ਪੀ ਜੀ ਆਈ ਵਿਖੇ ਜੇਰੇ ਇਲਾਜ ਜਸਵੀਰ ਸਿੰਘ ਕੁਦਨੀ ਦਾ ਹਾਲ ਚਾਲ ਜਾਣਨ ਪੁੱਜੇ Bhagwant Mann ਅਤੇ cheema

PGI ਵਿਖੇ ਜੇਰੇ ਇਲਾਜ ਜਸਵੀਰ ਸਿੰਘ ਕੁਦਨੀ ਦਾ ਹਾਲ ਚਾਲ ਜਾਣਨ ਪੁੱਜੇ Bhagwant Mann ਅਤੇ cheema

ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਬੀਤੇ ਦਿਨ ਪੰਜਾਬ ਸਰਕਾਰ ਵਲੋਂ ਵਧਾਈਆਂ ਬਿਜਲੀ ਦਰਾਂ ਦੇ ਵਿਰੋਧ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਸਮੇਂ ਚੰਡੀਗੜ੍ਹ ਪੁਲਿਸ ਦੁਆਰਾ ਮਾਰੀਆਂ ਗਈਆਂ ਜਲ ਤੋਪਾਂ ਦੀਆਂ ਤੇਜ ਬੁਛਾੜਾਂ  ਕਾਰਨ ਜ਼ਖਮੀ ਹੋਏ ਸ. ਜਸਵੀਰ ਸਿੰਘ ਕੁਦਨੀ ਹਲਕਾ ਇੰਚਾਰਜ ਲਹਿਰਾਗਾਗਾ ਦਾ ਹਾਲ ਚਾਲ ਜਾਣਨ ਲਈ ਭਗਵੰਤ ਤੇ ਹਰਪਾਲ ਸਿੰਘ ਚੀਮਾ ਪੀ ਜੀ ਆਈ ਵਿਖੇ ਪਹੁੰਚੇ ਇਸ ਮੌਕੇ ਐਡਵੋਕੇਟ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤੇਜ ਬੁਛਾਰਾਂ ਕਾਰਨ ਕੋਈ 2 ਦਰਜਨ ਤੋਂ ਵੱਧ ਆਗੂ ਅਤੇ ਵਰਕਰ ਜਖਮੀ ਹੋਏ ਹਨ ।

ਵਿਧਾਨ ਸਭਾ ਹਲਕਾ ਲਹਿਰਾ ਦੇ ਇੰਚਾਰਜ ਸ. ਜਸਵੀਰ ਸਿੰਘ ਕੁਦਨੀ ਦੀ ਸੱਜੀ ਅੱਖ ਵਿੱਚ ਪਾਣੀ ਦੀਆਂ ਤੇਜ ਬੁਛਾਰਾਂ ਸਿੱਧੀਆਂ ਵੱਜਣ ਕਾਰਨ ਅੱਖ ਨੂੰ ਕਾਫੀ ਗੰਭੀਰ ਚੋਟ ਆਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ ਜੀ ਆਈ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਚੈਕਅੱਪ ਤੋਂ ਬਾਅਦ ਅੱਖ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬੀਤੀ ਰਾਤ ਉਪਰੇਸ਼ਨ ਕੀਤਾ ਗਿਆ ਹੈ ਅਤੇ ਉਪਰੇਸ਼ਨ  ਦੇ 48 ਘੰਟਿਆਂ ਬਾਅਦ ਡਾਕਟਰਾਂ ਵੱਲੋਂ ਦੁਬਾਰਾ ਟੈਸਟ ਕੀਤੇ ਜਾਣੇ ਹਨ ।

ਕੈਪਟਨ ਸਰਕਾਰ ਡੰਡੇ ਦੇ ਜੋਰ ਨਾਲ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ : ਚੀਮਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰ ਫਰੰਟ ‘ਤੇ ਫੇਲ੍ਹ ਹੋ ਚੁੱਕੀ ਕੈਪਟਨ ਸਰਕਾਰ ਡੰਡੇ ਦੇ ਜੋਰ ਨਾਲ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਪੁਰਅਮਨ ਢੰਗ ਨਾਲ ਮੁਜ਼ਾਹਰਾ ਕਰਨ ਵਾਲਿਆਂ ਵਿਰੁੱਧ ਜਾਬਰ ਨੀਤੀਆਂ ਅਪਣਾ ਰਹੀ ਹੈ ।  ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਲਿਖਤੀ ਰੂਪ ‘ਚ ਇਹ ਕਿਹਾ ਸੀ ਕਿ ਪਾਵਰਕੌਮ ਵਲੋਂ ਨਿੱਜੀ ਬਿਜਲੀ ਖਰੀਦ ਸਮਝੌਤੇ ਪੀ.ਪੀ.ਏਜ ਮੁਲਾਂਕਣ ਕੀਤੇ ਜਾਣਗੇ ਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ ।

  • ਇਸ ਦੇ ਨਾਲ ਹੀ ਪਾਵਰਕੌਮ ਦੀ ਕਾਰਗੁਜਾਰੀ ‘ਤੇ ਆਡਿਟ ਕਰਵਾਉਣ ਦੀ ਗੱਲ ਕਹੀ ਗਈ ਸੀ
  • ਪਰ ਸਰਕਾਰ ਕਿਸੇ ਵੀ ਵਾਅਦੇ ‘ਤੇ ਖਰੀ ਨਹੀਂ ਉਤਰੀ ।
  • ਉਨਾਂ ਕਿਹਾ ਕਿ ਸਰਕਾਰ ਨੇ ਦਰਜਨ ਤੋਂ ਵੱਧ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ
  • ਅੱਜ ਦੇਸ ਦੇ ਸਾਰੇ ਸੂਬਿਆਂ ਨਾਲੋਂ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Bhagwant Mann