ਲੀਡਰ ਤੋਂ ਪਹਿਲਾਂ ਇਨਸਾਨ ਬਣੋ

ਲੀਡਰ ਤੋਂ ਪਹਿਲਾਂ ਇਨਸਾਨ ਬਣੋ

ਪੰਜਾਬ ਦੇ ਵਿਧਾਇਕ ਜੋਗਿੰਦਰ ਪਾਲ ਨੇ ਕਿਸੇ ਸਮਾਰੋਹ ’ਚ ਸਵਾਲ ਪੁੱਛਣ ਵਾਲੇ ਇੱਕ ਨੌਜਵਾਨ ਨੂੰ ਥੱਪੜ ਜੜ੍ਹ ਦਿੱਤਾ ਇਹ ਘਟਨਾ ਸਿਆਸੀ ਨਿਘਾਰ ਦੀ ਵੱਡੀ ਮਿਸਾਲ ਹੈ ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਆਗੂ ਬਣਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਨਸਾਨ ਜ਼ਰੂਰ ਬਣਿਆ ਜਾਵੇ ਇਹ ਵਿਧਾਇਕ ਦੀ ਮਰਜ਼ੀ ਸੀ ਕਿ ਉਹ ਪੂਰਾ, ਅਧੁੂਰਾ ਜਵਾਬ ਦੇਂਦੇ ਜਾ ਟਾਲ ਦਿੰਦੇ, ਪਰ ਥੱਪੜ ਮਾਰਨ ਦਾ ਕੋਈ ਅਧਿਕਾਰ ਨਹੀਂ ਸਗੋਂ ਇਹ ਹਿੰਸਾ ਦੀ ਸ੍ਰੇਣੀ ’ਚ ਆਉਂਦਾ ਹੈ ਇਹ ਘਟਨਾ ਸਾਬਤ ਕਰਦੀ ਹੈ ਕਿ ਕੁਝ ਸਿਆਸਤਦਾਨਾਂ ਦਾ ਲੋਕਤੰਤਰ ਨਾਲ ਨੇੜੇ ਤੇੜੇ ਦਾ ਸਬੰਧ ਵੀ ਨਹੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੀ ਗੱਲ ਸੁਣਨ ’ਤੇ ਕਿਸੇ ਵੀ ਮਸਲੇ ਪ੍ਰਤੀ ਆਪਣੀ ਜਵਾਬਦੇਹੀ ਤੋਂ ਨਾ ਭੱਜਣ ਰਾਜਨੀਤੀ ਸੇਵਾ ਸੀ

ਜਿਸ ਨੂੰ ਕਈ ਆਗੂ ਨਿੱਜੀ ਜਾਗੀਰ ਮੰਨ ਕੇ ਬੈਠ ਗਏ ਹਨ ਸਿਰਫ਼ ਉਹੀ ਆਗੂ ਹੀ ਪ੍ਰਵਾਨ ਚੜ੍ਹਦੇ ਹਨ ਜਿਹੜੇ ਜਨਤਾ ਦਾ ਦੁੱਖ ਸੁੱਖ ਸੁਣਨ ਦੇ ਨਾਲ ਨਾਲ ਉਸ ਦਾ ਹੱਲ ਵੀ ਕੱਢਦੇ ਹਨ ਇਹ ਨੇੜਤਾ ਵੀ ਸਿਰਫ਼ ਵਿਖਾਵਾ ਨਹੀਂ ਹੋਣੀ ਚਾਹੀਦੀ ਸਗੋਂ ਲੋਕਾਂ ਦੇ ਕੰਮਾਂ ਪ੍ਰਤੀ ਜਜ਼ਬਾ ਹੋਣਾ ਚਾਹੀਦਾ ਹੈ ਇਹ ਹਕੀਕਤ ਹੈ ਕਿ ਅਸੀਂ ਲੋਕਤੰਤਰ ਨੂੰ ਅਪਣਾ ਤਾਂ ਲਿਆ ਪਰ ਉਸ ਦੀ ਭਾਵਨਾ ਨੂੰ ਦਿਲੋਂ ਦਿਮਾਗ ’ਚ ਨਹੀਂ ਵਸਾ ਸਕੇ ਇਸ ਮਾਮਲੇ ’ਚ ਯੂੁਰਪੀਨ ਤੇ ਅਮਰੀਕੀ ਮੁਲਕਾਂ ਦੇ ਸਿਆਸਤਦਾਨ ਪ੍ਰੇਰਨਾ ਦੇ ਸਰੋਤ ਹਨ,

ਜੋ ਆਮ ਆਦਮੀ ਵਾਂਗ ਵਿਹਾਰ ਕਰਦੇ ਨਜ਼ਰ ਆਉਂਦੇ ਹਨ ਕੈਨੇਡਾ, ਉਰੂਗੁਏ ਨਿਊਜੀਲੈਂਡ ਸਮੇਤ ਕਈ ਮੁਲਕਾਂ ਦੇ ਸਾਸ਼ਨ ਮੁਖੀਆ ਨੇ ਲੋਕਾਂ ਨਾਲ ਨੇੜਤਾ ਬਣਾਈ ਤੇ ਸਰਕਾਰੀ ਖ਼ਜ਼ਾਨੇ ਦਾ ਪੈਸਾ ਨਿੱਜੀ ਕੰਮਾਂ ਲਈ ਨਾ ਵਰਤਣ ਦੀ ਮਿਸਾਲ ਕਾਇਮ ਕੀਤੀ ਅਸਲ ’ਚ ਸਾਡੇ ਮੁਲਕ ’ਚ ਸਿਆਸੀ ਆਗੂ ਅਜੇ ਰਾਜਾਸ਼ਾਹੀ, ਸਾਮੰਤਵਾਦੀ ਕਦਰਾਂ ਕੀਮਤਾਂ ਦੇ ਜਾਲ ’ਚੋਂ ਬਾਹਰ ਨਹੀਂ ਨਿਕਲ ਸਕੇ ਭਾਰਤੀ ਆਗੂ ਅਜੇ ਵੀ ਬਾਦਸ਼ਾਹਾਂ ਵਾਂਗ ਹੁਕਮ ਚਲਾਉਣ ਤੇ ਆਪਣੀ ਹੀ ਗੱਲ ਨੂੰ ਰੱਬੀ ਕਾਨੂੰਨ ਮੰਨਣ ਦੀ ਸੋਚ ਤੋਂ ਬਾਹਰ ਨਹੀਂ ਆ ਸਕੇ ਇਹੀ ਕਾਰਨ ਹੈ ਕਿ ਆਮ ਜਨਤਾ ’ਚ ਸਿਆਸੀ ਆਗੂਆਂ ਖਾਸ ਕਰਕੇ ਸੱਤਾਧਿਰ ਪ੍ਰਤੀ ਰੋਸ ਹੁੰਦਾ ਹੈ

ਇਸੇ ਕਾਰਨ ਹੀ ਸਿਆਸੀ ਆਗੂਆਂ ਦੇ ਘਿਰਾਓ ਤੇ ਟਕਰਾਓ ਵਧ ਰਹੇ ਹਨ ਚੋਣਾਂ ਜਿੱਤ ਕੇ ਕਿਸੇ ਵੀ ਆਗੂ ਨੂੰ ਜਨਤਾ ਦਾ ਮਾਲਕ ਬਣਨ ਦਾ ਅਧਿਕਾਰ ਨਹੀਂ ਸਗੋਂ ਸੇਵਕ ਬਣਨ ਦਾ ਅਧਿਕਾਰ ਮਿਲ ਜਾਂਦਾ ਹੈ ਸਿਆਸੀ ਤਾਸੀਰ ਨੂੰ ਬਦਲਣ ਲਈ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਹੇਠਲੇ ਆਗੂਆਂ ਲਈ ਲੋਕਤੰੰਤਰ ਦੀ ਮਰਿਆਦਾ ਸਿਖਾਉਣੀ ਚਾਹੀਦੀ ਹੈ ਰਾਜਨੀਤੀ ’ਚ ਦਾਖ਼ਲ ਹੋਣ ਵਾਲੇ ਲਈ ਰਾਜਨੀਤੀ ਦੀ ਸਮਝ ਤੇ ਰਾਜਨੀਤੀ ਦੀ ਮਰਿਆਦਾ ਦਾ ਪਾਲਣ ਜ਼ਰੂਰੀ ਹੈ ਸਿਰਫ਼ ਚੋਣਾਂ ਜਿੱਤਣ ਦੀ ਸਮਰੱਥਾ ਹੀ ਆਗੂ ਦੀ ਇੱਕੋ ਇੱਕ ਯੋਗਤਾ ਨਹੀਂ ਹੋਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ