਿ ਜੇਕਰ ਮੈਂ ਸੇਵਾ ਕਰਾਂ ਤਾਂ ਇਸ ਦਾ ਮੈਨੂੰ ਮੇਵਾ ਮਿਲਣਾ ਚਾਹੀਦਾ ਹੈ। ਆਪ ਜੀ ਨੇ ਫਰਮਾਇਆ ਕਿ ਸੇਵਾ ਦਾ ਮਤਲਬ ਹੁੰਦਾ ਹੈ ਬੇਗਰਜ਼ ਨਿਹਸਵਾਰਥ ਸੇਵਾ ਕਰਨਾ। ਆਪ ਜੀ ਨੇ ਫਰਮਾਇਆ ਕਿ ਘਰ ਪਰਿਵਾਰ ਚਲਾਉਣ ਲਈ ਸਭ ਨੂੰ ਪੈਸਾ ਚਾਹੀਦਾ ਹੈ ਪਰ ਕੋਈ ਹੱਦ ਵੀ ਹੁੰਦੀ ਹੈ।

Saint Dr MSG Live

ਆਪ ਜੀ ਨੇ ਫਰਮਾਇਆ ਕਿ ਕਿਸੇ ਗਰੀਬ ਦੀ ਬੱਚੀ ਦਾ ਵਿਆਹ ਕਰਵਾ ਦਿਓ, ਪੜ੍ਹਾਈ ਵਿੱਚ ਮੱਦਦ ਕਰ ਦਿਓ, ਕਿਸੇ ਕੋਲ ਗਰਮ ਕੱਪੜੇ ਨਹੀਂ ਹਨ ਉਨ੍ਹਾਂ ਨੂੰ ਕੱਪੜੇ ਦਿਵਾ ਦਿਓ। ਰਾਹ ਜਾਂਦੇ ਨੇਤਰਹੀਣ ਨੂੰ ਸੜਕ ਪਾਰ ਕਰਵਾ ਦਿਓ। ਮੰਦਬੁੱਧੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿਓ। ਵਿੱਛੜੇ ਹੋਏ ਬੱਚੇ ਨੂੰ ਉਸ ਦੇ ਮਾਂ-ਬਾਪ ਨਾਲ ਮਿਲਾ ਦਿਓ ਇਸ ਤੋਂ ਵੱਡੀ ਸੇਵਾ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ