ਸੱਚ ਬੋਲਣਾ ਸੁਖੀ ਰਹਿਣਾ

ਸੱਚ ਬੋਲਣਾ ਸੁਖੀ ਰਹਿਣਾ

ਉੱਚਾ ਬੋਲ ਕੇ ਕੌਣ ਮੁਸੀਬਤ ਮੁੱਲ ਲਵੇ, ਇਹ ਕਹਿੰਦੇ ਹੋਏ ਅਕਸਰ ਲੋਕਾਂ ਨੂੰ ਸੁਣਿਆ ਜਾਂਦਾ ਹੈ ਲੋਕ ਅਸਲੀ ਗੱਲਾਂ ਨੂੰ ਛੁਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਝੂਠ ਤਾਂ ਬੋਲਦੇ ਹੀ ਹਨ, ਨਾਲ ਹੀ ਅਸਲੀਅਤ ਨੂੰ ਛੁਪਾਉਣ ਲਈ ਢੋਂਗ ਤੇ ਦਿਖਾਵਾ ਵੀ ਕਰਦੇ ਹਨ ਪਰ ਇੱਕ ਵਾਰ ਸੱਚ ਬੋਲਣ ਨਾਲ ਤੁਸੀਂ ਕਈ ਵਾਰ ਦੇ ਝੂਠ ਬੋਲਣ ਤੋਂ ਬਚ ਜਾਂਦੇ ਹੋ ਇੱਕ ਦਿਲਚਸਪ ਘਟਨਾ ਜੋ ਸੱਚ ਦੇ ਫਾਇਦੇ ਨੂੰ ਬਿਆਨ ਕਰਦੀ ਹੈ ਇੱਕ ਚੋਰ ਆਪਣੇ ਇਲਾਕੇ ’ਚ ਬਹੁਤ ਮਸ਼ਹੂਰ ਸੀ ਉਹ ਚੋਰ ਅਮੀਰਾਂ ਦਾ ਧਨ ਚੋਰੀ ਕਰਕੇ ਗਰੀਬਾਂ ਦੀ ਮੱਦਦ ਕਰਦਾ ਬੇਸ਼ੱਕ ਉਹ ਚੋਰੀ ਕਰਨ ਦਾ ਬੁਰਾ ਕੰਮ ਕਰਦਾ ਸੀ

ਪਰ ਲੋਕ ਤਾਂ ਉਸ ਨੂੰ ਆਪਣਾ ਹਮਦਰਦ ਮੰਨਦੇ ਸਨ ਇੱਕ ਵਾਰ ਉਸ ਪਿੰਡ ’ਚ ਇੱਕ ਫਕੀਰ ਆਇਆ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਸਾਰੀ ਤਰ੍ਹਾਂ ਦੇ ਲੋਕ ਆਉਂਦੇ ਉਹ ਚੋਰ ਵੀ ਕਾਫ਼ੀ ਪ੍ਰਭਾਵਿਤ ਹੋਇਆ ਇੱਕ ਦਿਨ ਉਹ ਫਕੀਰ ਕੋਲ ਗਿਆ ਤੇ ਪੁੱਛਿਆ, ‘‘ਮਹਾਰਾਜ ਮੇਰਾ ਕਲਿਆਣ ਕਿਵੇਂ ਹੋ ਸਕਦਾ ਹੈ?’’ ਫਕੀਰ ਨੇ ਕਿਹਾ, ‘‘ਜੇਕਰ ਤੂੰ ਸੱਚ ਦਾ ਰਸਤਾ ਅਪਣਾਏਂਗਾ ਤਾਂ ਤੇਰਾ ਕਲਿਆਣ ਜ਼ਰੂਰ ਹੋਵੇਗਾ’’ ਉਦੋਂ ਤੋਂ ਉਹ ਚੋਰ ਹਮੇਸ਼ਾ ਸੱਚ ਬੋਲਣ ਲੱਗਾ ਇੱਕ ਰਾਤ ਚੋਰ ਰਾਜੇ ਦੇ ਮਹਿਲ ’ਚ ਚੋਰੀ ਕਰਨ ਪਹੁੰਚਿਆ ਸੋਨਾ, ਚਾਂਦੀ ਤੇ ਬਹੁਤ ਸਾਰੇ ਗਹਿਣੇ ਲੈ ਕੇ ਜਦੋਂ ਉਹ ਮਹਿਲ ’ਚੋਂ ਭੱਜਣ ਲੱਗਾ ਤਾਂ ਰਾਜੇ ਦੇ ਸਿਪਾਹੀਆਂ ਨੇ ਉਸ ਨੂੰ ਫੜ੍ਹ ਲਿਆ ਤੇ ਪੁੱਛਿਆ ਕਿ ਤੁੂੰ ਕੌਣ ਏਂ?

ਚੋਰ ਨੇ ਸੋਚਿਆ ਕਿ ਜੇਕਰ ਉਹ ਸੱਚ ਬੋਲੇਗਾ ਤਾਂ ਇਹ ਲੋਕ ਉਸ ਨੂੰ ਫੜ ਕੇ ਜ਼ੇਲ੍ਹ ’ਚ ਸੁੱਟ ਦੇਣਗੇ ਤੇ ਝੂਠ ਨਾ ਬੋਲਣ ਦੀ ਉਸ ਨੇ ਸਹੁੰ ਖਾਧੀ ਹੋਈ ਸੀ ਉਸ ਨੇ ਸੋਚਿਆ ਕਿ ਮੈਂ ਝੂਠ ਨਹੀਂ ਬੋਲਾਂਗਾ ਜੋ ਹੋਵੇਗਾ ਦੇਖਿਆ ਜਾਵੇਗਾ ਉਸ ਨੇ ਸਿਪਾਹੀਆਂ ਨੂੰ ਕਿਹਾ ਕਿ ਮੈਂ ਚੋਰ ਹਾਂ ਸਿਪਾਹੀ ਉਸ ਦੀ ਗੱਲ ਸੁਣ ਕੇ ਹੱਸਣ ਲੱਗੇ ਤੇ ਬੋਲੇ, ‘‘ਭਾਈ ਜਾਓ, ਚੰਗਾ ਮਜ਼ਾਕ ਕਰਦੇ ਹੋ, ਕੋਈ ਚੋਰ ਆਪਣੇ ਮੂੰਹੋਂ ਕਹਿੰਦਾ ਹੈ ਕਿ ਉਹ ਚੋਰ ਹੈ’’ ਚੋਰ ਖੁਸ਼ੀ-ਖੁਸ਼ੀ ਉੱਥੋਂ ਚਲਾ ਗਿਆ ਉਹ ਬੜਾ ਖੁਸ਼ ਹੋਇਆ ਕਿ ਉਸ ਨੂੰ ਸੱਚ ਬੋਲਣ ਦਾ ਨਤੀਜਾ ਬੜਾ ਹੀ ਸੁਖਦਾਈ ਮਿਲਿਆ ਅੱਗੇ ਤੋਂ ਉਸ ਨੇ ਚੋਰੀ ਕਰਨੀ ਛੱਡ ਦਿੱਤੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ