‘ਬਲਾੱਕਬਸਟਰ’ ਕੁਆਰਟਰ ਫਾਈਨਲ ‘ਚ ਨਿੱਤਰਨਗੇ ਬੈਲਜ਼ੀਅਮ : ਬ੍ਰਾਜ਼ੀਲ

ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News

  • ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News

ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ ਦੇ ਬਾਵਜ਼ੂਦ ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ ਅਤੇ ਬੈਲਜ਼ੀਅਮ ਨੇ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹੁਣ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ‘ਬਲਾਕਬਸਟਰ’ ਮੁਕਾਬਲੇ ‘ਚ ਆਖ਼ਰੀ ਚਾਰ ‘ਚ ਜਗ੍ਹਾ ਬਣਾਉਣ ਲਈ ਨਿੱਤਰਨਗੀਆਂ।

ਟੂਰਨਾਮੈਂਟ ਦੀਆਂ ਹੈਵੀਵੇਟ ਜਰਮਨੀ, ਸਪੇਨ, ਅਰਜਨਟੀਨਾ ਅਤੇ ਪੁਰਤਗਾਲ ਦੇ ਬਾਹਰ ਹੋ ਜਾਣ ਤੋਂ ਬਾਅਦ ਹੁਣ ਮੁਕਾਬਲਾ ਸਾਰੀਆਂ ਟੀਮਾਂ ਲਈ ਖੁਲ੍ਹਾ ਮੰਨਿਆ ਜਾ ਰਿਹਾ ਹੈ ਜਿੱਥੇ ਕੋਈ ਵੀ ਖ਼ਿਤਾਬ ਜਾਂ ਜਿੱਤ ਦੀ ਦਾਅਵੇਦਾਰ ਨਹੀਂ ਰਹਿ ਗਈ ਹੈ 2014 ਵਿਸ਼ਵ ਕੱਪ ਦੀ ਮੇਜ਼ਬਾਨ ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਮੁਸ਼ਕਲ ਮੈਚ ਜਿੱਤਿਆ ਅਤੇ ਟੀਟੇ ਦੀ ਕਪਤਾਨੀ ‘ਚ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂਅ ਕਰਨ ਦਾ ਦਾਅਵਾ ਬਣਾਈ ਰੱਖਿਆ। (Sports News)

ਹਾਲਾਂਕਿ ਬੈਲਜ਼ੀਅਮ ਲਈ ਜਾਪਾਨ ਵਿਰੁੱਧ ਆਖ਼ਰੀ ਮੈਚ ‘ਚ 3-2 ਦੀ ਜਿੱਤ ਕਾਫ਼ੀ ਰੋਮਾਂਚਕ ਰਹੀ ਜਿਸ ਵਿੱਚ ਉਹ ਉਲਟਫੇਰ ਦਾ ਸ਼ਿਕਾਰ ਹੁੰਦੇ ਹੁੰਦੇ ਬਚਿਆ। ਬ੍ਰਾਜ਼ੀਲ ਵਿਰੁੱਧ ਬੈਲਜ਼ੀਅਮ ਦੇ ਕਪਤਾਨ ਈਡਨ ਹਜ਼ਾਰਡ ਅਤੇ ਰੋਮੇਲੂ ਲੁਕਾਕੂ ਤੋਂ ਟੀਮ ਨੂੰ ਕਾਫ਼ੀ ਆਸਾਂ ਹੋਣਗੀਆਂ ਜੋ ਉਹਨਾਂ ਦੇ ਸਟਾਰ ਫਾਰਵਰਡ ਹਨ ਪਰ ਵਿਰੋਧੀ ਬ੍ਰਾਜ਼ੀਲੀ ਟੀਮ ਦੀ ਡਿਫੈਂਸ’ਚ ਸੰਨ੍ਹ ਲਾਉਣੀ ਇਸ ਵਾਰ ਉਹਨਾਂ ਲਈ ਵੱਡੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਟੂਰਨਾਮੈਂਟ ‘ਚ ਹੁਣ ਤੱਕ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਖਾਧਾ ਹੈ ਅਤੇ ਕੁੱਲ ਸੱਤ ਗੋਲ ਕੀਤੇ ਹਨ। (Sports News)

ਬ੍ਰਾਜ਼ੀਲ ਦੇ ਕੇਸਮਿਰੋ ਦੀ ਬਰਖ਼ਾਸਤਗੀ ਬੈਲਜ਼ੀਅਮ ਲਈ ਰਾਹਤ | Sports News

ਮੈਕਸਿਕੋ ਵਿਰੁੱਧ ਬ੍ਰਾਜ਼ੀਲ ਦੀ 2-0 ਦੀ ਜਿੱਤ ਟੀਮ ਲਈ ਸਭ ਤੋਂ ਰੋਮਾਂਚਕ ਰਹੀ ਸੀ ਜਿਸ ਵਿੱਚ ਮੱਧ ਡਿਫੈਂਸ ‘ਚ ਥਿਆਗੋ ਸਿਲਵਾ ਅਤੇ ਮਿਰਾਂਡਾ ਅਤੇ ਫੁੱਲ ਬੈਕ ਫੇਗਨਰ ਨੇ ਅਹਿਮ ਭੂਮਿਕਾ ਨਿਭਾਈ ਸੀ ਹਾਲਾਂਕਿ ਬੈਲਜ਼ੀਅਮ ਲਈ ਥੋੜ੍ਹੀ ਰਾਹਤ ਮਿਡਫੀਲਡਰ ਕੇਸਮਿਰੋ ਦੀ ਬਰਖ਼ਾਸਤਗੀ ਹੈ ਜਿਸਨੂੰ ਮੈਕਸਿਕੋ ਵਿਰੁੱਧ ਮੈਚ ਦੌਰਾਨ ਦੋ ਪੀਲੇ ਕਾਰਡ ਮਿਲੇ ਸਨ ਕੇਸਮਿਰੋ ਬ੍ਰਾਜ਼ੀਲ ਦੀ ਸਫ਼ਲਤਾ ‘ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਬ੍ਰਾਜ਼ੀਲੀ ਟੀਮ ਦੇ ਫਾਰਵਰਡ ਅਤੇ ਨੇਮਾਰ ਸਮੇਤ ਅਹਿਮ ਗੋਲ ਸਕੋਰਰਾਂ ਨੇ ਸ਼ੁਰੂਆਤ ‘ਚ ਨਿਰਾਸ਼ ਕੀਤਾ ਸੀ ਪਰ ਪਿਛਲੇ ਮੈਚ ‘ਚ ਨੇਮਾਰ ਦੇ ਪ੍ਰਦਰਸ਼ਨ ਨੇ ਟੀਮ ਨੂੰ ਉਸਦੇ ਮਹੱਤਵਪੂਰਨ ਕੁਆਰਟਰ ਫਾਈਨਲ ‘ਚ ਚੰਗੇ ਪ੍ਰਦਰਸ਼ਨ ਦੀ ਆਸ ਬਣਾਈ ਹੈ ਅਤੇ ਬੈਲਜ਼ੀਅਮ ਦੀ ਡਿਫੈਂਸ ‘ਚ ਸੰਨ੍ਹ ਲਾਉਣ ‘ਚ ਨੇਮਾਰ, ਵਿਲਿਅਮ ਅਤੇ ਫਿਲੀਪ ਕੋਟਿਨ੍ਹੋ ਦੀ ਤਿਕੜੀ ਦੇ ਮੋਢਿਆਂ ‘ਤੇ ਵੱਡੀ ਜ਼ਿੰਮ੍ਹੇਦਾਰੀ ਹੋਵੇਗੀ।