Punjab Kisan News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵੱਲੋਂ 9 ਜਨਵਰੀ ਨੂੰ ਮੋਗਾ ਦੀ ਨਵੀਂ ਅਨਾਜ ਮੰਡੀ ਵਿੱਚ ਇੱਕ ਵਿਸ਼ਾਲ ਮਹਾਪੰਚਾਇਤ ਕੀਤੀ ਜਾ ਰਹੀ ਹੈ। ਜਿਸ ਪ੍ਰਤੀ ਕਿਸਾਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਬਲਜਿੰਦਰ ਸਿੰਘ ਬੱਬੀ ਫਿਰੋਜਸ਼ਾਹ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਸੇਖੋਂ ਤਲਵੰਡੀ ਭਾਈ, ਬਲਜੀਤ ਸਿੰਘ ਭੰਗਾਲੀ ਪ੍ਰਧਾਨ ਬਲਾਕ ਘੱਲ ਖੁਰਦ, ਰਜਿੰਦਰਪਾਲ ਸਿੰਘ ਲਾਡਾ ਬਲਾਕ ਵਿੱਤ ਸਕੱਤਰ ਤੇ ਮੇਲਾ ਸਿੰਘ ਭੋਲੂਵਾਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੀ ਨਵੀਂ ਅਨਾਜ ਮੰਡੀ ਵਿੱਚ ਇੱਕ ਬਹੁਤ ਵੱਡੀ ਵਿਸ਼ਾਲ ਮਹਾਪੰਚਾਇਤ ਕੀਤੀ ਜਾ ਰਹੀ ਹੈ। Punjab Kisan News
Read Also: Merger: RBI ਨੇ ਦੋ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, ਜਾਣੋ ਦੋਵਾਂ ਬੈਂਕਾਂ ਦੇ ਗਾਹਕਾਂ ਦਾ ਕੀ ਹੋਵੇਗਾ?
ਜਿਸ ਦਾ ਮਕਸਦ ਖੇਤੀ ਮੰਡੀ ਕਰਨ ਦੀ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣਾ ਤੇ ਸਾਰੀਆਂ ਫਸਲਾਂ ਤੇ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ ਟੂ 50 ਪਲਸ ਦੇ ਫਾਰਮੂਲੇ ਅਨੁਸਾਰ ਲਾਭਕਾਰੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਅਤੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ ਖਤਮ ਕਰ ਲਈ ਗਰੰਟੀ ਕਾਨੂੰਨ ਬਣਾਉਣਾ ਆਦਿ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਜਿਸ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲਈ ਇਕਾਈ ਪ੍ਰਧਾਨਾਂ ’ਤੇ ਆਹੁਦੇਦਾਰਾ ਵੱਲੋਂ ਕਿਸਾਨ ਮਹਾਪੰਚਾਇਤ ਲਈ ਕਿਸਾਨਾਂ ਨੂੰ ਘਰ ਜਾ-ਜਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ। Punjab Kisan News