ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੀ, ਰਸਮ ਅਨੁਸਾਰ ਪੰਜਾਬ ’ਚ ਕੀਤਾ ਗਿਆ ਸਵਾਗਤ

Bharat Jodo Yatra Punjab

ਲਾਲ ਰੰਗ ਦੀ ਦਸਤਾਰ ‘ਚ ਦਿਸੇ ਰਾਹੁਲ ਗਾਂਧੀ

ਫਤਿਹਗੜ੍ਹ ਸਾਹਿਬ (ਸੱਚ ਕਹੂੰ ਨਿਊਜ਼)। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ (Bharat Jodo Yatra Punjab) ਦਾ ਪੰਜਾਬ ’ਚ ਆਗਾਜ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਲਾਲ ਰੰਗ ਦੀ ਦਸਤਾਰ ਸਜਾਈ ਹੋਈ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਕਾਂਗਰਸ ਤੋਂ ਰਸਮ ਅਨੁਸਾਰ ਤਿਰੰਗਾ ਝੰਡਾ ਪ੍ਰਾਪਤ ਕੀਤਾ ਅਤੇ ਪੰਜਾਬ ’ਚ ‘ਭਾਰਤ ਜੋੜੋ ਯਾਤਰਾ’ ਦਾ ਸੁਆਗਤ ਕੀਤਾ। ਪਹਿਲੇ ਦਿਨ ਰਾਹੁਲ ਗਾਂਧੀ ਵੱਲੋਂ ਸਰਹੰਦ ਤੋਂ ਖੰਨਾ ਤੱਕ ਯਾਤਰਾ ਕੀਤੀ ਜਾਵੇਗੀ।

Bharat Jodo Yatra PunjabBharat Jodo Yatra Punjab

ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ 3 ਹਜ਼ਾਰ ਕਿਲੋਮੀਟਰ ਤੋਂ ਇਹ ਯਾਤਰਾ (Bharat Jodo Yatra) ਕਰ ਲਈ ਹੈ ਅਤੇ ਇਹ ਕਸ਼ਮੀਰ ’ਚ ਖਤਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਨਫਰਤ ਫੈਲਾਈ ਗਈ ਹੈ ਅਤੇ ਧਰਮਾਂ ਦੇ ਨਾਂ ’ਤੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਿਆਰ ਮੁਹੱਬਤ ਵਧਾਉਣ ਤੇ ਦੇਸ਼ ਨੂੰ ਜੋੜਨ ਲਈ ਇਹ ਯਾਤਰਾ ਕਾਮਯਾਬ ਹੋਵੇਗੀ। ਅੱਜ ਤੋਂ ਚੱਲੀ ਇਹ ਭਾਰਤ ਜੋੜੋ ਯਾਤਰਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਘੁੰਮੇਗੀ। Bharat Jodo Yatra Punjab

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ